ਜ਼ੀਰਾ, 20 ਮਈ (ਪ੍ਰਤਾਪ ਸਿੰਘ ਹੀਰਾ)-ਸੰਤ ਕਬੀਰ ਕਾਲਜ ਜ਼ੀਰਾ ਦੇ ਡਾਇਰੈਕਟਰ ਡਾ.ਸੁਖਦੇਵ ਸਿੰਘ ਅਤੇ ਕੋਆਰਡੀਨੇਟਰ ਡਾ. ਵੀਰਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਵਲੋਂ ਜੂਨ 2026 ਟਰਮ ਐਂਡ ਪ੍ਰੀਖਿਆਵਾਂ ਲਈ ਹਾਲ ਟਿਕਟ ਯੂਨੀਵਰਸਿਟੀ ਦੇ ਆਨਲਾਈਨ ਪੋਰਟਲ 'ਤੇ ਅੱਪਲੋਡ ਕਰ ਦਿੱਤੇ ਗਏ ਹਨ | ਉਨ੍ਹਾਂ ਦੱਸਿਆ ਕਿ ਵਿਦਿਆਰਥੀ ਆਪਣੇ ਇਨਰੋਲਮੈਂਟ ਦੀ ਮਦਦ ਨਾਲ ਪੋਰਟਲ 'ਤੇ ਲੌਗਿਨ ਕਰਕੇ ਆਪਣੇ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ | ਇਸ ਤੋਂ ਇਲਾਵਾ ਡਾ.ਸੁਖਦੇਵ ਸਿੰਘ ਅਤੇ ਡਾ.ਵੀਰਪਾਲ ਨੇ ਦੱਸਿਆ ਕਿ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ 1 ਜੂਨ 2026 ਤੋਂ ਸ਼ੁਰੂ ਹੋਣਗੀਆਂ | ਸਾਰੇ ਵਿਦਿਆਰਥੀ ਸਮੇਂ ਸਿਰ ਆਪਣੇ ਹਾਲ ਟਿਕਟ ਡਾਊਨਲੋਡ ਕਰਕੇ ਪ੍ਰੀਖਿਆ ਕੇਂਦਰ ਅਤੇ ਸਮਾਂ ਚੈੱਕ ਕਰ ਲੈਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪੇਸ਼ ਆਉਣ ਵਾਲੀ ਮੁਸ਼ਕਿਲ ਤੋਂ ਬਚਿਆ ਜਾ ਸਕੇ | ਇਸ ਸਬੰਧੀ ਹੋਰ ਜਾਣਕਾਰੀ ਲਈ ਵਿਦਿਆਰਥੀ ਆਪਣੇ ਸਟੱਡੀ ਸੈਂਟਰ ਜਾਂ ਲਰਨਿੰਗ ਸਪੋਰਟਸ ਸੈਂਟਰ ਜ਼ੀਰਾ ਨਾਲ ਸੰਪਰਕ ਕਰ ਸਕਦੇ ਹਨ |