ਮਮਦੋਟ, 9 ਮਈ (ਸੁਖਦੇਵ ਸਿੰਘ ਸੰਗਮ)-ਕਿਸਾਨ, ਮਜ਼ਦੂਰ ਸੰਘਰਸ਼ ਕਮੇਟੀ ਮਮਦੋਟ ਦੇ ਆਗੂ ਕਿਸਾਨਾਂ ਵਲੋਂ ਥਾਣਾ ਮੁਖੀ ਮਮਦੋਟ ਹਰਿੰਦਰ ਸਿੰਘ ਚਮੇਲੀ ਨੂੰ ਕਿਸਾਨ ਖ਼ਿਲਾਫ਼ ਦਰਜ਼ ਕੀਤਾ ਗਿਆ | ਇਸ ਬਾਰੇ ਜ਼ੋਨ ਮਮਦੋਟ ਦੇ ਪ੍ਰਧਾਨ ਮੰਗਲ ਸਿੰਘ ਸਵਾਈ ਕੇ ਅਤੇ ਧਰਮ ਸਿੰਘ ਸਿੱਧੂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨੇ ਦੱਸਿਆ ਕਿ ਪਿੰਡ ਨਿਵਾਜੀਆਂ ਦੇ ਕਿਸਾਨ ਕਸ਼ਮੀਰ ਸਿੰਘ ਦੀ ਚਾਰ ਏਕੜ ਜ਼ਮੀਨ ਜੋ ਕਿ ਪਿੰਡ ਟਿੱਬੀ ਕਲਾਂ ਦੇ ਆੜ੍ਹਤੀ ਵਲੋਂ ਕਥਿਤ ਧੋਖੇ ਨਾਲ ਕਾਗ਼ਜ਼ ਤਿਆਰ ਕਰਵਾ ਕੇ ਆਪਣੇ ਨਾਮ ਕਰਵਾ ਲਈ ਸੀ 'ਤੇ ਕੁੱਝ ਦਿਨ ਪਹਿਲਾਂ ਸਰਕਾਰੀ ਤੰਤਰ ਦੀ ਸਹਾਇਤਾ ਨਾਲ ਕਬਜ਼ਾ ਕਰ ਲਿਆ ਸੀ | ਕਿਸਾਨ ਆਗੂਆਂ ਨੇ ਦੱਸਿਆ ਕਿ ਬੀਤੀ ਇਕ ਮਈ ਨੂੰ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਜ਼ਮੀਨ ਦਾ ਕਬਜ਼ਾ ਕਿਸਾਨ ਨੂੰ ਬਹਾਲ ਕਰਵਾਇਆ ਗਿਆ ਸੀ | ਜਿਸ 'ਤੇ ਕਾਰਵਾਈ ਕਰਦਿਆਂ ਮਮਦੋਟ ਪੁਲਿਸ ਦੁਆਰਾ ਕਿਸਾਨ ਕਸ਼ਮੀਰ ਸਿੰਘ ਦੇ ਪਰਿਵਾਰ ਖ਼ਿਲਾਫ਼ ਝੂਠਾ ਮਾਮਲਾ ਦਰਜ ਕਰ ਦਿੱਤਾ ਗਿਆ ਸੀ | ਜਿਸ ਨੂੰ ਰੱਦ ਕਰਵਾਉਣ ਲਈ ਥਾਵਾਂ ਮੁਖੀ ਮਮਦੋਟ ਨੂੰ ਮੰਗ ਪੱਤਰ ਸੌਂਪਿਆਂ ਗਿਆ ਹੈ |