27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਵਿਧਾਇਕ ਦਹੀਆ ਦੇ ਘਰ ਸਾਹਮਣੇ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 04-05-2026
ਫ਼ਿਰੋਜ਼ਪੁਰ, 3 ਮਈ (ਕੁਲਬੀਰ ਸਿੰਘ ਸੋਢੀ)-ਮੰਗਾਂ ਦੀ ਪੂਰਤੀ ਲਈ ਸੂਬਾ ਪੱਧਰੀ ਕਮੇਟੀ ਦੇ ਸੱਦੇ 'ਤੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਫਿਰੋਜ਼ਪੁਰ ਤੋਂ ਆਗੂ ਸ਼ੀਲਾ ਰਾਣੀ ਤੇ ਪ੍ਰਕਾਸ਼ ਕੌਰ ਦੀ ਅਗਵਾਈ ਵਿਚ ਹਲਕਾ ਦਿਹਾਤੀ ਵਿਧਾਇਕ ਰਜਨੀਸ਼ ਦਹੀਆ ਦੇ ਘਰ ਸਾਹਮਣੇ ਧਰਨਾ ਦੇ ਰੋਸ ਪ੍ਰਦਰਸ਼ਨ ਕੀਤਾ ਗਿਆ | ਆਗੂ ਸ਼ੀਲਾ ਰਾਣੀ ਤੇ ਪ੍ਰਕਾਸ਼ ਕੌਰ ਨੇ ਵਲੋਂ ਧਰਨੇ ਨੂੰ ਸੰਬੋਧਨ ਕਰਦੇ ਹੋਏ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਕੀਤੇ ਗਏ ਵਾਅਦੇ ਅਨੁਸਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਮਾਣ ਪੱਤਾ ਦੁੱਗਣਾ ਕਰੇ, ਸਮਾਰਟ ਫੋਨ ਦਿੱਤੇ ਜਾਣ, ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਵਿਚ ਕੰਮ ਲੈਣ ਵਾਸਤੇ ਆਂਗਣਵਾੜੀ ਵਰਕਰ ਨੂੰ 200 ਰੁਪਏ ਅਤੇ ਹੈਲਪਰ ਨੂੰ 100 ਰੁਪਏ ਦਿੱਤੇ ਜਾਣ, ਆਂਗਣਵਾੜੀ ਵਰਕਰਾਂ ਕੋਲੋਂ ਵਾਧੂ ਕੰਮ ਕਰਾਉਣੇ ਜਿਵੇਂ ਜਨਗਣਨਾ, ਆਰਥਿਕ ਸਰਵੇ, ਡਰੱਗ ਸਰਵੇ ਆਦਿ ਬੰਦ ਕੀਤੇ ਜਾਣ | ਆਗੂਆਂ ਨੇ ਅੱਗੇ ਕਿਹਾ ਕਿ ਆਂਗਣਵਾੜੀ ਕੇਂਦਰਾਂ ਦੇ ਵਿਚ ਆ ਰਿਹਾ ਰਾਸ਼ਨ ਸਰਕਾਰੀ ਅਦਾਰਿਆਂ ਰਾਹੀਂ ਦਿੱਤਾ ਜਾਵੇ, ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਅਧਿਕਾਰੀ ਦਾ ਦਰਜਾ ਦਿੱਤਾ ਜਾਵੇ ਅਤੇ ਬੱਚੇ ਵਾਪਸ ਆਂਗਣਵਾੜੀ ਕੇਂਦਰਾਂ ਵਿਚ ਭੇਜੇ ਜਾਣ | ਇਸ ਮੌਕੇ ਭੁਪਿੰਦਰ ਕੌਰ ਝੋਕ ਨੋਧ ਸਿੰਘ, ਮਨਜੀਤ ਕੌਰ ਪੀਰ ਕੇ ਖਾਨਗੜ੍ਹ, ਪਰਮਜੀਤ ਕੌਰ ਭੂਰੇ ਖ਼ੁਰਦ, ਪਵਨਦੀਪ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ ਜੱਲੋਕੇ, ਮਨਜੀਤ ਕੌਰ ਮਮਦੋਟ ਉਤਾੜ, ਨਵਨੀਤ ਕੌਰ ਮਮਦੋਟ ਉਤਾੜ, ਵੀਰਪਾਲ ਕੌਰ ਜੰਗ, ਗੁਰਪ੍ਰੀਤ ਕੌਰ ਜੰਗ, ਰਾਜ ਰਾਣੀ, ਰਸ਼ਪਿੰਦਰ ਕੌਰ, ਸੰਤੋਸ਼ ਰਾਣੀ, ਅੱਛਰਾ ਬਾਈ, ਪਰਮਜੀਤ ਕੌਰ, ਰਜਵੰਤ ਕੌਰ, ਪਰਮਜੀਤ ਕੌਰ ਸਰਕਲ ਪ੍ਰਧਾਨ, ਮੋਹਿੰਦਰ ਕੌਰ, ਗੁਰਮੀਤ ਕੌਰ ਅਹਿਮਦ ਢੰਡੀ, ਦੀਪੋ ਬਾਈ ਅਹਿਮਦ ਢੰਡੀ, ਸੋਮਾ ਰਾਣੀ ਕੋਟ ਅਹਿਮਦ ਢੰਡੀ, ਸੁਖਦੀਪ ਕੌਰ ਚੱਕ ਮੇਘਾ ਵਿਰਾਨ, ਕੁਲਦੀਪ ਕੌਰ ਚੱਕ ਕੰਧੇ ਸ਼ਾਹ, ਹੈਲਪਰ ਮਨਜੀਤ ਕੌਰ ਮਾਦੀ ਕੇ, ਰਵਿੰਦਰ ਕੌਰ ਲੱਖੋਕੇ ਵਰਕਰ, ਕਿਰਨ ਬਾਲਾ ਅਲਫੂ ਕੇ ਵਰਕਰ, ਹੈਲਪਰ ਅਮਰਜੀਤ ਕੌਰ, ਵਰਕਰ ਬਬੀਤਾ ਲੱਖੋਕੇ ਬਹਿਰਾਮ, ਹੈਲਪਰ ਵੀਨਾ ਰਾਣੀ, ਗੁਰਦੇਵ ਕੌਰ ਵਰਕਰ, ਹੈਲਪਰ ਗੁਰਵਿੰਦਰ ਕੌਰ, ਰਵਿੰਦਰ ਕੌਰ ਵਰਕਰ, ਜਸਬੀਰ ਕੌਰ ਹੈਲਪਰ, ਨਛੱਤਰ ਕੌਰ ਹੈਲਪਰ, ਨੀਰਜਾ ਵਰਕਰ, ਕੁਲਦੀਪ ਕੌਰ ਵਰਕਰ, ਮਨਦੀਪ ਕੌਰ ਵਰਕਰ, ਕਿਰਨ ਬਾਲਾ ਝੋਕ ਮੋਹੜੇ, ਨਰਿੰਦਰ ਕੌਰ ਲੋਹੜਾ ਨਵਾਬ ਸਾਹਿਬ, ਹਰਵਿੰਦਰ ਕੌਰ ਕਰੀ ਕਲਾਂ, ਕਿੰਦਰ ਕੌਰ ਮਮਦੋਟ, ਵਰਕਰ ਵੀਰਪਾਲ ਕੌਰ ਮਮਦੋਟ-2, ਹੈਲਪਰ ਅਨੂਪ ਕੌਰ ਮਮਦੋਟ-2, ਵਰਕਰ ਬਚਨੋਂ ਮਮਦੋਟ-2, ਵੀਨਾ ਰਾਣੀ ਮਮਦੋਟ-2, ਰਾਜ ਰਾਣੀ ਮਮਦੋਟ-2 ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਸਟਰ ਬਲਵਿੰਦਰ ਸਿੰਘ ਸੰਧੂ ਨੂੰ ਸੇਵਾ ਮੁਕਤੀ ਮੌਕੇ ਸਾਥੀਆਂ ਵਲੋਂ ਨਿੱਘੀ ਵਿਦਾਇਗੀ ਪਾਰਟੀ ਅਗਲੀ ਖ਼ਬਰ ਦਾਸ ਐਂਡ ਬਰਾਊਨ ਵਰਲਡ ਸਕੂਲ 'ਚ ਖੁੱਲ੍ਹੀ 'ਇਮਾਨਦਾਰੀ ਦੀ ਦੁਕਾਨ'
Ad Position 24