ਜ਼ੀਰਾ, 20 ਮਈ (ਰਜਨੀਸ਼ ਕਥੂਰੀਆ)-ਵਾਰਡ ਨੰਬਰ 7 ਤੋਂ ਕਿਰਨ ਜੁਨੇਜਾ ਧਰਮ-ਪਤਨੀ ਤਰਸੇਮ ਲਾਲ ਜੁਨੇਜਾ ਦੇ ਆਜ਼ਾਦ ਤੌਰ 'ਤੇ ਵਾਰਡ ਨੰਬਰ 7 ਤੋਂ ਚੋਣ ਮੈਦਾਨ ਵਿਚ ਉੱਤਰਨ ਨਾਲ ਇਸ ਵਾਰਡ ਦੇ ਸਿਆਸੀ ਸਮੀਕਰਨ ਬਦਲ ਗਏ ਹਨ | ਕਿਰਨ ਜੁਨੇਜਾ ਦੇ ਪਤੀ ਤਰਸੇਮ ਲਾਲ ਜੁਨੇਜਾ (ਗੋਵਿੰਦਾ ਕਲਾਥ ਹਾਊਸ ਵਾਲੇ) ਸ਼ਹਿਰ ਦੇ ਇਕ ਜਾਣੇ ਪਹਿਚਾਣੇ ਕੱਪੜਾ ਵਪਾਰੀ ਹਨ ਅਤੇ ਸਮਾਜ ਸੇਵਾ ਦੇ ਕੰਮਾਂ ਵਿਚ ਯੋਗਦਾਨ ਪਾਉਣ ਤੋਂ ਇਲਾਵਾ ਹਰੇਕ ਦੇ ਦੁੱਖ-ਸੁੱਖ ਵਿਚ ਸ਼ਰੀਕ ਹੋਣਾ ਅਤੇ ਨਿੱਜੀ ਤੌਰ 'ਤੇ ਵੀ ਲੋੜਵੰਦਾਂ ਦੇ ਕੰਮ ਆਉਣਾ ਉਹ ਆਪਣਾ ਨੈਤਿਕ ਫ਼ਰਜ਼ ਸਮਝਦੇ ਹਨ | ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਦੀ ਪਤਨੀ ਕਿਰਨ ਜੁਨੇਜਾ ਦੀ ਚੋਣ ਮੁਹਿੰਮ ਵਿਚ ਉਨ੍ਹਾਂ ਦੇ ਪਤੀ ਤਰਸੇਮ ਲਾਲ ਜੁਨੇਜਾ ਦੇ ਨਾਲ ਸ਼ਹਿਰ ਦੇ ਪ੍ਰਮੁੱਖ ਵਿਅਕਤੀ ਇਸ ਚੋਣ ਨੂੰ ਆਪਣੀ ਚੋਣ ਸਮਝ ਕੇ ਅੱਗੇ ਲੱਗ ਕੇ ਯੋਗਦਾਨ ਪਾ ਰਹੇ ਹਨ ਕਿਉਂਕਿ ਉਹ ਇਸ ਸਮਾਜ ਸੇਵੀ ਪਰਿਵਾਰ ਨੂੰ ਰਾਜਨੀਤੀ ਵਿਚ ਲਿਆ ਕੇ ਸਮੁੱਚੇ ਸ਼ਹਿਰ ਵਾਸੀਆਂ ਨੂੰ ਸੇਵਾਵਾਂ ਪ੍ਰਦਾਨ ਕਰਨ ਦਾ ਮੌਕਾ ਦੇਣਾ ਚਾਹੁੰਦੇ ਹਨ | ਇਸ ਦੌਰਾਨ ਗੱਲਬਾਤ ਕਰਦਿਆਂ ਤਰਸੇਮ ਲਾਲ ਜੁਨੇਜਾ ਨੇ ਦੱਸਿਆ ਹੈ ਕਿ ਭਾਵੇਂ ਉਹ ਰਾਜਨੀਤੀ ਵਿਚ ਨਹੀਂ ਆਉਣਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਸ਼ੁੱਭਚਿੰਤਕਾਂ ਨੇ ਉਨ੍ਹਾਂ ਨੂੰ ਇਹ ਚੋਣ ਲੜਨ ਲਈ ਮਜਬੂਰ ਕਰ ਦਿੱਤਾ | ਉਨ੍ਹਾਂ ਕਿਹਾ ਕਿ ਜੇਕਰ ਵਾਰਡ ਨੰਬਰ 7 ਦੇ ਨਿਵਾਸੀਆਂ ਅਤੇ ਸ਼ਹਿਰ ਦੇ ਲੋਕਾਂ ਨੇ ਸਾਥ ਦਿੱਤਾ ਤਾਂ ਉਹ ਰਾਜਨੀਤੀ ਵਿਚ ਵੀ ਇਕ ਸਮਾਜ ਸੇਵਕ ਦੇ ਤੌਰ 'ਤੇ ਹੀ ਕੰਮ ਕਰਦੇ ਹੋਏ ਸ਼ਹਿਰ ਦੀ ਤਰੱਕੀ ਅਤੇ ਵਿਕਾਸ ਦੇ ਕੰਮਾਂ ਵਿਚ ਯੋਗਦਾਨ ਪਾਉਣਗੇ | ਉਨ੍ਹਾਂ ਦੇ ਚੋਣ ਪ੍ਰਚਾਰ ਵਿਚ ਗੁਰਪ੍ਰੀਤ ਸਿੰਘ ਜੱਜ, ਅਨਿਲ ਕੁਮਾਰ ਗੁਲ੍ਹਾਟੀ, ਚਰਨਪ੍ਰੀਤ ਸਿੰਘ ਸੋਨੂੰ, ਰਾਜਨਦੀਪ ਸਿੰਘ ਰਾਜੂ, ਵਿਜੇ ਕਪੂਰ, ਤੀਰਥ ਰਾਮ ਸੇਠੀ, ਰਘਬੀਰ ਸਿੰਘ ਬੌਬੀ, ਵੈਭਵ ਜੁਨੇਜਾ ਹਰਪ੍ਰੀਤ ਸਿੰਘ, ਪਿ੍ਤਪਾਲ ਸਿੰਘ, ਸਰਬਜੀਤ ਕੌਰ, ਦਮਨ ਜੁਨੇਜਾ, ਯਾਸ਼ਿਕਾ ਜੁਨੇਜਾ, ਰਜਵੰਤ ਕੌਰ, ਬਿੰਦੂ ਸੇਠੀ, ਇੰਦੂ ਸੇਠੀ, ਸਿੰਪਲ, ਸ਼ਰਨਜੀਤ, ਰੇਨੂੰ ਧੁੰਨਾ, ਸੁਮਨ, ਸੋਨੀਆ, ਮਹਿਕ ਜੁਨੇਜਾ, ਆਸ਼ਾ, ਬਬਲੀ, ਸੀਮਾ ਸੇਠੀ, ਨੀਰੂ, ਆਂਚਲ ਅਤੇ ਨਿੰਮੋਂ ਖੁਰਾਨਾ ਮੋਹਰੀ ਭੂਮਿਕਾ ਨਿਭਾਅ ਰਹੇ ਹਨ |