14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸ੍ਰੀ ਕਿ੍ਸ਼ਨ ਮੰਦਰ ਅਸਹਾਇਕ ਹਿੱਤਕਾਰਨੀ ਸਭਾ ਵਲੋਂ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026

ਮੱਖੂ, 15 ਮਈ (ਵਰਿੰਦਰ ਮਨਚੰਦਾ)-ਸ੍ਰੀ ਕ੍ਰਿਸ਼ਨ ਮੰਦਰ ਅਸਹਾਇਕ ਹਿੱਤਕਾਰਨੀ ਸਭਾ ਮੱਖੂ ਵਲੋਂ ਸੰਗਰਾਂਦ ਵਾਲੇ ਦਿਨ ਲੋੜਵੰਦਾਂ ਨੂੰ ਅਨਾਜ, ਨਗਦ ਰਾਸ਼ੀ, ਕੱਪੜੇ ਆਦਿ ਵੰਡਣ ਦੀ ਚਲਾਈ ਮੁਹਿੰਮ ਦੇ ਚੱਲਦਿਆਂ ਸਭਾ ਦੇ ਮੈਂਬਰਾਂ ਵਲੋਂ ਅੱਜ ਪ੍ਰਾਚੀਨ ਸ਼੍ਰੀ ਕਿ੍ਸ਼ਨਾ ਮੰਦਰ ਮੱਖੂ ਵਿਖੇ ਇਕੱਤਰ ਹੋ ਕੇ ਵਿਚਾਰ ਚਰਚਾ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਮੈਂਬਰਾਂ ਨੇ ਦੱਸਿਆ ਕਿ ਨਰ ਸੇਵਾ ਨਰਾਇਣ ਸੇਵਾ ਤਹਿਤ ਜ਼ਰੂਰਤਮੰਦ ਪਰਿਵਾਰਾਂ ਨੂੰ ਦਾਨ ਦੇਣਾ ਸਭ ਤੋਂ ਵੱਡਾ ਕਰਮ ਹੁੰਦਾ ਹੈ | ਜਿਸ ਤਹਿਤ ਸਭਾ ਵਲੋਂ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਸਿਰਫ਼ ਨਗਰ ਨਿਵਾਸੀਆਂ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸੰਗਰਾਂਦ ਵਾਲੇ ਦਿਨ ਲੋੜਵੰਦਾਂ ਨੂੰ ਰਾਸ਼ਨ, ਨਗਦ ਰਾਸ਼ੀ, ਕੱਪੜੇ ਆਦਿ ਵੰਡੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਜੇਠ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਪ੍ਰਾਚੀਨ ਸ੍ਰੀ ਕਿ੍ਸ਼ਨਾ ਮੰਦਰ ਮੱਖੂ ਵਿਖੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਜਾਵੇਗਾ | ਇਸ ਮੌਕੇ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਣ ਕਟਾਰੀਆ, ਆੜ੍ਹਤੀਆ ਐਸੋਸੀਏਸ਼ਨ ਮੱਖੂ ਦੇ ਪ੍ਰਧਾਨ ਰਿਸ਼ੂ ਖੁਰਾਣਾ, ਅਸ਼ੋਕ ਮਾਨਕਟਾਲਾ, ਪੇ੍ਰਮ ਅਹੂਜਾ, ਪ੍ਰਦੀਪ ਕੱਕੜ, ਚੰਦਰ ਮੋਹਨ ਗਰੋਵਰ, ਰੋਹਿਤ ਕਾਲੜਾ, ਅਸ਼ਵਨੀ ਮਨਚੰਦਾ, ਵਿਵੇਕ ਕਪੂਰ, ਰਮੇਸ਼ ਬਜਾਜ ਆਦਿ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਲਵਪ੍ਰੀਤ ਸਿੰਘ ਨੇ ਬਾਰ੍ਹਵੀਂ ਦੀ ਪ੍ਰੀਖਿਆ 'ਚ ਜ਼ਿਲੇ੍ਹ ਦੀ ਮੈਰਿਟ ਵਿਚ ਕੀਤਾ ਪਹਿਲਾ ਸਥਾਨ ਹਾਸਿਲ <br/> ਅਗਲੀ ਖ਼ਬਰ ਡਾ. ਗੁਰਪ੍ਰੀਤ ਸਿੰਘ ਹੋਣਗੇ ਸੀਨੀਅਰ ਮੈਡੀਕਲ ਅਫ਼ਸਰ <br/>
Ad Position 24