26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸਿਹਤ ਵਿਭਾਗ ਨੇ ਨੈਸ਼ਨਲ ਡੇਂਗੂ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 17-05-2026
ਜ਼ੀਰਾ, 16 ਮਈ(ਰਜਨੀਸ਼ ਕਥੂਰੀਆ)-ਡਾ. ਨਵੀਨ ਸੇਠੀ ਐਸ.ਐਮ.ਓ. ਸਰਕਾਰੀ ਹਸਪਤਾਲ ਜ਼ੀਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ੀਰਾ ਦੇ ਸਰਕਾਰੀ ਹਸਪਤਾਲ ਵਿਚ ਆਏ ਮਰੀਜ਼ਾਂ ਅਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਡੇਂਗੂ ਬਾਰੇ ਜਾਗਰੂਕ ਕੀਤਾ ਗਿਆ | ਉਹਨਾਂ ਕਿਹਾ ਕਿ ਅਤੇ ਡੇਂਗੂ ਇਕ ਕਿਸਮ ਦਾ ਗੰਭੀਰ ਬੁਖ਼ਾਰ ਹੈ ਅਤੇ ਇਹ ਬੁਖ਼ਾਰ ਏਡੀਜ ਅਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ | ਉਹਨਾਂ ਦੱਸਿਆ ਕਿ ਗਰਮੀਆਂ ਵਿੱਚ ਬਰਸਾਤਾਂ ਦੇ ਮੌਸਮ ਦੌਰਾਨ ਘਰਾਂ 'ਚ ਮੱਛਰਾਂ ਦੀ ਭਰਮਾਰ ਹੋਣੀ ਸ਼ੁਰੂ ਹੋ ਜਾਂਦੀ ਹੈ | ਉਹਨਾਂ ਕਿਹਾ ਕਿ ਸਾਨੂੰ ਆਪਣੇ ਘਰਾਂ ਦੀਆਂ ਛੱਤਾਂ ਤੇ ਟਾਇਰ, ਖਾਲੀ ਬਰਤਨ ਅਤੇ ਕਬਾੜ ਆਦਿ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ਕਿਉਂਕਿ ਬਰਸਾਤਾਂ ਦੇ ਦਿਨਾਂ ਵਿਚ ਇਹਨਾਂ 'ਚ ਪਾਣੀ ਆਦਿ ਇਕੱਠਾ ਹੋ ਜਾਂਦਾ ਹੈ | ਇਸ ਲਈ ਆਪਣੇ ਘਰਾਂ ਦੇ ਆਸ ਪਾਸ ਸਾਫ ਸਫ਼ਾਈ ਰੱਖਣੀ ਬਹੁਤ ਜ਼ਰੂਰੀ ਹੈ | ਇਸ ਮੌਕੇ ਡਾ. ਸੌਰਭ ਜੈਨ, ਡਾ. ਭਾਗਪ੍ਰੀਤ ਸਿੰਘ, ਚੰਚਲ ਕੁਮਾਰੀ ਐਲ.ਐਚ.ਵੀ. ਹਰਪ੍ਰੀਤ ਸਿੰਘ ਐਸ.ਟੀ.ਐਸ, ਸੰਨੀ ਬਾਂਸਲ ਐਲ.ਟੀ., ਰਜਿੰਦਰ ਪਾਲ ਸਿੰਘ ਪੀ.ਐਚ.ਓ., ਰਜਨੀ ਬਾਲਾ ਏ ਐਨ.ਐਮ., ਡਾ. ਵਨੀਤ, ਹਰਪ੍ਰੀਤ ਕੌਰ ਆਸ਼ਾ ਵਰਕਰ, ਰਮੇਸ਼ ਰੇਡੀਓਗ੍ਰਾਫਰ, ਮਨਿੰਦਰ ਸਿੰਘ ਹੈਲਥ ਇੰਸਪੈਕਟਰ, ਗੁਰਸੰਤ ਸਿੰਘ ਮਲਟੀਪਰਪਜ਼ ਹੈਲਥ ਵਰਕਰ, ਗੁਰਜੀਤ ਸਿੰਘ, ਰਮਨਦੀਪ ਸਿੰਘ, ਦੀਦਾਰ ਸਿੰਘ ਅਤੇ ਵਿਸ਼ਾਲ ਸ਼ਰਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਗੰਜ਼ ਹਾਈ ਸਕੂਲ ਮੁੱਦਕੀ ਦੇ ਨਤੀਜੇ ਰਹੇ ਸ਼ਾਨਦਾਰ ਅਗਲੀ ਖ਼ਬਰ ਵਿਜ਼ਡਮ ਸਕੂਲ ਮੁੱਦਕੀ ਵਿਖੇ ਮਾਂ ਦਿਵਸ ਮੌਕੇ ਕਲਾਤਮਿਕ ਗਤੀਵਿਧੀਆਂ ਕਰਵਾਈਆਂ
Ad Position 24