13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਲੱਖ ਦਾਤਾ ਪੀਰ ਸਖੀ ਸੁਲਤਾਨ ਦੀ ਦਰਗਾਹ 'ਤੇ ਕਰਵਾਇਆ ਵਿਸ਼ਾਲ ਮੇਲਾ

Ad Position 21
No active advertisement
ਅਜੀਤ ਡੈਸਕ 12-05-2026
ਮੁੱਦਕੀ, 11 ਮਈ (ਭਾਰਤ ਭੂਸ਼ਨ ਅਗਰਵਾਲ)-ਇਤਿਹਾਸਕ ਕਸਬਾ ਮੁੱਦਕੀ ਵਿਖੇ ਦਰਗਾਹ ਸਖੀ ਸੁਲਤਾਨ ਲੱਖ ਦਾਤਾ ਪੀਰ ਦੀ ਸਮਾਧ 'ਤੇ ਮੁੱਖ ਸੇਵਾਦਾਰ ਬਾਬਾ ਹਰਪ੍ਰੀਤ ਸਿੰਘ ਭੈਲ ਦੀ ਯੋਗ ਰਹਿਨੁਮਾਈ ਹੇਠ ਸਮੂਹ ਭੈਲ ਪਰਿਵਾਰ ਦੇ ਸਹਿਯੋਗ ਨਾਲ ਵਿਸ਼ਾਲ ਮੇਲਾ ਕਰਵਾਇਆ ਗਿਆ | ਮੇਲੇ ਵਿਚ ਵੱਡੀ ਗਿਣਤੀ 'ਚ ਇਲਾਕੇ ਦੀਆਂ ਸੰਗਤਾਂ ਨੇ ਪਹੁੰਚ ਕੇ ਜਿੱਥੇ ਦਰਗਾਹ 'ਤੇ ਮੱਥਾ ਟੇਕਿਆ, ਉੱਥੇ ਮੇਲੇ ਦਾ ਅਨੰਦ ਮਾਣਿਆ | ਇਸ ਦੌਰਾਨ ਪੰਜਾਬ ਦੀ ਮਸ਼ਹੂਰ ਪ੍ਰਸਿੱਧ ਗਾਇਕਾ ਅਮਨ ਰੋਜ਼ੀ ਨੇ ਆਪਣੇ ਗੀਤਾਂ ਰਾਹੀਂ ਪ੍ਰੋਗਰਾਮ ਪੇਸ਼ ਕਰਕੇ ਮੇਲੇ ਦੀ ਰੌਣਕ ਨੂੰ ਵਧਾਇਆ | ਮੇਲੇ ਵਿਚ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਦੇ ਪਿਤਾ ਜਗੀਰ ਸਿੰਘ ਸੇਖੋਂ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ, ਜਿਨ੍ਹਾਂ ਨੂੰ ਭੈਲ ਪਰਿਵਾਰ ਵਲੋਂ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬਾ ਹਰਪ੍ਰੀਤ ਸਿੰਘ ਭੈਲ, ਪਵਿੱਤਰ ਸਿੰਘ ਭੈਲ, ਜਸਵਿੰਦਰ ਸਿੰਘ ਬੱਬੂ ਭੈਲ, ਲਖਵਿੰਦਰ ਸਿੰਘ ਭੈਲ, ਦਲੇਰ ਸਿੰਘ ਭੈਲ, ਲਖਵੀਰ ਸਿੰਘ ਭੈਲ, ਜੋਗਿੰਦਰ ਸਿੰਘ ਭੈਲ, ਰਣਜੀਤ ਸਿੰਘ ਰਾਣਾ ਭੈਲ, ਬਲਵਿੰਦਰ ਸਿੰਘ ਖੁਰਮੀ, ਬੋਹੜ ਸਿੰਘ ਭੈਲ, ਸਾਬਾ ਭੈਲ, ਬਲਜੀਤ ਸਿੰਘ ਬਲੂ ਭੈਲ, ਕਿੱਕਰ ਸਿੰਘ ਭੈਲ, ਗੁਰਵਿੰਦਰ ਸਿੰਘ ਭੈਲ, ਗੋਰਾ ਭੈਲ, ਜੀਤੀ ਭੈਲ, ਪਿੱਪਲ ਸਿੰਘ ਭੈਲ, ਜਤਿੰਦਰ ਸਿੰਘ ਘਾਲੀ, ਮਾਸਟਰ ਮੇਜਰ ਸਿੰਘ, ਗੁਰਬੀਰ ਸਿੰਘ, ਸੁਖੀ ਭੁੱਲਰ, ਸੁਖਜੀਤ ਸਿੰਘ ਬਰਾੜ, ਗੁਰਨਾਮ ਸਿੰਘ ਗਾਮਾ ਆਦਿ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਾੜਾ ਵਰਿਆਮ ਸਿੰਘ ਵਾਲਾ ਤੋਂ ਜੋਈਆਂਵਾਲਾ ਸੜਕ ਦੇ ਨਵੀਨੀਕਰਨ ਦਾ ਵਿਧਾਇਕ ਨਰੇਸ਼ ਕਟਾਰੀਆ ਨੇ ਕੀਤਾ ਉਦਘਾਟਨ ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਵਿਧਾਇਕ ਫ਼ੌਜਾ ਸਿੰਘ ਸਰਾਰੀ ਦੀ ਕੋਠੀ ਦਾ ਘਿਰਾਓ
Ad Position 24