27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਦਾਸ ਐਂਡ ਬਰਾਊਨ ਵਰਲਡ ਸਕੂਲ 'ਚ ਖੁੱਲ੍ਹੀ 'ਇਮਾਨਦਾਰੀ ਦੀ ਦੁਕਾਨ'

Ad Position 21
No active advertisement
ਅਜੀਤ ਡੈਸਕ 04-05-2026
ਫਿਰੋਜ਼ਪੁਰ, 3 ਮਈ (ਗੁਰਿੰਦਰ ਸਿੰਘ)-ਆਧੁਨਿਕ ਸਮੇਂ ਵਿਚ ਜਿੱਥੇ ਨੈਤਿਕ ਮੁੱਲਾਂ ਦੀ ਗੱਲ ਤਾਂ ਬਹੁਤ ਕੀਤੀ ਜਾਂਦੀ ਹੈ, ਪਰ ਉਨ੍ਹਾਂ ਨੂੰ ਅਮਲ ਵਿਚ ਲਿਆਉਣ ਦੇ ਮੌਕੇ ਘੱਟ ਮਿਲਦੇ ਹਨ | ਉੱਥੇ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਲੋਂ ਇਕ ਪ੍ਰੇਰਣਾਦਾਇਕ ਪਹੁੰਚ ਕਰਦਿਆਂ 'ਆਨੇਸਟੀ ਸ਼ਾਪ' ਦੀ ਸ਼ੁਰੂਆਤ ਕੀਤੀ ਗਈ ਹੈ | ਸਕੂਲ ਦੀ ਪਿ੍ੰਸੀਪਲ ਡਾ. ਰੁਚੀ ਪਾਂਡੇ ਨੇ ਦੱਸਿਆ ਕਿ ਇਸ ਦੁਕਾਨ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇੱਥੇ ਕੋਈ ਦੁਕਾਨਦਾਰ ਨਹੀਂ ਹੈ | ਸਟੇਸ਼ਨਰੀ ਦੇ ਸਾਮਾਨ ਨੂੰ ਸਜਾ ਕੇ ਰੱਖਿਆ ਗਿਆ ਹੈ ਅਤੇ ਵਿਦਿਆਰਥੀ ਆਪਣੀ ਲੋੜ ਮੁਤਾਬਿਕ ਸਾਮਾਨ ਲੈ ਕੇ ਖੁਦ ਹੀ ਨਿਰਧਾਰਿਤ ਰਕਮ 'ਆਨੇਸਟੀ ਬਾਕਸ' ਵਿਚ ਪਾ ਦਿੰਦੇ ਹਨ | ਇੱਥੇ ਨਾ ਕੋਈ ਨਿਗਰਾਨੀ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਦਬਾਅ, ਸਿਰਫ਼ ਵਿਦਿਆਰਥੀਆਂ ਦੀ ਆਪਣੇ ਮਨ ਦੀ ਆਵਾਜ਼ 'ਤੇ ਆਧਾਰਿਤ ਫ਼ੈਸਲਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਇਹ ਪਹਿਲ ਬੱਚਿਆਂ ਨੂੰ ਇਮਾਨਦਾਰੀ ਦਾ ਮਹੱਤਵ ਸਮਝਾਉਣ ਦੇ ਨਾਲ ਨਾਲ ਉਨ੍ਹਾਂ ਵਿਚ ਆਤਮ-ਅਨੁਸ਼ਾਸਨ, ਜ਼ਿੰਮੇਵਾਰੀ ਅਤੇ ਭਰੋਸੇ ਵਰਗੇ ਮੁੱਲ ਵੀ ਪੈਦਾ ਕਰ ਰਹੀ ਹੈ | ਹਰ ਵਾਰ ਜਦੋਂ ਕੋਈ ਵਿਦਿਆਰਥੀ ਸਹੀ ਰਕਮ ਬਾਕਸ ਵਿਚ ਪਾਉਂਦਾ ਹੈ, ਉਹ ਸਿਰਫ਼ ਇਕ ਵਸਤੂ ਨਹੀਂ ਖ਼ਰੀਦਦਾ, ਸਗੋਂ ਆਪਣੇ ਚਰਿੱਤਰ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ | ਪਿ੍ੰਸੀਪਲ ਨੇ ਜ਼ੋਰ ਦੇ ਕੇ ਕਿਹਾ ਕਿ ਅਸਲ ਸਿੱਖਿਆ ਉਹ ਹੈ ਜੋ ਵਿਅਕਤੀ ਦੇ ਵਿਅਕਤਿਤਵ ਨੂੰ ਨਿਖਾਰੇ | ਉਨ੍ਹਾਂ ਕਿਹਾ ਕਿ ਇਹ ਛੋਟੀ ਜਿਹੀ ਸ਼ੁਰੂਆਤ ਜ਼ਰੂਰ ਹੈ, ਪਰ ਇਸ ਦਾ ਪ੍ਰਭਾਵ ਡੂੰਘਾ ਅਤੇ ਦੂਰਗਰਾਮੀ ਹੈ, ਕਿਉਂਕਿ ਇੱਥੋਂ ਹੀ ਇਮਾਨਦਾਰ ਅਤੇ ਜ਼ਿੰਮੇਵਾਰ ਨਾਗਰਿਕ ਤਿਆਰ ਹੁੰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਵਿਧਾਇਕ ਦਹੀਆ ਦੇ ਘਰ ਸਾਹਮਣੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਮੱਖੂ ਦੇ ਥਾਣਾ ਮੁਖੀ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾਅ ਰਹੇ- ਸੰਧੂ
Ad Position 24