ਜ਼ੀਰਾ, 20 ਮਈ (ਰਜਨੀਸ਼ ਕਥੂਰੀਆ)-ਨਗਰ ਕੌਂਸਲ ਜ਼ੀਰਾ ਦੀਆਂ 26 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਕਈ ਤਰ੍ਹਾਂ ਦੇ ਰੰਗ ਸਾਹਮਣੇ ਆ ਰਹੇ ਹਨ | ਇੱਥੇ ਵਾਰਡ ਨੰਬਰ 15 ਅਤੇ 17 ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਮਾਂ-ਪੁੱਤਰ ਚੋਣ ਮੈਦਾਨ ਵਿਚ ਹਨ | ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਦੀ ਅਗਵਾਈ ਵਿਚ ਵਾਰਡ ਨੰਬਰ 15 ਤੋਂ ਜਸਵਿੰਦਰ ਕੌਰ ਪਤਨੀ ਤਜਿੰਦਰ ਸਿੰਘ ਜਦੋਂਕਿ ਵਾਰਡ ਨੰਬਰ 17 ਤੋਂ ਇਨ੍ਹਾਂ ਦੇ ਪੁੱਤਰ ਦਰਪਨਦੀਪ ਸਿੰਘ ਚੋਣ ਲੜ ਰਹੇ ਹਨ | ਦਰਪਨਦੀਪ ਸਿੰਘ ਦੇ ਪਿਤਾ ਤਜਿੰਦਰ ਸਿੰਘ ਟਕਸਾਲੀ ਅਕਾਲੀ ਵਰਕਰ ਹਨ ਅਤੇ ਉਹ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ | ਇਸ ਦੌਰਾਨ ਗੱਲਬਾਤ ਕਰਦਿਆਂ ਤਜਿੰਦਰ ਸਿੰਘ ਨੇ ਦੱਸਿਆ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਵਫ਼ਾਦਾਰ ਸਿਪਾਹੀ ਉਸ ਨੂੰ ਹੀ ਮੰਨਿਆ ਜਾਂਦਾ ਹੈ ਜੋ ਅÏਖੇ ਸਮੇਂ ਪਾਰਟੀ ਦਾ ਸਾਥ ਨਾ ਛੱਡੇ | ਉਨ੍ਹਾਂ ਕਿਹਾ ਕਿ ਹੁਣ ਤਾਂ ਪਾਰਟੀ ਦਾ ਅÏਖਾ ਸਮਾਂ ਵੀ ਲੰਘ ਗਿਆ ਹੈ ਅਤੇ ਪਾਰਟੀ ਦਾ ਗਰਾਫ਼ ਪਹਿਲਾਂ ਨਾਲੋਂ ਕਾਫ਼ੀ ਉੱਪਰ ਆ ਗਿਆ ਹੈ | ਤਜਿੰਦਰ ਸਿੰਘ ਨੇ ਦੱਸਿਆ ਕਿ ਮੈਂ ਖ਼ੁਸ਼ਕਿਸਮਤ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਮੇਰੇ ਪਰਿਵਾਰ ਨੂੰ 2 ਟਿਕਟਾਂ ਦੇ ਨਾਲ ਨਿਵਾਜਿਆ ਹੈ | ਉਨ੍ਹਾਂ ਕਿਹਾ ਕਿ ਸਾਡਾ ਪਰਿਵਾਰ ਪਹਿਲਾਂ ਵੀ ਆਪਣੇ ਵਾਰਡ ਦੇ ਵਾਸੀਆਂ ਦੇ ਸਰਕਾਰੇ ਦਰਬਾਰੇ ਅੜੇ ਕੰਮ ਕਾਜ ਕਰਵਾਉਣ ਲਈ ਸਹਾਇਤਾ ਕਰਦਾ ਰਿਹਾ ਹੈ ਅਤੇ ਜੇ ਵਾਰਡ ਨੰਬਰ 15 ਅਤੇ 17 ਦੇ ਵਾਸੀਆਂ ਨੇ ਸੇਵਾ ਦਾ ਮੌਕਾ ਦਿੱਤਾ ਤਾਂ ਅਸੀਂ ਦਿਨ ਰਾਤ ਇੱਕ ਕਰਕੇ ਦੋਵਾਂ ਵਾਰਡਾਂ ਦੇ ਵਾਸੀਆਂ ਦੀਆਂ ਮੰਗਾਂ ਅਤੇ ਵਿਕਾਸ ਦੇ ਕੰਮ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ |