ਜ਼ੀਰਾ, 20 ਮਈ(ਹੀਰਾ)-ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟਸ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ 'ਤੇ ਦੇਸ਼ ਭਰ ਵਿਚ ਕੀਤੀ ਜਾ ਰਹੀ ਹੜਤਾਲ ਤਹਿਤ ਜ਼ੀਰਾ ਵਿਖੇ ਸਮੂਹ ਦਵਾਈ ਵਿਕਰੇਤਾ ਵਲੋਂ ਆਨਲਾਈਨ ਦਵਾਈਆਂ ਦੀ ਵਿਕਰੀ ਦੇ ਵਿਰੋਧ ਵਿਚ ਮੁਕੰਮਲ ਹੜਤਾਲ ਰੱਖੀ ਗਈ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਨਾਰੰਗ ਸਿੰਘ ਬਾਬਾ ਪੁਰਸ਼ੋਤਮ ਦਾਸ ਮੈਡੀਕੇਅਰ, ਸੁਖਦੇਵ ਸਿੰਘ ਟੋਨੀ, ਰਵਿੰਦਰ ਕੁਮਾਰ ਗਰੋਵਰ ਗਰੋਵਰ ਮੈਡੀਕਲ ਹਾਲ, ਦੀਪੂ ਸ਼ਰਮਾ ਸ਼ਰਮਾ ਮੈਡੀਕਲ ਹਾਲ ਨੇ ਦੱਸਿਆ ਕਿ ਕਾਰਪੋਰੇਟ ਕੰਪਨੀਆਂ ਵਲੋਂ ਦਵਾਈਆਂ ਉੱਤੇ ਆਨਲਾਈਨ ਦਿੱਤੀਆਂ ਜਾ ਰਹੀਆਂ ਭਾਰੀ ਛੋਟਾਂ ਖ਼ਿਲਾਫ਼ ਕੈਮਿਸਟਾਂ ਵਲੋਂ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਲਛਮਣ ਸਿੰਘ ਐਸ.ਡੀ.ਐਮ ਜ਼ੀਰਾ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ | ਆਗੂਆਂ ਨੇ ਮੰਗ ਕੀਤੀ ਕਿ ਇੰਟਰਨੈੱਟ ਰਾਹੀਂ ਹੋ ਰਹੀ ਦਵਾਈਆਂ ਦੀ ਹੋਮ ਡਿਲਿਵਰੀ ਨੂੰ ਤੁਰੰਤ ਬੰਦ ਕੀਤਾ ਜਾਵੇ | ਉਹਨਾਂ ਸਰਕਾਰ ਨੂੰ ਚੇਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੇਕਰ ਕੇਂਦਰ ਅਤੇ ਸੂਬਾ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ, ਤਾਂ ਪੰਜਾਬ ਦੇ ਸਾਰੇ 27,000 ਕੈਮਿਸਟ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਸਰਕਾਰ ਨੂੰ ਸੌਂਪ ਕੇ ਅਣਮਿਥੇ ਸਮੇਂ ਲਈ ਹੜਤਾਲ 'ਤੇ ਚਲੇ ਜਾਣਗੇ | ਇਹ ਇਸ ਮੌਕੇ ਉਹਨਾਂ ਦੇ ਨਾਲ ਨਰੇਸ਼ ਕੁਮਾਰ, ਜਗਦੀਪ ਸਿੰਘ, ਪਰਮਜੀਤ ਕੁਮਾਰ, ਹਰਵਿੰਦਰ