15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਕਾਂਗਰਸ ਸਰਕਾਰ ਸਮੇਂ ਕਰਵਾਏ ਵਿਕਾਸ ਕਾਰਜ ਅੱਜ ਵੀ ਬੋਲਦੇ ਹਨ-ਪਰਮਿੰਦਰ ਸਿੰਘ ਪਿੰਕੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਫਿਰੋਜ਼ਪੁਰ, 15 ਮਈ (ਸੁਖਵਿੰਦਰ ਸਿੰਘ)-ਸ਼ਹਿਰ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਸ਼ਹਿਰ ਵਿਚ ਕਰਵਾਏ ਗਏ ਵਿਕਾਸ ਕਾਰਜ ਅੱਜ ਵੀ ਲੋਕਾਂ ਨੂੰ ਯਾਦ ਹਨ ਅਤੇ ਉਹੀ ਵਿਕਾਸ ਕਾਂਗਰਸ ਦੀ ਪਹਿਚਾਣ ਬਣ ਚੁੱਕਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਨਗਰ ਕੌਂਸਲ ਚੋਣਾਂ ਵਿਚ ਲੋਕਾਂ ਨੇ ਭਾਰੀ ਭਰਕਮ ਸਮਰਥਨ ਦਿੰਦਿਆਂ ਕਾਂਗਰਸ ਦੇ ਸਾਰੇ 33 ਉਮੀਦਵਾਰਾਂ ਨੂੰ ਜਿਤਾ ਕੇ ਨਗਰ ਕੌਂਸਲ ਵਿੱਚ ਭੇਜਿਆ ਸੀ | ਜੋ ਲੋਕਾਂ ਦੇ ਵਿਸ਼ਵਾਸ ਅਤੇ ਕਾਂਗਰਸ ਵਲੋਂ ਕਰਵਾਏ ਵਿਕਾਸ ਕਾਰਜਾਂ ਦਾ ਸਬੂਤ ਹੈ | ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਸ਼ਹਿਰ ਵਿਚ ਬਣਾਏ ਗਏ ਪਾਰਕ, ਜਿੰਮ, ਕੱਲਰ ਸਕਰੀਨਾਂ ਅਤੇ ਵਾਟਰ ਕੂਲਰ ਵਰਗੀਆਂ ਸੁਵਿਧਾਵਾਂ ਅੱਜ ਵੀ ਮੌਜੂਦ ਹਨ, ਪਰ ਸੰਭਾਲ ਦੀ ਕਮੀ ਕਾਰਨ ਉੱਜੜ ਰਹੀਆਂ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਝੂਠੇ ਵਾਅਦੇ ਅਤੇ ਲਾਰਿਆਂ ਨਾਲ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ਹਿਰ ਦੇ ਵਿਕਾਸ ਲਈ ਇਕ ਰੁਪਇਆ ਤੱਕ ਖ਼ਰਚ ਨਹੀਂ ਕੀਤਾ | ਪਿੰਕੀ ਨੇ ਕਿਹਾ ਕਿ ਭਾਵੇਂ ਮੌਜੂਦਾ ਸਮੇਂ ਵਿਚ ਨਗਰ ਕੌਂਸਲ ਵਿਚ ਕਾਂਗਰਸ ਦੇ 33 ਕੌਂਸਲਰ ਹਨ, ਪਰ ਆਮ ਆਦਮੀ ਪਾਰਟੀ ਸਰਕਾਰ ਵਲੋਂ ਵਿਕਾਸ ਕਾਰਜਾਂ ਲਈ ਫ਼ੰਡ ਜਾਰੀ ਨਾ ਕਰਨਾ ਸਿੱਧੇ ਤੌਰ 'ਤੇ ਸ਼ਹਿਰ ਵਾਸੀਆਂ ਨਾਲ ਧੋਖਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਹੁਸੈਨੀਵਾਲਾ ਬਾਰਡਰ ਦੇ ਵਿਕਾਸ ਲਈ ਵੀ ਉਹ ਸਰਕਾਰ ਵਿਚ ਨਾ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਕੋਲੋਂ ਫ਼ੰਡ ਲਿਆ ਚੁੱਕੇ ਹਨ | ਇਸ ਮੌਕੇ ਨਾਮਜ਼ਦਗੀ ਪੱਤਰ ਭਰਨ ਜਾ ਰਹੇ ਕਾਂਗਰਸੀ ਕੌਂਸਲਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਫ਼ੰਡਾਂ ਸਬੰਧੀ ਉਨ੍ਹਾਂ ਕਿਹਾ ਕਿ ਲੋਕ ਥੋੜ੍ਹਾ ਸਮਾਂ ਇੰਤਜ਼ਾਰ ਕਰਨ, ਮੌਜੂਦਾ ਸਰਕਾਰ ਜਲਦ ਹੀ ਬਦਲੇਗੀ ਅਤੇ ਪੰਜਾਬ ਦੇ ਲੋਕ ਮੁੜ ਕਾਂਗਰਸ ਨੂੰ ਸੱਤਾ ਵਿਚ ਲਿਆਉਣਗੇ | ਇਸ ਮੌਕੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ, ਨਗਰ ਕੌਂਸਲ ਪ੍ਰਧਾਨ ਰਿੰਕੂ ਗਰੋਵਰ, ਐਮ.ਸੀ ਸਤਨਾਮ ਸਿੰਘ, ਐਮ.ਸੀ ਕਸ਼ਮੀਰ ਸਿੰਘ ਭੁੱਲਰ ਅਤੇ ਵੱਖ ਵੱਖ ਵਾਰਡਾਂ ਦੇ ਐਮ.ਸੀ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ਦਾ ਬਾਰ੍ਹਵੀਂ ਦਾ ਨਤੀਜਾ ਰਿਹਾ 100 ਫ਼ੀਸਦੀ <br/> ਅਗਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਵਾਰਡ ਨੰਬਰ 14 ਵਿਚ ਹਰੀਸ਼ ਤਾਂਗਰਾ ਚੋਣ ਮੈਦਾਨ 'ਚ <br/>
Ad Position 24