15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਕਾਂਗਰਸ ਪਾਰਟੀ ਵਲੋਂ ਵਾਰਡ ਨੰਬਰ 14 ਵਿਚ ਹਰੀਸ਼ ਤਾਂਗਰਾ ਚੋਣ ਮੈਦਾਨ 'ਚ <br/>

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਜ਼ੀਰਾ, 15 ਮਈ (ਰਜਨੀਸ਼ ਕਥੂਰੀਆ)-ਨਗਰ ਕੌਂਸਲ ਜ਼ੀਰਾ ਦੀਆਂ ਹੋਣ ਜਾ ਰਹੀਆਂ ਚੋਣਾਂ ਵਿਚ ਵਾਰਡ ਨੰਬਰ 14 ਤੋਂ ਕਾਂਗਰਸ ਪਾਰਟੀ ਵਲੋਂ ਹਰੀਸ਼ ਤਾਂਗਰਾ ਚੋਣ ਮੈਦਾਨ ਵਿਚ ਉੱਤਰੇ ਹਨ | ਹਰੀਸ਼ ਤਾਂਗਰਾ ਕਾਂਗਰਸ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਅਤੇ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਸਮਰਥਕ ਹਨ | ਇਸ ਤੋਂ ਪਹਿਲਾਂ ਉਹ ਨਗਰ ਕੌਂਸਲ ਜ਼ੀਰਾ ਦੇ ਮੀਤ ਪ੍ਰਧਾਨ ਵੀ ਰਹਿ ਚੁੱਕੇ ਹਨ | ਹਰੀਸ਼ ਤਾਂਗਰਾ ਇਕ ਕਰਿਆਨਾ ਵਪਾਰੀ ਹਨ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰ ਨਿਵਾਸੀਆਂ ਦੇ ਸਰਕਾਰੇ ਦਰਬਾਰੇ ਕੰਮ ਕਰਵਾਉਣ ਲਈ ਜਾਣੇ ਜਾਂਦੇ ਹਨ | ਜਿਸ ਕਰਕੇ ਉਹਨਾਂ ਨੂੰ ਸ਼ਹਿਰ ਨਿਵਾਸੀ ਇਕ ਸਮਾਜ ਸੇਵਕ ਦੇ ਨਜ਼ਰੀਏ ਨਾਲ ਵੇਖਦੇ ਹਨ | ਇਸ ਦੌਰਾਨ ਗੱਲਬਾਤ ਕਰਦਿਆਂ ਹਰੀਸ਼ ਤਾਂਗਰਾ ਨੇ ਦੱਸਿਆ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀ ਨਿਰਪੱਖ ਤਰੀਕੇ ਨਾਲ ਨਗਰ ਕੌਂਸਲ ਚੋਣਾਂ ਦਾ ਅਮਲ ਨੇਪਰੇ ਚਾੜ੍ਹਦੇ ਹਨ ਤਾਂ ਉਹਨਾਂ ਨੂੰ ਜਿੱਤ ਦਰਜ ਕਰਨ ਤੋਂ ਕੋਈ ਵੀ ਨਹੀਂ ਰੋਕ ਸਕਦਾ | ਉਹਨਾਂ ਕਿਹਾ ਕਿ ਉਹਨਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਮ ਲੋਕਾਂ ਦੇ ਏਨੇ ਕੁ ਕੰਮ ਕਰਵਾਏ ਹਨ | ਜਿਸ ਦੇ ਬਦਲੇ ਸ਼ਹਿਰ ਨਿਵਾਸੀਆਂ ਵਲੋਂ ਉਨ੍ਹਾਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਜਾਂਦਾ ਹੈ |


Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਸਰਕਾਰ ਸਮੇਂ ਕਰਵਾਏ ਵਿਕਾਸ ਕਾਰਜ ਅੱਜ ਵੀ ਬੋਲਦੇ ਹਨ-ਪਰਮਿੰਦਰ ਸਿੰਘ ਪਿੰਕੀ <br/> ਅਗਲੀ ਖ਼ਬਰ ਆਪਣੇ ਬਲਬੂਤੇ ਸਾਰੀਆਂ ਸੀਟਾਂ ਜਿੱਤ ਕੇ ਨਗਰ ਕੌਂਸਲ 'ਤੇ ਜਿੱਤ ਦਾ ਪਰਚਮ ਲਹਿਰਾਏਗੀ ਭਾਜਪਾ- ਰਾਣਾ ਸੋਢੀ <br/>
Ad Position 24