ਜ਼ੀਰਾ, 3 ਮਈ (ਪ੍ਰਤਾਪ ਸਿੰਘ ਹੀਰਾ)-ਪਿੰਡ ਰਟੌਲ ਵਿਖੇ ਸਥਿਤ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਵਿਚ ਬਿਊਟੀ ਪਾਰਲਰ ਦੀ ਟਰੇਨਿੰਗ ਪ੍ਰਾਪਤ ਕਰਨ ਉਪਰੰਤ ਲੜਕੀਆਂ ਨੂੰ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ ਗਿਆ | ਸੰਸਥਾ ਦੇ ਡਾਇਰੈਕਟਰ ਸੁਨੀਲ ਕੁਮਾਰ ਸੇਠੀ ਦੀ ਅਗਵਾਈ ਹੇਠ ਕਰਵਾਏ ਗਏ ਪ੍ਰੋਗਰਾਮ ਵਿਚ ਸੁਖਦੇਵ ਸਿੰਘ ਸੁੱਖ ਜ਼ੀਰਾ ਕੋਆਰਡੀਨੇਟਰ ਸਿੱਖਿਆ ਵਿਭਾਗ ਕਮੇਟੀ ਅਤੇ ਮਾਸਟਰ ਜੋਗਿੰਦਰ ਸਿੰਘ ਕੰਡਿਆਲ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ 15 ਦੇ ਕਰੀਬ ਸਿੱਖਿਆਰਥੀ ਅÏਰਤਾਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ | ਇਸ ਮੌਕੇ ਬੋਲਦਿਆਂ ਹੋਇਆਂ ਫੈਕਲਟੀ ਜਸਵੰਤ ਸਿੰਘ ਕਿੰਗਰਾ ਨੇ ਕਿਹਾ ਕਿ ਹੁਨਰ ਪ੍ਰਾਪਤ ਕਰਕੇ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਬਹੁਤ ਵੱਡੀ ਗੱਲ ਹੈ | ਉਹਨਾਂ ਕਿਹਾ ਕਿ ਇਹ ਸਿੱਖਿਆਰਥੀ ਲੜਕੀਆਂ ਆਪਣਾ ਕਾਰੋਬਾਰ ਸ਼ੁਰੂ ਕਰਕੇ ਹੋਰਨਾਂ ਨੂੰ ਵੀ ਰੁਜ਼ਗਾਰ ਦੇ ਮੌਕੇ ਦੇ ਸਕਦੀਆਂ ਹਨ | ਇਸ ਮੌਕੇ 'ਤੇ ਹਰਸ਼ਿਤ ਧਵਨ, ਧਰਮਪਾਲ ਸਿੰਘ, ਮੈਡਮ ਰਣਜੀਤ ਕੌਰ, ਮਿਸਟਰ ਬੰਟੀ ਆਦਿ ਹਾਜ਼ਰ ਸਨ |