ਮੱਲਾਂਵਾਲਾ, 21 ਮਈ (ਗੁਰਦੇਵ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਜ਼ੋਨ ਮੱਲਾਂਵਾਲਾ ਦੀ ਨਵੀਂ ਚੋਣ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਅਗਵਾਈ ਹੇਠ ਹੋਈ | ਜਿਸ ਵਿਚ ਜ਼ੋਨ ਮੱਲਾਂਵਾਲਾ ਦੇ ਸਾਰੇ ਪਿੰਡਾਂ ਦੀ ਇਕੱਤਰਤਾ ਹੋਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਨੇ ਦੱਸਿਆ ਕਿ ਰਸ਼ਪਾਲ ਸਿੰਘ ਗੱਟਾ ਬਾਦਸ਼ਾਹ ਨੂੰ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਇਲਾਵਾ ਸੁਖਦੇਵ ਸਿੰਘ ਆਸਿਫ਼ ਵਾਲਾ ਨੂੰ ਸਕੱਤਰ, ਮੱਸਾ ਸਿੰਘ ਆਸਿਫ਼ ਵਾਲਾ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਮੁਖ ਸਿੰਘ ਕਾਮਲ ਵਾਲਾ ਨੂੰ ਖ਼ਜ਼ਾਨਚੀ, ਸਾਬ ਸਿੰਘ ਦੀਨੇ ਕੇ ਨੂੰ ਜਥੇਬੰਦਕ ਸਕੱਤਰ, ਹਰਦੀਪ ਸਿੰਘ ਆਸਿਫ਼ ਵਾਲਾ ਨੂੰ ਪੈ੍ਰੱਸ ਸਕੱਤਰ, ਜੋਗਾ ਸਿੰਘ ਵਟੂ ਭੱਟੀ ਨੂੰ ਮੀਤ ਪ੍ਰਧਾਨ, ਮੇਜਰ ਸਿੰਘ ਸੁਨਵਾਂ ਨੂੰ ਮੀਤ ਪ੍ਰਧਾਨ, ਬਲਜੀਤ ਸਿੰਘ ਕਾਮਲ ਵਾਲਾ ਨੂੰ ਵਲੰਟੀਅਰ ਇੰਚਾਰਜ, ਗੁਰਮੇਲ ਸਿੰਘ ਫੱਤੇਵਾਲਾ ਨੂੰ ਆਈ.ਟੀ. ਸੈੱਲ ਇੰਚਾਰਜ, ਟਹਿਲ ਸਿੰਘ ਸ਼ਾਹ ਕਾਮਲ ਵਾਲਾ ਨੂੰ ਲੰਗਰ ਕਮੇਟੀ ਇੰਚਾਰਜ ਨਿਯੁਕਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਬਲਜਿੰਦਰ ਸਿੰਘ ਫੱਤੇ ਵਾਲਾ, ਸਰਬਜੀਤ ਸਿੰਘ ਮਾਛੀਕੇ, ਸਤਨਾਮ ਸਿੰਘ ਦੂਲੇ ਵਾਲਾ, ਭੁਪਿੰਦਰ ਸਿੰਘ ਹਾਮਦ ਵਾਲਾ, ਸੇਵਾ ਸਿੰਘ ਦੂਲੇ ਵਾਲਾ ਨੂੰ ਵਲੰਟੀਅਰ ਇੰਚਾਰਜ ਨਾਲ ਸਹਾਇਕ ਇੰਚਾਰਜ ਅਤੇ ਪ੍ਰਤਾਪ ਸਿੰਘ ਆਲੇ ਵਾਲਾ, ਜਸਵੀਰ ਸਿੰਘ ਆਲੇ ਵਾਲਾ, ਬੋਹੜ ਸਿੰਘ ਬੂਟੇ ਵਾਲਾ, ਸੂਬਾ ਸਿੰਘ ਸੁਧਾਰਾਂ, ਰਸ਼ਪਾਲ ਸਿੰਘ ਪਾਲਾ ਮੱਲਾਂਵਾਲਾ ਵਾਰਡ ਨੰਬਰ 3 ਨੂੰ ਲੰਗਰ ਇੰਚਾਰਜ ਨਾਲ ਸਹਾਇਕ ਇੰਚਾਰਜ, ਰਣਜੀਤ ਸਿੰਘ ਖੱਚਰ ਵਾਲਾ, ਜਰਨੈਲ ਸਿੰਘ ਦੂਲੇ ਵਾਲਾ, ਗੁਰਮੇਜ ਸਿੰਘ ਮੱਲਾਂਵਾਲਾ, ਸੁਖਦੇਵ ਸਿੰਘ ਬੂਟੇ ਵਾਲਾ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ | ਨਵੇਂ ਚੁਣੇ ਗਏ ਪ੍ਰਧਾਨ ਤੇ ਸਮੂਹ ਅਹੁਦੇਦਾਰਾਂ ਨੇ ਜਥੇਬੰਦੀ ਦੇ ਆਗੂਆਂ ਦਾ ਮਿਲੀ ਜ਼ਿੰਮੇਵਾਰੀ 'ਤੇ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਜਥੇਬੰਦੀ ਦੇ ਹਰੇਕ ਪੋ੍ਰਗਰਾਮ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣਗੇ ਅਤੇ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ |