01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਨੇ ਵਜਾਇਆ ਸੰਘਰਸ਼ ਦਾ ਬਿਗਲ

Ad Position 21
No active advertisement
ਅਜੀਤ ਡੈਸਕ 22-05-2026
ਫ਼ਿਰੋਜ਼ਪੁਰ, 21 ਮਈ (ਕੁਲਬੀਰ ਸਿੰਘ ਸੋਢੀ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੇ ਉਲੀਕੇ ਪ੍ਰੋਗਰਾਮ ਤਹਿਤ ਫ਼ਿਰੋਜ਼ਪੁਰ ਦੇ ਆਗੂਆਂ 'ਤੇ ਮੈਂਬਰਾਂ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਮੰਗ ਪੱਤਰ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਚੰਡੀਗੜ੍ਹ ਦੇ ਨਾਮ ਸਿਵਲ ਸਰਜਨ ਫ਼ਿਰੋਜ਼ਪੁਰ ਨੂੰ ਸੌਂਪਿਆ ਗਿਆ | ਜਥੇਬੰਦੀ ਦੇ ਜਨਰਲ ਸਕੱਤਰ ਰਮਨ ਅੱਤਰੀ ਨੇ ਦੱਸਿਆ ਕਿ ਮਲਟੀਪਰਪਜ਼ ਕਾਮਿਆਂ ਦੀਆਂ ਮੰਗਾਂ ਪਿਛਲੇ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ | ਜਿਨ੍ਹਾਂ ਦਾ ਗੱਲਬਾਤ ਕਰਕੇ ਨਿਪਟਾਰਾ ਨਹੀਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਮਲਟੀਪਰਪਜ਼ ਕਾਮਿਆਂ ਦੀਆਂ ਮੰਗਾਂ ਜਿਵੇਂ ਕਿ ਮਲਟੀਪਰਪਜ਼ ਕੇਡਰ ਦਾ ਨਾਮ ਬਦਲਣਾ, ਮਲਟੀਪਰਪਜ਼ ਮੇਲ ਦੇ ਬੰਦ ਪਏ ਟਰੇਨਿੰਗ ਸਕੂਲ ਮੁੜ ਚਾਲੂ ਕਰਨਾ, ਮਲਟੀਪਰਪਜ਼ ਕਾਮਿਆਂ ਦੀਆਂ ਪਦ ਉੱਨਤੀਆਂ ਕਰਨਾ, ਵਰਦੀ ਭੱਤਾ, ਬੋਰਡਿੰਗ ਅਲਾਊਸ, ਐੱਫ.ਟੀ.ਏ ਲਾਗੂ ਕਰਨਾ, ਪਰਖ ਕਾਲ ਸਮਾਂ ਘੱਟ ਕਰਨਾ, ਸੀਨੀਅਰਤਾ ਸੂਚੀਆਂ ਨੂੰ ਸੋਧ ਕੇ ਜਾਰੀ ਕਰਨਾ ਅਤੇ 2018 ਵਿਚ ਭਰਤੀ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਸੀਨੀਅਰਤਾ ਸੂਚੀ ਵਿਚ ਸ਼ਾਮਲ ਕਰਨਾ, ਬਦਲੀਆਂ ਨੂੰ ਪਾਰਦਰਸ਼ੀ ਤਰੀਕੇ ਨਾਲ ਕਰਨਾ ਹਨ | ਆਗੂ ਅੱਤਰੀ ਨੇ ਦੱਸਿਆ ਕਿ ਜੇਕਰ ਡਾਇਰੈਕਟਰ ਸਿਹਤ ਸੇਵਾਵਾਂ ਵਲੋਂ 3 ਜੂਨ ਤੱਕ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਮਿਤੀ 4 ਜੂਨ ਨੂੰ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਚੰਡੀਗੜ੍ਹ ਦੇ ਦਫ਼ਤਰ ਸੈਕਟਰ 17 ਵਿਖੇ ਰੋਸ ਰੈਲੀ ਕਰੇਗੀ ਅਤੇ ਉਸੇ ਦਿਨ ਅਗਲੇ ਸੰਘਰਸ਼ ਤਹਿਤ ਦੋ-ਦੋ ਜ਼ਿਲਿ੍ਹਆਂ ਦੇ 11-11 ਸਾਥੀ ਭੁੱਖ ਹੜਤਾਲ ਲੜੀਵਾਰ ਸ਼ੁਰੂ ਕੀਤੀ ਜਾਵੇਗੀ | ਇਸ ਮੌਕੇ ਇੰਦਰਜੀਤ ਸਿੰਘ ਥਿੰਦ, ਅਜੀਤ ਸਿੰਘ, ਰਾਕੇਸ਼ ਕੰਬੋਜ, ਰਵਿੰਦਰ ਸ਼ਰਮਾ, ਗੁਰਸੰਤ ਸਿੰਘ, ਹਰੀਸ਼ ਚੰਦਰ, ਅਮਰਜੀਤ ਸਿੰਘ, ਗੁਰਸੰਤ ਸਿੰਘ, ਪਵਨ ਕੁਮਾਰ, ਅਸ਼ਵਨੀ, ਸਤੀਸ਼ ਕੁਮਾਰ, ਮਹਿੰਦਰ ਪਾਲ, ਜਗਪ੍ਰੀਤ ਸਿੰਘ, ਸਤਯੁਗ ਸਿੰਘ, ਮੰਗਲ ਸਿੰਘ, ਸਵਰਨ ਸਿੰਘ, ਪਰਮਜੀਤ ਸਿੰਘ, ਰਾਕੇਸ਼ ਕੁਮਾਰ, ਗੁਰਜੰਟ ਸਿੰਘ, ਲਖਵਿੰਦਰ ਸਿੰਘ, ਗੁਰਜੀਤ ਸਿੰਘ, ਅਸ਼ਵਨੀ ਕੁਮਾਰ, ਹਰਨੇਕ ਸਿੰਘ, ਮਾਲਾ ਰਾਣੀ, ਰਵਿੰਦਰ ਕੌਰ ਜੋਗਿੰਦਰ ਕੌਰ, ਨਿਰਮਲ ਕੌਰ, ਪਰਮਜੀਤ ਕੌਰ, ਰੇਨੂੰ ਬਾਲਾ, ਅਮਨਦੀਪ ਕੌਰ,ਕਿਰਨ, ਰਾਜਿੰਦਰ ਕੌਰ, ਚਰਨਜੀਤ ਕੌਰ, ਵੀਨਾ ਰਾਣੀ,ਕਿ੍ਸ਼ਨਾ ਰਾਣੀ, ਸੁਰਜੀਤ ਕੌਰ, ਰਮਨ, ਪੂਨਮ ਰਾਣੀ, ਸੁਨੀਤਾ ਰਾਣੀ, ਕੋਮਲ ਰਾਣੀ, ਬਲਜਿੰਦਰ ਕੌਰ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ ਅਤੇ ਭਾਰਤੀ ਜਥੇਬੰਦੀ ਵਲੋਂ ਰਵਿੰਦਰ ਲੂਥਰਾ, ਰਾਜ ਕੁਮਾਰ ਕੁੱਕੜ, ਸੁਤੰਤਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਾਟ ਸਰਕਟ ਕਾਰਨ ਸ਼ੈਲਰ ਵਿਚ ਲੱਗੀ ਅੱਗ, ਲੱਖਾਂ ਰੁਪਏ ਦਾ ਖ਼ਾਲੀ ਬਾਰਦਾਨਾ ਸੜ ਕੇ ਸੁਆਹ ਅਗਲੀ ਖ਼ਬਰ ਕਿਧਰੇ ਅਸੀਂ ਆਪਣੇ ਲੋੜਵੰਦ ਸਿੱਖ ਪਰਿਵਾਰਾਂ ਦੀ ਮਦਦ ਕਰਨ ਤੋਂ ਅਵੇਸਲੇ ਤਾਂ ਨਹੀਂ ਹੋ ਗਏ? - ਰਾਮ ਸਿੰਘ 'ਬੰਬੇ'
Ad Position 24