ਮੁੱਦਕੀ, 16 ਮਈ (ਭੁਪਿੰਦਰ ਸਿੰਘ)-ਸਥਾਨਕ ਕਸਬੇ ਦੇ ਕੱਬਰਵੱਛਾਂ ਰੋਡ 'ਤੇ ਸਥਿਤ ਵਿੱਦਿਅਕ ਸੰਸਥਾ ਵਿਜਡਮ ਇੰਟਰਨੈਸ਼ਨਲ ਸਕੂਲ ਵਿਚ ਮਾਂ ਦਿਵਸ ਮੌਕੇ ਸਕੂਲੀ ਬੱਚਿਆਂ ਦੀਆਂ ਕਲਾਤਮਿਕ ਗਤੀਵਿਧੀਆਂ ਕਰਵਾਈਆਂ ਗਈਆਂ | ਜਿਸ ਵਿਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਸਕੂਲ ਦੇ ਚੇਅਰਮੈਨ ਡਾ. ਸੰਦੀਪ ਗੁਪਤਾ ਅਤੇ ਡਾਇਰੈਕਟਰ ਮੈਡਮ ਸੁਮਨ ਲਤਾ ਨੇ ਦੱਸਿਆਂ ਕਿ ਇਸ ਮੌਕੇ ਬੱਚਿਆਂ ਵਲਾੋ ਕਵਿਤਾਵਾਂ, ਗੀਤ, ਪੋਸਟਰ ਅਤੇ ਮਾਵਾਂ ਲਈ ਗਰੀਟਿੰਗ ਕਾਰਡ ਤਿਆਰ ਕੀਤੇ ਗਏ | ਸਕੂਲ ਪਿ੍ੰਸੀਪਲ ਰੀਟਾ ਮਹਿਤਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਮਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆਂ ਕਿ ਬੱਚੇ ਦਾ ਪਹਿਲਾ ਅਧਿਆਪਕ ਮਾਂ ਹੁੰਦੀ ਹੈ | ਜੋ ਉਸ ਨੰੂ ਮਜ਼ਬੂਤ ਬਣਾਊੁਦੀ ਹੈ | ਆਈਨਸਟਾਇਨ ਵਿਗਿਆਨੀ ਨੂੰ ਉੱਚਾ ਚੂਕਣ ਵਿਚ ਸਭ ਤੋਂ ਵੱਡਾ ਰੋਲ ਉਸ ਦੀ ਮਾਂ ਦਾ ਹੀ ਸੀ ਉਨ੍ਹਾਂ ਬੱਚਿਆਂ ਨੂੰ ਆਪਣੇ ਮਾਂ-ਪਿਉ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ | ਕਲਾਤਮਿਕ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬਚਿਆਂ ਦਾ ਪਿ੍ੰਸੀਪਲ ਰੀਟਾ ਮਹਿਤਾ, ਚੇਅਰਮੈਨ ਡਾ.ਸੰਦੀਪ ਗੁਪਤਾ ਅਤੇ ਡਾਇਰੈਕਟਰ ਮੈਡਮ ਸੁਮਨ ਲਤਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ |