14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੁਰਾਣੀਆਂ ਲਿਮਟਾਂ ਭਰਵਾ ਅਤੇ ਨਵੀਆਂ ਲਿਮਟਾਂ ਜਾਰੀ ਨਾ ਕਰਨ ਕਾਰਨ ਕਿਸਾਨ ਕਰ ਰਹੇ ਹਨ ਮੁਸ਼ਕਿਲਾਂ ਦਾ ਸਾਹਮਣਾ: ਘੋੜੇ ਚੱਕ

Ad Position 21
repet_subhas-goyals [Copy P29]
ਗੁਰਮੀਤ ਸਿੰਘ ਘੋੜੇ ਚੱਕ | <br/> 16-05-2026
ਫ਼ਿਰੋਜ਼ਪੁਰ, 15 ਮਈ (ਕੁਲਬੀਰ ਸਿੰਘ ਸੋਢੀ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਗੁਰਮੀਤ ਸਿੰਘ ਘੋੜੇ ਚੱਕ ਕਮੇਟੀ ਮੈਂਬਰ ਪੰਜਾਬ ਨੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਹਿਕਾਰੀ ਸਭਾਵਾਂ ਵਲੋਂ ਕਿਸਾਨਾਂ ਤੋਂ ਪੁਰਾਣੀਆਂ ਲਿਮਟਾਂ ਭਰਵਾ ਲਈਆਂ ਗਈਆਂ ਹਨ ਪਰ ਨਵੀਆਂ ਲਿਮਟਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ | ਜਿਸ ਕਾਰਨ ਕਿਸਾਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਗੁਰਮੀਤ ਸਿੰਘ ਘੋੜੇ ਚੱਕ ਨੇ ਕਿਹਾ ਕਿ ਪਹਿਲਾਂ ਕਿਸਾਨ ਹਾੜੀ ਅਤੇ ਸਾਉਣੀ ਦੀ ਫਸਲ ਵੇਚ ਕੇ ਖ਼ੁਸ਼ ਹੁੰਦੇ ਸਨ ਪਰ ਹੁਣ ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਫਸਲਾਂ ਦੇ ਪੈਸੇ ਵੀ ਸਮੇਂ ਸਿਰ ਨਹੀਂ ਮਿਲ ਰਹੇ | ਉਨ੍ਹਾਂ ਕਿਹਾ ਕਿ ਬੈਂਕਾਂ ਵਲੋਂ ਕਿਸਾਨਾਂ ਨੂੰ ਮਸਾਂ ਹੀ 20 ਤੋਂ 50 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ ਜਦਕਿ ਕਿਸਾਨਾਂ ਨੂੰ ਬੱਚਿਆਂ ਦੀਆਂ ਫ਼ੀਸਾਂ ਅਤੇ ਘਰੇਲੂ ਖ਼ਰਚਿਆਂ ਲਈ ਵੱਡੀ ਰਕਮ ਦੀ ਲੋੜ ਹੁੰਦੀ ਹੈ | ਗੁਰਮੀਤ ਸਿੰਘ ਘੋੜੇ ਚੱਕ ਕਮੇਟੀ ਮੈਂਬਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਕਿਹਾ ਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਕਿਸਾਨਾਂ ਦੀਆਂ ਲਿਮਟਾਂ ਵਧਾ ਦਿੱਤੀਆਂ ਗਈਆਂ ਹਨ ਪਰ ਅਸਲ ਵਿਚ ਬੈਂਕ ਪਹਿਲਾਂ ਵਾਲਾ ਹੱਦ ਕਰਜ਼ਾ ਵੀ ਜਾਰੀ ਨਹੀਂ ਕਰ ਰਹੀਆਂ | ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਹੋਰ ਪ੍ਰੇਸ਼ਾਨ ਨਾ ਕੀਤਾ ਜਾਵੇ ਅਤੇ ਜਲਦ ਤੋਂ ਜਲਦ ਲਿਮਟਾਂ ਜਾਰੀ ਕੀਤੀਆਂ ਜਾਣ |
Ad Position 22
No active advertisement
ਪਿਛਲੀ ਖ਼ਬਰ ਡਾ. ਗੁਰਪ੍ਰੀਤ ਸਿੰਘ ਹੋਣਗੇ ਸੀਨੀਅਰ ਮੈਡੀਕਲ ਅਫ਼ਸਰ <br/> ਅਗਲੀ ਖ਼ਬਰ ਬਾਬਾ ਮੁਕੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਡਾਬਾ ਦਾ 12ਵੀਂ ਦਾ ਨਤੀਜਾ ਸ਼ਾਨਦਾਰ <br/>
Ad Position 24