19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਜਲਾਲਾਬਾਦ 'ਚ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਚਾਹਵਾਨ ਉਮੀਦਵਾਰ ਸੋਸ਼ਲ ਮੀਡੀਆ 'ਤੇ ਹੋਏ ਸਰਗਰਮ

Ad Position 21
No active advertisement
ਅਜੀਤ ਡੈਸਕ 11-05-2026
ਜਲਾਲਾਬਾਦ, 10 ਮਈ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੀ ਸਿਆਸਤ ਵਿਚ ਇਸ ਸਮੇਂ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸ਼ਹਿਰ ਦੇ ਹਰ ਵਾਰਡ ਤੋਂ ਖੜ੍ਹੇ ਹੋਣ ਵਾਲੇ ਉਮੀਦਵਾਰਾਂ ਪ੍ਰਤੀ ਚਰਚਾਵਾਂ ਦਾ ਮਾਹੌਲ ਬਣਿਆ ਹੋਇਆ ਹੈ¢ ਪੰਜਾਬ ਸਰਕਾਰ ਵਲੋਂ ਕਿਸੇ ਵੀ ਵੇਲੇ ਨਗਰ ਕੌਂਸਲ ਚੋਣਾਂ ਦੀ ਤਰੀਕ ਦਾ ਐਲਾਨ ਕੀਤਾ ਜਾ ਸਕਦਾ ਹੈ, ਜਿਸ ਕਾਰਨ ਸਿਆਸੀ ਪਾਰਟੀਆਂ ਅਤੇ ਚੋਣ ਲੜਨ ਦੇ ਚਾਹਵਾਨਾਂ ਨੇ ਅੰਦਰ ਖਾਤੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ¢ ਹਾਲਾਂਕਿ ਅਜੇ ਤੱਕ ਕਿਸੇ ਵੀ ਸਿਆਸੀ ਪਾਰਟੀ ਵਲੋਂ ਆਪਣੇ ਅਧਿਕਾਰਤ ਉਮੀਦਵਾਰਾਂ ਦੀ ਸੂਚੀ ਜਾਰੀ ਨਹੀਂ ਕੀਤੀ ਗਈ, ਪਰ ਸ਼ਹਿਰ ਵਿਚ ਚੋਣ ਮਾਹੌਲ ਪੂਰੀ ਤਰਾਂ ਭਖਣ ਦੀ ਤਿਆਰੀ ਵਿਚ ਹੈ¢ ਸੂਤਰਾਂ ਅਨੁਸਾਰ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲ਼ੋਂ ਵਰਕਰਾਂ ਨਾਲ ਲਗਾਤਾਰ ਗੁਪਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਜਿੱਥੇ ਵਾਰਡ ਵਾਰ ਸਮੀਕਰਨਾਂ, ਜਿੱਤ ਸਕਣ ਵਾਲੇ ਚਿਹਰਿਆਂ ਅਤੇ ਵਿਰੋਧੀ ਧਿਰ ਦੀ ਰਣਨੀਤੀ 'ਤੇ ਵਿਚਾਰ-ਵਟਾਂਦਰਾ ਹੋ ਰਿਹਾ ਹੈ¢ ਦੂਜੇ ਪਾਸੇ ਚੋਣ ਲੜਨ ਦੇ ਇੱਛੁਕ ਕਈ ਚਿਹਰੇ ਪਾਰਟੀਆਂ ਦੇ ਐਲਾਨ ਤੋਂ ਪਹਿਲਾਂ ਹੀ ਖ਼ੁਦ ਨੂੰ ਮੈਦਾਨ ਵਿਚ ਉਤਾਰ ਚੁੱਕੇ ਹਨ¢ ਵੱਖ-ਵੱਖ ਵਾਰਡਾਂ ਵਿਚ ਸੰਭਾਵਿਤ ਉਮੀਦਵਾਰਾਂ ਵਲੋਂ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ, ਪੋਸਟਰਾਂ ਅਤੇ ਲੋਕਾਂ ਨਾਲ ਮੁਲਾਕਾਤਾਂ ਦੀਆਂ ਪੋਸਟਾਂ ਲਗਾਤਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ¢ ਕੁੱਝ ਲੋਕ ਤਾਂ ਹੁਣ ਤੋਂ ਹੀ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਬਣਾਉਣ ਵਿਚ ਜੁਟੇ ਹੋਏ ਹਨ¢ ਸ਼ਹਿਰ ਵਿਚ ਇਸ ਗੱਲ ਦੀ ਵੀ ਚਰਚਾ ਚੱਲ ਰਹੀ ਹੈ ਕਿ ਕਈ ਪੁਰਾਣੇ ਸਿਆਸੀ ਚਿਹਰੇ ਇਸ ਵਾਰ ਵਾਰਡ ਬਦਲ ਕੇ ਚੋਣ ਮੈਦਾਨ ਵਿਚ ਉਤਰ ਸਕਦੇ ਹਨ, ਜਦਕਿ ਕਈ ਨਵੇਂ ਚਿਹਰੇ ਵੀ ਆਪਣੀ ਕਿਸਮਤ ਅਜ਼ਮਾਉਣ ਲਈ ਤਿਆਰੀ ਕਰ ਰਹੇ ਹਨ¢ ਇਸ ਕਾਰਨ ਜਲਾਲਾਬਾਦ ਸ਼ਹਿਰ ਦੇ ਵੋਟਰਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਆਿਖ਼ਰ ਕਿਹੜੀ ਪਾਰਟੀ ਕਿਸ ਚਿਹਰੇ 'ਤੇ ਦਾਅ ਖੇਡੇਗੀ¢ ਸਿਆਸੀ ਮਾਹਿਰਾਂ ਵਿਚ ਇਹ ਵੀ ਚਰਚਾ ਹੈ ਕਿ ਇਸ ਵਾਰ ਦੀਆਂ ਨਗਰ ਕੌਂਸਲ ਚੋਣਾਂ ਕਾਫ਼ੀ ਦਿਲਚਸਪ ਅਤੇ ਟੱਕਰ ਵਾਲੀਆਂ ਹੋ ਸਕਦੀਆਂ ਹਨ ¢ ਹਰ ਪਾਰਟੀ ਆਪਣਾ ਦਬਦਬਾ ਕਾਇਮ ਕਰਨ ਲਈ ਪੂਰੀ ਤਾਕਤ ਲਗਾਉਣ ਦੀ ਤਿਆਰੀ ਵਿਚ ਹੈ ਜਿਵੇਂ ਹੀ ਚੋਣਾਂ ਦੀ ਅਧਿਕਾਰਤ ਘੋਸ਼ਣਾ ਹੋਵੇਗੀ, ਜਲਾਲਾਬਾਦ ਦੀ ਸਿਆਸਤ ਹੋਰ ਵੀ ਭਖਦੀ ਨਜ਼ਰ ਆਵੇਗੀ¢ ਫ਼ਿਲਹਾਲ ਸ਼ਹਿਰ ਦੇ ਲੋਕਾਂ ਦੀਆਂ ਨਜ਼ਰਾਂ ਸਿਆਸੀ ਪਾਰਟੀਆਂ ਦੇ ਅਗਲੇ ਫ਼ੈਸਲਿਆਂ 'ਤੇ ਟਿਕੀਆਂ ਹੋਈਆਂ ਹਨ ਅਤੇ ਹਰ ਕੋਈ ਇਹ ਜਾਣਨ ਲਈ ਬੇਤਾਬ ਹੈ ਕਿ ਕਿਸ ਵਾਰਡ ਤੋਂ ਕਿਹੜਾ ਚਿਹਰਾ ਚੋਣ ਮੈਦਾਨ ਵਿਚ ਉੱਤਰੇਗਾ¢
Ad Position 22
No active advertisement
ਪਿਛਲੀ ਖ਼ਬਰ ਜਲਾਲਾਬਾਦ ਦੀ ਵਿਰਾਸਤੀ ਇਮਾਰਤ 'ਚ ਜਲਦੀ ਲੱਗਣੀਆਂ ਹੁਣ ਰੌਣਕਾਂ-ਵਿਧਾਇਕ ਗੋਲਡੀ ਕੰਬੋਜ ਅਗਲੀ ਖ਼ਬਰ ਚੋਰਾਂ ਨੇ ਦੁਕਾਨ ਨੂੰ ਬਣਾਇਆ ਨਿਸ਼ਾਨਾ, 20 ਹਜ਼ਾਰ ਦੀਆਂ ਚਾਕਲੇਟਾਂ ਚੋਰੀ
Ad Position 24