19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਰਾਮ ਸ਼ਰਣਮ ਆਸ਼ਰਮ ਤੋਂ ਜਲਾਲਾਬਾਦ ਦੀ ਸੰਗਤ ਵਾਪਸ ਪਰਤੀ

Ad Position 21
No active advertisement
ਅਜੀਤ ਡੈਸਕ 11-05-2026
ਜਲਾਲਾਬਾਦ, 10 ਮਈ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੇ ਫ਼ਿਰੋਜਪੁਰ ਸੜਕ ਤੇ ਸਥਿਤ ਰਾਮ ਸ਼ਰਣਮ ਆਸ਼ਰਮ ਤੋਂ ਸੰਗਤ, ਜੋ ਕਿ ਗੁਹਾਣਾ ਸਥਿਤ ਮੁੱਖ ਆਸ਼ਰਮ ਵਿਖੇ ਗਈ ਸੀ, ਅੱਜ ਵਾਪਸ ਪਰਤੀ¢ ਇਸ ਸੰਗਤ ਨੇ ਆਪਣੇ ਗੁਹਾਣਾ ਵਿਚ ਤਜਰਬੇ ਸਾਂਝੇ ਕਰਦੇ ਹੋਏ ਖ਼ੁਸ਼ੀ ਪ੍ਰਗਟ ਕੀਤੀ¢ ਇਸ ਬਾਰੇ ਗੱਲਬਾਤ ਕਰਦੇ ਹੋਏ ਜਲਾਲਾਬਾਦ ਆਸ਼ਰਮ ਦੇ ਮੁਖੀ ਅਸ਼ੋਕ ਕੁਮਾਰ ਅਨੇਜਾ ਨੇ ਦੱਸਿਆ ਕਿ ਸੰਗਤ ਨੇ ਗੁਰੂ ਮਹਾਰਾਜ ਸ੍ਰੀ ਕਿ੍ਸ਼ਨ ਵਿਜ ਜੀ ਅਤੇ ਗੁਰੂ ਮਾਂ ਰੇਖਾ ਜੀ ਦੇ ਲਗਾਤਾਰ ਸਤਿਸੰਗ ਦਾ ਅਨੰਦ ਮਾਣਿਆ¢ ਸੰਗਤ ਨੇ ਅੰਮਿ੍ਤ ਵਾਣੀ ਦੇ ਪਾਠ ਹੋਏ ਅਤੇ ਰਾਮ ਨਾਮ ਦਾ ਜਾਪ ਕਰਕੇ ਜੀਵਨ ਨੂੰ ਸਫਲਾ ਕੀਤਾ¢ ਸੰਗਤ ਵਲੋਂ ਲੰਗਰ ਦੀ ਸੇਵਾ ਨਿਭਾਈ ਗਈ ਅਤੇ ਆਸ਼ਰਮ ਦੀ ਸਫ਼ਾਈ ਵਿਚ ਵੀ ਪੂਰੇ ਮਨ ਨਾਲ ਹਿੱਸਾ ਲਿਆ ਗਿਆ¢ ਅਸ਼ੋਕ ਅਨੇਜਾ ਨੇ ਦੱਸਿਆ ਕਿ ਸੰਗਤ ਦੀ ਸੇਵਾ ਭਾਵਨਾ ਨੂੰ ਵੇਖ ਕੇ ਗੁਰੂ ਮਹਾਰਾਜ ਨੇ ਬਹੁਤ ਪ੍ਰਸੰਨਤਾ ਦਿੱਤੀ ਅਤੇ ਹਰ ਸਵੇਰ ਅਤੇ ਸ਼ਾਮ ਵਿਸ਼ੇਸ਼ ਦਰਸ਼ਨ ਦੇ ਕੇ ਸੰਗਤ ਨੂੰ ਨਿਹਾਲ ਕੀਤਾ¢ ਉਨ੍ਹਾਂ ਦੱਸਿਆ ਕਿ ਆਸ਼ਰਮ ਵਿਚ ਰਾਤ ਸਮੇਂ ਹਰ ਰੋਜ਼ ਵਿਨੋਦ ਸਭਾ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿਚ ਸੰਗਤ ਨੇ ਅਧਿਆਤਮਿਕਤਾ ਦੇ ਨਾਲ-ਨਾਲ ਖ਼ੁਸ਼ੀ ਅਤੇ ਅਨੰਦ ਦਾ ਵੀ ਅਨੁਭਵ ਕੀਤਾ¢ ਸਤਿਸੰਗ ਦੌਰਾਨ ਗੁਰੂ ਮਹਾਰਾਜ ਸ੍ਰੀ ਕਿ੍ਸ਼ਨ ਵਿਜ ਜੀ ਨੇ ਫ਼ਰਮਾਇਆ ਕਿ ਜਦੋਂ ਮਨੁੱਖ ਦੇ ਨਸੀਬ ਖੁੱਲ੍ਹਦੇ ਹਨ ਤਾਂ ਉਸ ਦੇ ਅੰਦਰ ਸੰਤਾਂ ਨੂੰ ਮਿਲਣ ਅਤੇ ਸਤਿਸੰਗ ਸੁਣਨ ਦੀ ਲਗਨ ਪੈਦਾ ਹੁੰਦੀ ਹੈ¢ ਉਨ੍ਹਾਂ ਸੰਗਤ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸੇਵਾ ਨੂੰ ਆਪਣੇ ਜੀਵਨ ਦਾ ਅਟੁੱਟ ਹਿੱਸਾ ਬਣਾਉਣਾ ਚਾਹੀਦਾ ਹੈ, ਕਿਉਂਕਿ ਸੇਵਾ ਨਾਲ ਸਫਲਤਾ ਦੇ ਸਾਰੇ ਰਸਤੇ ਖੁੱਲ ਜਾਂਦੇ ਹਨ¢ ਉਨ੍ਹਾਂ ਕਿਹਾ ਕਿ ਨਿਸ਼ਕਾਮ ਸੇਵਾ ਕਰਕੇ ਉਸ ਨੂੰ ਭਗਵਾਨ ਨੂੰ ਅਰਪਣ ਕਰਨ ਨਾਲ ਮਨੁੱਖ ਦੇ ਜੀਵਨ ਵਿਚ ਨਿਖਾਰ ਆ ਜਾਂਦਾ ਹੈ ਅਤੇ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ¢ ਮਹਾਰਾਜ ਜੀ ਨੇ ਇਹ ਵੀ ਕਿਹਾ ਕਿ ਜੇ ਅਸੀਂ ਆਪਣੇ ਜੀਵਨ ਦੀ ਡੋਰ ਗੁਰੂ ਦੇ ਹੱਥ ਸੌਂਪ ਦੇਈਏ ਤਾਂ ਗੁਰੂ ਆਪ ਸਾਡੀ ਲਾਜ ਰੱਖਦਾ ਹੈ¢ ਉਨ੍ਹਾਂ ਸੇਵਾ, ਸਿਮਰਨ ਅਤੇ ਦਾਨ ਨੂੰ ਜੀਵਨ ਦੀ ਸਭ ਤੋਂ ਵੱਡੀ ਪੂੰਜੀ ਦੱਸਦਿਆਂ ਕਿਹਾ ਕਿ ਜਿੰਨੀ ਇਹ ਪੂੰਜੀ ਇਕੱਠੀ ਕੀਤੀ ਜਾਵੇਗੀ, ਉਤਨਾ ਹੀ ਆਗਾਮੀ ਜੀਵਨ ਵਿਚ ਲਾਭ ਮਿਲੇਗਾ¢ ਸੰਗਤ ਨੇ ਪ੍ਰਬੰਧਕਾਂ ਤੋਂ ਹਰ ਮਹੀਨੇ ਗੋਹਾਨਾ ਆਸ਼ਰਮ ਦੀ ਯਾਤਰਾ ਕਰਵਾਉਣ ਦੀ ਮੰਗ ਵੀ ਕੀਤੀ¢
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ ਅਗਲੀ ਖ਼ਬਰ ਥੈਲੇਸੀਮੀਆ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ 'ਚ 201 ਯੂਨਿਟ ਖ਼ੂਨ ਇਕੱਤਰ
Ad Position 24