ਮਮਦੋਟ, 16 ਮਈ (ਰਾਜਿੰਦਰ ਸਿੰਘ ਹਾਂਡਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਹਰਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਦੌਰਾਨ ਨਜ਼ਦੀਕੀ ਪਿੰਡ ਖੁੰਦਰ ਉਤਾੜ ਦੇ ਅੰਕੁਸ਼ ਮਹਿਤਾ ਪੁੱਤਰ ਸੋਨੂੰ ਮਹਿਤਾ ਜੋ ਕਿ ਸਾਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਵਿਦਿਆਰਥੀ ਸੀ ਨੇ ਨਾਨ ਮੈਡੀਕਲ ਗਰੁੱਪ ਵਿਚੋਂ 90.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਮਾਪਿਆ ਦਾ ਨਾਮ ਰੌਸ਼ਨ ਕੀਤਾ ਹੈ | ਇਸ ਤਰ੍ਹਾਂ ਹੀ ਸਕੂਲ ਆਫ਼ ਐਮੀਨੈਂਸ ਮਮਦੋਟ ਦੀ ਵਿਦਿਆਰਥਣ ਕੋਮਲ ਕੌਰ ਪੁੱਤਰੀ ਗੁਰਚਰਨ ਸਿੰਘ ਚੰਨਾ ਵਲੋਂ ਵੀ ਕਾਮਰਸ ਗਰੁੱਪ ਵਿਚੋਂ 86 ਫ਼ੀਸਦੀ ਅੰਕ ਪ੍ਰਾਪਤ ਕਰਕੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ |