27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪ੍ਰਕਿਰਤੀ ਕਲੱਬ ਜ਼ੀਰਾ ਦੇ ਮੈਂਬਰਾਂ ਨੂੰ ਸਦਮਾ

Ad Position 21
No active advertisement
ਅਜੀਤ ਡੈਸਕ 04-05-2026
ਜ਼ੀਰਾ, 3 ਮਈ (ਪ੍ਰਤਾਪ ਸਿੰਘ ਹੀਰਾ)- ਪ੍ਰਕਿਰਤੀ ਕਲੱਬ ਜ਼ੀਰਾ ਦੇ ਮੈਂਬਰਾਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸੀਨੀਅਰ ਮੈਂਬਰ ਰਜਿੰਦਰ ਕੱਕੜ ਦੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਕਾਰਨ ਮੌਤ ਹੋ ਗਈ | ਇਸ ਦੇ ਚਲਦਿਆਂ ਇਕ ਹੰਗਾਮੀ ਮੀਟਿੰਗ ਪ੍ਰਧਾਨ ਜਰਨੈਲ ਸਿੰਘ ਭੁੱਲਰ ਦੀ ਅਗਵਾਈ ਹੇਠ ਪ੍ਰਕਿਰਤੀ ਪਾਰਕ ਵਿਚ ਕੀਤੀ ਗਈ | ਇਸ ਮੌਕੇ ਸਮੂਹ ਮੈਂਬਰਾਂ ਵਲੋਂ ਦੋ ਮਿੰਟ ਦਾ ਮੌਨ ਰੱਖ ਕੇ ਰਜਿੰਦਰ ਕੱਕੜ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਕੀਤੇ ਕੰਮਾਂ ਨੂੰ ਯਾਦ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਰਜਿੰਦਰ ਕੱਕੜ ਦੀ ਬੇਵਕਤੀ ਮੌਤ ਨੂੰ ਕਲੱਬ ਵਾਸਤੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ | ਕਲੱਬ ਵਲੋਂ ਉਨ੍ਹਾਂ ਦੇ ਬੇਟਿਆਂ ਨਵੀਨ ਕੱਕੜ, ਨਿਤਿਨ ਕੱਕੜ ਅਤੇ ਭਰਾ ਰਵੀ ਕੱਕੜ ਨਾਲ ਡੰੂਘੀ ਸੰਵੇਦਨਾ ਪ੍ਰਗਟ ਕੀਤੀ ਗਈ | ਇਸ ਮੌਕੇ ਜਸਵੰਤ ਸਿੰਘ ਨਾਮਦੇਵ, ਬਲਦੇਵ ਸਿੰਘ ਬਾਵਾ, ਅਵਤਾਰ ਸਿੰਘ ਕਾਨੂੰਗੋ, ਗੁਰਤੇਜ ਸਿੰਘ ਗਿੱਲ ਨਾਇਬ ਤਹਿਸੀਲਦਾਰ, ਮਲੂਕ ਸਿੰਘ ਨਾਇਬ ਤਹਿਸੀਲਦਾਰ, ਅੰਗਰੇਜ਼ ਸਿੰਘ ਅਟਵਾਲ , ਹਰਪਾਲ ਸਿੰਘ ਗਿੱਲ, ਮੇਜਰ ਸਿੰਘ ਗਿੱਲ, ਜਗਜੀਤ ਸਿੰਘ ਪਟਵਾਰੀ, ਸਤਨਾਮ ਸਿੰਘ ਬਾਠ , ਦਲਜੀਤ ਸਿੰਘ ਗਿੱਲ, ਜੁਗਰਾਜ ਸਿੰਘ ਭੂਈ, ਗੁਰਚਰਨ ਸਿੰਘ ਢਿੱਲੋਂ, ਬਾਜ਼ ਸਿੰਘ, ਹਰਜਿੰਦਰ ਸਿੰਘ ਨਾਰੰਗ, ਗੁਰਭੇਜ ਸਿੰਘ ਸਿੱਧੂ, ਕਿ੍ਸ਼ਨ ਕੁਮਾਰ ਪਟਵਾਰੀ, ਦਲੀਪ ਕੁਮਾਰ ਸ਼ਰਮਾ, ਪਰਮਜੀਤ ਸਿੰਘ ਪੱਬੀ, ਪ੍ਰਤਾਪ ਸਿੰਘ ਆਦਿ ਕਲੱਬ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ 'ਚ ਸਰਟੀਫਿਕੇਟ ਵੰਡ ਸਮਾਰੋਹ ਹੋਇਆ ਅਗਲੀ ਖ਼ਬਰ ਮਾਸਟਰ ਬਲਵਿੰਦਰ ਸਿੰਘ ਸੰਧੂ ਨੂੰ ਸੇਵਾ ਮੁਕਤੀ ਮੌਕੇ ਸਾਥੀਆਂ ਵਲੋਂ ਨਿੱਘੀ ਵਿਦਾਇਗੀ ਪਾਰਟੀ
Ad Position 24