ਫ਼ਿਰੋਜ਼ਪੁਰ, 20 ਮਈ (ਗੁਰਿੰਦਰ ਸਿੰਘ)-ਵਿਵੇਕਾਨੰਦ ਵਰਲਡ ਸਕੂਲ ਅਤੇ ਵਿਵੇਕਾਨੰਦ ਜੂਨੀਅਰ ਦੇ ਚੇਅਰਮੈਨ ਅਤੇ ਮੋਹਨ ਲਾਲ ਭਾਸਕਰ ਫਾਊਾਡੇਸ਼ਨ ਦੇ ਜਨਰਲ ਸਕੱਤਰ ਡਾ. ਗੌਰਵ ਸਾਗਰ ਭਾਸਕਰ ਨੇ ਮੰਗਲਵਾਰ ਨੂੰ ਬਿਆਸ ਦੌਰੇ ਦੌਰਾਨ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਹੋਈ ਗੱਲਬਾਤ ਨੂੰ ਡਾ. ਭਾਸਕਰ ਨੇ ਅਧਿਆਤਮਿਕ ਤੌਰ 'ਤੇ ਬਹੁਤ ਹੀ ਪ੍ਰੇਰਣਾਦਾਇਕ ਅਤੇ ਜੀਵਨ ਨੂੰ ਨਵੀਂ ਦਿਸ਼ਾ ਦੇਣ ਵਾਲਾ ਅਨੁਭਵ ਕਰਾਰ ਦਿੱਤਾ | ਡਾ. ਭਾਸਕਰ ਨੇ ਕਿਹਾ ਕਿ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਨਿਮਰਤਾ, ਸਿਆਣਪ, ਮਨੁੱਖਤਾ ਅਤੇ ਸਕਾਰਾਤਮਿਕ ਸੋਚ ਨਾਲ ਜੁੜੀਆਂ ਅਹਿਮ ਸਿੱਖਿਆਵਾਂ ਪ੍ਰਾਪਤ ਹੋਈਆਂ | ਉਨ੍ਹਾਂ ਕਿਹਾ ਕਿ ਉਹ ਆਪਣੀਆਂ ਸੰਸਥਾਵਾਂ ਰਾਹੀਂ ਸਮਾਜਿਕ ਭਲਾਈ ਅਤੇ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਲਈ ਕੰਮ ਜਾਰੀ ਰੱਖਣ ਲਈ ਵਚਨਬੱਧ ਹਨ | ਡਾ. ਭਾਸਕਰ ਨੇ ਕਿਹਾ ਕਿ ਦਇਆ, ਸੇਵਾ ਭਾਵਨਾ ਅਤੇ ਸਕਾਰਾਤਮਿਕ ਵਿਚਾਰਧਾਰਾ ਵਰਗੀਆਂ ਕਦਰਾਂ ਹੀ ਇਕ ਬਿਹਤਰ ਅਤੇ ਸੁਖਦਾਈ ਸਮਾਜ ਦੀ ਨੀਂਹ ਮਜ਼ਬੂਤ ਕਰਦੀਆਂ ਹਨ |