18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਨਿਸ਼ਾਨਦੇਹੀ ਕਰਨ ਵਾਲੇ ਮਸ਼ੀਨਾਂ ਦੀ ਆੜ 'ਚ ਕਿਸਾਨਾਂ ਦੀ ਲੁੱਟ- ਬੀ.ਕੇ.ਯੂ. ਲੱਖੋਵਾਲ

Ad Position 21
No active advertisement
ਅਜੀਤ ਡੈਸਕ 11-05-2026

ਖੋਸਾ ਦਲ ਸਿੰਘ, 10 ਮਈ (ਮਨਪ੍ਰੀਤ ਸਿੰਘ ਸੰਧੂ)-ਜ਼ਮੀਨ ਦੀ ਨਿਸ਼ਾਨਦੇਹੀ ਕਰਨ ਲਈ ਵਰਤੀਆਂ ਜਾਂਦੀਆਂ ਲੇਜ਼ਰ ਮਸ਼ੀਨਾਂ ਦੇ ਨਾਮ 'ਤੇ ਕਿਸਾਨਾਂ ਦੀ ਭਾਰੀ ਲੁੱਟ ਹੋ ਰਹੀ ਹੈ ਅਤੇ ਉਕਤ ਮਸ਼ੀਨਾਂ ਵਾਲੇ ਜ਼ਿਮੀਂਦਾਰਾਂ ਤੋਂ ਮਨਮਰਜ਼ੀ ਦੇ ਪੈਸੇ ਵਸੂਲ ਕਰ ਉਹਨਾਂ ਦੀ ਲੋੜ ਦਾ ਨਜਾਇਜ਼ ਫ਼ਾਇਦਾ ਚੁੱਕ ਰਹੇ ਹਨ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀ.ਕੇ.ਯੂ. ਲੱਖੋਵਾਲ ਦੇ ਪੰਜਾਬ ਆਗੂ ਹਰਦਿਆਲ ਸਿੰਘ ਅਲੀਪੁਰ, ਕਿਰਨਪਾਲ ਸਿੰਘ ਸੋਢੀ ਅਤੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਸੈਕਟਰੀ ਛੂਛਕ ਨੇ ਖੋਸਾ ਦਲ ਸਿੰਘ ਵਿਖੇ ਹੋਈ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਜ਼ਮੀਨ ਦੀ ਮਿਣਤੀ ਕਰਨ ਵਾਲੇ ਮਾਲ ਮਹਿਕਮੇ ਵਿਚ ਕੰਮ ਕਰਦੇ ਪ੍ਰਾਈਵੇਟ ਕਰਮਚਾਰੀਆਂ ਨੇ ਖ਼ਰੀਦੀਆਂ ਹੋਈਆਂ ਹਨ | ਇਹਨਾਂ ਘੱਟ ਤੋਂ ਘੱਟ ਫ਼ੀਸ 15000 ਰੁਪਏ ਰੱਖੀ ਹੈ, ਭਾਵੇਂ ਕਿਸੇ ਕਿਸਾਨ ਨੇ 1 ਏਕੜ ਦੀ ਮਿਣਤੀ ਹੀ ਕਿਉਂ ਨਾ ਕਰਵਾਉਣੀ ਹੋਵੇ | ਜੇਕਰ ਰਕਬਾ 100 ਏਕੜ ਦੇ ਕਰੀਬ ਹੋ ਜਾਵੇ ਤਾਂ ਇਹਨਾਂ ਦੀ ਫ਼ੀਸ 60,000 ਰੁਪਏ ਹੋ ਜਾਂਦੀ ਹੈ | ਜੋ ਕਿਸਾਨਾਂ ਨਾਲ ਸ਼ਰੇਆਮ ਲੁੱਟ ਹੈ | ਉਹਨਾਂ ਸਰਕਾਰ ਦੇ ਮਾਲ ਮਹਿਕਮੇ ਤੋਂ ਮੰਗ ਕੀਤੀ ਕਿ ਤਹਿਸੀਲ ਪੱਧਰ ਤੇ ਸਰਕਾਰੀ ਮਸ਼ੀਨਾਂ ਉਪਲਬਧ ਕਰਵਾਈਆਂ ਜਾਣ ਜੋ ਵਾਜਬ ਰੇਟ ਤੇ ਕਿਸਾਨ ਦੀ ਜ਼ਮੀਨ ਦੀ ਮਿਣਤੀ ਹੋ ਸਕੇ | ਉਹਨਾਂ ਕਿਹਾ ਕਿ ਜੇਕਰ ਉਕਤ ਲੁੱਟ ਬੰਦ ਨਾ ਹੋਈ ਤਾਂ ਬੀ.ਕੇ.ਯੂ. ਲੱਖੋਵਾਲ ਇਸ ਦਾ ਵਿਰੋਧ ਕਰੇਗੀ ਅਤੇ ਕਿਸੇ ਕੀਮਤ ਤੇ ਕਿਸਾਨਾਂ ਦਾ ਸ਼ੋਸ਼ਣ ਨਹੀਂ ਹੋਣ ਦੇਵੇਗੀ | ਉਹਨਾਂ ਡੀ.ਸੀ. ਫਿਰੋਜ਼ਪੁਰ ਤੋਂ ਉਕਤ ਮਾਮਲੇ ਤੇ ਧਿਆਨ ਦੇਣ ਦੀ ਮੰਗ ਕੀਤੀ | ਇਸ ਮੀਟਿੰਗ ਵਿਚ ਕਿਰਨਪਾਲ ਸਿੰਘ ਸੋਢੀ, ਮੀਤ ਪ੍ਰਧਾਨ ਹਰਦਿਆਲ ਸਿੰਘ ਅਲੀਪੁਰ, ਸੁਖਮੰਦਰ ਸਿੰਘ, ਪਲਵਿੰਦਰ ਸਿੰਘ, ਬਲਵਿੰਦਰ ਸਿੰਘ ਮਰਖਾਈ, ਚਮਕੌਰ ਸਿੰਘ ਖੋਸਾ, ਜਸਕਰਨ ਸਿੰਘ, ਸਵਰਨ ਸਿੰਘ, ਦਲਜੀਤ ਸਿੰਘ, ਅਨੰਦ ਸਿੰਘ, ਨਸੀਬ ਸਿੰਘ ਜ਼ੀਰਾ, ਕੁਲਦੀਪ ਸਿੰਘ, ਬਲਜਿੰਦਰ ਸਿੰਘ ਮੱਖੂ, ਕਰਮਜੀਤ ਸਿੰਘ ਚੋਹਲਾ, ਸੁਰਜੀਤ ਸਿੰਘ ਚੋਹਲਾ ਆਦਿ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਆਪ੍ਰੇਸ਼ਨ ਸਿੰਧੂਰ' ਦੀ ਵਰ੍ਹੇਗੰਢ 'ਤੇ ਡੀਜ਼ਲ ਸ਼ੈੱਡ ਲੁਧਿਆਣਾ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਵਿਧਾਇਕ ਸਵਨਾ ਨੇ ਰਾਇਲ ਸਿਟੀ ਕਾਲੋਨੀ 'ਚ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ
Ad Position 24