14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਐਸ. ਡੀ.ਐਮ.ਜ਼ੀਰਾ ਰਾਹੀਂ ਡੀ.ਸੀ. ਫਿਰੋਜ਼ਪੁਰ ਨੂੰ ਮੰਗ ਪੱਤਰ ਭੇਜਿਆ

Ad Position 21
No active advertisement
ਅਜੀਤ ਡੈਸਕ 12-05-2026
ਜ਼ੀਰਾ, 11 ਮਾਈ (ਰਜਨੀਸ਼ ਕਥੂਰੀਆ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਬਲਾਕ ਜ਼ੀਰਾ ਵਲੋਂ ਮੀਟਿੰਗ ਕਰਕੇ ਭਾਰਤ ਸਰਕਾਰ ਵਲੋਂ ਕਰਵਾਈ ਜਾ ਰਹੀ ਦੇਸ਼ ਦੀ ਜਨਗਣਨਾ ਦੇ ਫਾਰਮ ਵਿਚ ਕਾਲਮ ਨੰਬਰ 02 ਵਿਚ ਐਸ.ਸੀ. ਜਾਤੀ ਸਬੰਧੀ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਵਾਲਿਆਂ ਦੇ ਖ਼ਿਲਾਫ਼ ਐਸ.ਸੀ.,ਐਸ.ਟੀ.ਐਕਟ ਦੇ ਤਹਿਤ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਜਨਗਣਨਾ ਦੇ ਫਾਰਮ ਵਿਚੋਂ ਇਹ ਇਤਰਾਜ਼ਯੋਗ ਸ਼ਬਦ ਹਟਾਉਣ ਦੀ ਮੰਗ ਕੀਤੀ | ਉਹਨਾਂ ਕਿਹਾ ਕਿ ਜਨ ਗਣਨਾ ਦੇ ਫਾਰਮਾਂ ਵਿਚ ਐਸ.ਸੀ.ਵਰਗ ਦੇ ਵਰਤੇ ਗਏ ਇਤਰਾਜ਼ਯੋਗ ਸ਼ਬਦ ਦੇ ਕਾਰਨ ਐਸ.ਸੀ.ਸਮਾਜ ਦੀਆਂ ਭਾਵਨਾਵਾਂ ਨੂੰ ਗਹਿਰੀ ਭਾਰੀ ਠੇਸ ਪਹੁੰਚੀ ਹੈ | ਜਿਸ ਦੇ ਪ੍ਰਤੀ ਸਮਾਜ ਵਿਚ ਭਾਰੀ ਗ਼ੁੱਸਾ ਅਤੇ ਵਿਰੋਧ ਹੈ | ਮੰਗ ਪੱਤਰ ਦੇਣ ਵਾਲਿਆਂ ਵਿਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਬਲਾਕ ਜ਼ੀਰਾ ਦੇ ਪ੍ਰਧਾਨ ਦਿਲਬਾਗ ਸਿੰਘ ਜ਼ੀਰਾ, ਸੂਬਾ ਖ਼ਜ਼ਾਨਚੀ ਗਿਆਨ ਸਿੰਘ, ਬਲਾਕ ਸਕੱਤਰ ਜਗਸੀਰ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਸੰਦੀਪ ਸਿੰਘ ਆਦਿ ਹਾਜ਼ਰ ਸਨ | ਇਸ ਦੌਰਾਨ ਐਸ.ਡੀ.ਐਮ.ਜ਼ੀਰਾ ਲਛਮਣ ਸਿੰਘ ਕਿਸੇ ਰੁਝੇਵੇਂ ਕਾਰਨ ਦਫਤਰ ਵਿਚ ਨਾ ਹੋਣ ਕਰਕੇ ਇਹ ਮੰਗ ਪੱਤਰ ਉਹਨਾਂ ਦੇ ਸੁਪਰਡੈਂਟ ਜੁਗਰਾਜ ਸਿੰਘ ਨੂੰ ਸੌਂਪਿਆ ਗਿਆ |
Ad Position 22
No active advertisement
ਪਿਛਲੀ ਖ਼ਬਰ 7 ਹਜ਼ਾਰ ਰੁਪਏ ਅਤੇ ਮੋਬਾਈਲ ਵਾਲਾ ਬੈਗ ਵਾਰਿਸਾਂ ਹਵਾਲੇ ਕੀਤਾ ਅਗਲੀ ਖ਼ਬਰ ਪੰਜਾਬ ਗੌਰਮੈਂਟ ਪੈਨਸ਼ਨਰ ਐਸੋਸੀਏਸ਼ਨ ਵਲੋਂ ਮੰਗਾਂ ਸੰਬੰਧੀ ਮੀਟਿੰਗ
Ad Position 24