14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਦੇਵ ਸਮਾਜ ਕਾਲਜ ਫਾਰ ਵੁਮੈਨ ਨੇ ਪੀ.ਯੂ ਸਕਿਲ 2 ਮਾਰਕੀਟ ਹੱਬ 'ਚ ਕੀਤੀ ਸ਼ਮੂਲੀਅਤ

Ad Position 21
No active advertisement
ਅਜੀਤ ਡੈਸਕ 12-05-2026
ਫ਼ਿਰੋਜ਼ਪੁਰ, 11 ਮਈ (ਗੁਰਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਪ੍ਰੋ.ਰੇਣੂ ਵਿਗ ਦੀ ਅਗਵਾਈ ਹੇਠ ਸਟੂਡੈਂਟ ਸੈਂਟਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪੀ. ਯੂ ਸਕਿਲ 2 ਮਾਰਕੀਟ ਹੱਬ ਦਾ ਉਦਘਾਟਨ ਕੀਤਾ ਗਿਆ | ਦੇਵ ਸਮਾਜ ਕਾਲਜ ਫ਼ਾਰ ਵੁਮੈਨ ਫਿਰੋਜ਼ਪੁਰ ਸ਼ਹਿਰ ਦੇ ਇਸ ਪ੍ਰਦਰਸ਼ਨੀ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ | ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਹੱਥੀਂ ਬਣੀਆਂ ਕਲਾਕਿ੍ਤੀਆਂ, ਕਢਾਈ ਵਾਲੀਆਂ ਵਸਤਾਂ, ਜੂਟ ਬੈਗ, ਪਰੰਪਰਾਗਤ ਸਭਿਆਚਾਰਕ ਸਮਗਰੀ, ਪੇਂਟਿੰਗਾਂ ਅਤੇ ਹੋਰ ਨਵੀਨਤਮ ਵਸਤੂ-ਕਲਾਵਾਂ ਪ੍ਰਦਰਸ਼ਿਤ ਕੀਤੀਆਂ ਗਈਆਂ | ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇਸ ਪ੍ਰਦਰਸ਼ਨੀ ਨੂੰ ਆਯੋਜਨ ਕਰਨ ਦਾ ਉਦੇਸ਼ ਅਕਾਦਮਿਕ ਅਤੇ ਉਦਯੋਗਿਕ ਖੇਤਰਾਂ ਵਿਚਾਲੇ ਭਾਈਵਾਲੀ ਨੂੰ ਮਜ਼ਬੂਤ ਕਰਨਾ, ਕੌਸ਼ਲ ਆਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਅਤੇ ਨਵੀਨ ਸਿੱਖਿਆ ਨੀਤੀ 2020 ਦੇ ਅਨੁਸਾਰ ਵਿਦਿਆਰਥੀਆਂ ਵਿਚ ਉਦਯਮਿਤਾ ਦੀ ਭਾਵਨਾ ਨੂੰ ਵਿਕਸਿਤ ਕਰਨਾ ਸੀ | ਇਸ ਪ੍ਰਦਰਸ਼ਨੀ ਵਿਚ ਪੰਜਾਬ ਯੂਨੀਵਰਸਿਟੀ ਦੇ ਵਾਇਸ ਚਾਂਸਲਰ, ਰਜਿਸਟਰਾਰ, ਡੀਨ ਕਾਲਜ ਡਿਵੈਲਪਮੈਂਟ ਕੌਂਸਲ, ਕੰਟਰੋਲਰ ਆਫ਼ ਇਗਜ਼ਾਮੀਨੇਸ਼ਨ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕਾਲਜਾਂ ਦੇ ਪਿ੍ੰਸੀਪਲਾਂ ਅਤੇ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ | ਦੇਵ ਸਮਾਜ ਕਾਲਜ ਫ਼ਾਰ ਵੁਮੈਨ ਫ਼ਿਰੋਜ਼ਪੁਰ ਪਿਛਲੇ ਕਈ ਸਾਲਾਂ ਤੋਂ ਸਕਿੱਲ ਡਿਵੈਲਪਮੈਂਟ ਖੇਤਰ ਵਿਚ ਕੰਮ ਕਰ ਰਿਹਾ ਹੈ | ਇਸ ਤਹਿਤ ਕਾਲਜ ਵਿਚ ਫ਼ੈਸ਼ਨ ਡਿਜ਼ਾਇਨਿੰਗ, ਬਿਊਟੀ ਐਂਡ ਵੈਲਨੇਸ, ਨਿਊਟਿ੍ਸ਼ਨ ਐਂਡ ਡਾਇਟੇਟਿਕਸ, ਹੋਸਪਿਟਲ ਐਡਮਿਨਿਸਟਰੇਸ਼ਨ ਐਂਡ ਮੈਨੇਜਮੈਂਟ ਅਤੇ ਹੋਸਪਿਟੈਲਿਟੀ ਐਂਡ ਟੂਰਿਜ਼ਮ ਮੈਨੇਜਮੈਂਟ ਵਰਗੇ ਕਿੱਤਾ-ਮੁਖੀ ਅਤੇ ਰੋਜ਼ਗਾਰ-ਕੇਂਦਰਿਤ ਕੋਰਸ ਚਲਾਏ ਜਾ ਰਹੇ ਹਨ | ਇਨ੍ਹਾਂ ਸਕਿੱਲ-ਆਧਾਰਿਤ ਕੋਰਸਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਉਪਰੰਤ ਵਿਦਿਆਰਥਣਾਂ ਵਿਚ ਉੱਦਮੀ ਸੋਚ, ਵਿਹਾਰਿਕ ਨਿਪੁੰਨਤਾ ਅਤੇ ਪੇਸ਼ੇਵਰ ਯੋਗਤਾਵਾਂ ਦਾ ਵਿਕਾਸ ਹੁੰਦਾ ਹੈ | ਜਿਸ ਨਾਲ ਉਹ ਆਪਣੇ ਖੁਦ ਦੇ ਉੱਦਮ ਸ਼ੁਰੂ ਕਰਕੇ ਆਤਮਨਿਰਭਰ ਅਤੇ ਆਰਥਿਕ ਤੌਰ 'ਤੇ ਸਥਾਪਤ ਹੋ ਸਕਦੀਆਂ ਹਨ | ਇਸ ਮੌਕੇ ਪਿ੍ੰਸੀਪਲ ਡਾ. ਸੰਗੀਤਾ ਨੇ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਕੋਸ਼ਿਸ਼ਾਂ ਦੀ ਸਰਾਹਨਾ ਕਰਦੇ ਹੋਏ ਉਨ੍ਹਾਂ ਨੂੰ ਭਵਿੱਖ ਵਿਚ ਵੀ ਨਿਵੇਕਲੀ, ਰਚਨਾਤਮਿਕਤਾ ਅਤੇ ਆਤਮ-ਨਿਰਭਰਤਾ ਵੱਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਇਹ ਪ੍ਰਦਰਸ਼ਨੀ ਵਿਦਿਆਰਥੀਆਂ ਲਈ ਆਪਣੀ ਸਿਰਜਣਾਤਮਿਕ, ਪ੍ਰਯੋਗਿਕ ਗਿਆਨ ਅਤੇ ਉੱਦਮੀ ਯੋਗਤਾਵਾਂ ਨੂੰ ਦਰਸਾਉਣ ਲਈ ਮਹੱਤਵਪੂਰਨ ਮੰਚ ਸਾਬਿਤ ਹੋਈ |
Ad Position 22
No active advertisement
ਪਿਛਲੀ ਖ਼ਬਰ ਦਲਿਤ ਸਮਾਜ ਦੀ ਮਰਿਆਦਾ ਨਾਲ ਖਿਲਵਾੜ ਬਰਦਾਸ਼ਤ ਨਹੀਂ- ਅਨਜਾਨ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਵਫ਼ਦ ਨੇ ਐਸ.ਡੀ.ਐਮ.ਜ਼ੀਰਾ ਲਛਮਣ ਸਿੰਘ ਨੂੰ ਦਿੱਤਾ ਮੰਗ ਪੱਤਰ
Ad Position 24