30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਐੱਸ.ਬੀ.ਐੱਸ. ਕਾਲਜ ਆਫ਼ ਨਰਸਿੰਗ ਸੋਢੇਵਾਲਾ ਦਾ ਬੀ.ਐੱਸ.ਸੀ ਨਰਸਿੰਗ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਬੀ.ਐੱਸ.ਸੀ ਨਰਸਿੰਗ ਚੌਥੇ ਸਮੈਸਟਰ ਵਿਚ ਪਹਿਲਾ 'ਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਐੱਸ.ਬੀ.ਐੱਸ ਕਾਲਜ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਏਕਜੋਤ ਕੌਰ ਤੇ ਮਹਿਕ ਪੁਰੀ | ਅਜੀਤ ਤਸਵੀਰ <br/> 22-05-2026
ਫ਼ਿਰੋਜ਼ਪੁਰ, 21 ਮਈ (ਗੁਰਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਸੋਢੇ ਵਾਲਾ ਫ਼ਿਰੋਜ਼ਪੁਰ ਦੇ ਬੀ.ਐੱਸ.ਸੀ. ਨਰਸਿੰਗ (2023-27) ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ | ਨਤੀਜਿਆਂ ਵਿਚ ਏਕਜੋਤ ਕੌਰ ਸਪੁੱਤਰੀ ਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਮਹਿਕ ਪੁਰੀ ਸਪੁੱਤਰੀ ਰਕੇਸ਼ ਪੁਰੀ ਨੇ ਦੂਜਾ ਅਤੇ ਅਮਨਦੀਪ ਕੌਰ ਸਪੁੱਤਰੀ ਅਵਤਾਰ ਸਿੰਘ, ਬਬੀਤਾ ਕੁਮਾਰੀ ਸਪੁੱਤਰੀ ਅਸ਼ੋਕ ਸਿੰਘ, ਨਵਨੀਤ ਕੌਰ ਸਪੁੱਤਰੀ ਸਤਨਾਮ ਸਿੰਘ, ਨਵਨੀਤ ਕੌਰ ਸਪੁੱਤਰੀ ਸਤਪਾਲ ਸਿੰਘ ਅਤੇ ਪ੍ਰਭਜੋਤ ਕੌਰ ਸਪੁੱਤਰੀ ਸੁਖਦੇਵ ਸਿੰਘ ਨੇ ਤੀਜੇ ਦਰਜੇ ਵਿਚ ਪ੍ਰੀਖਿਆ ਪਾਸ ਕੀਤੀ | ਸੰਸਥਾ ਦੇ ਸੰਸਥਾਪਕ ਅਤੇ ਚੇਅਰਮੈਨ ਧਰਮਪਾਲ ਬਾਂਸਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਵਧੀਆ ਸਿੱਖਿਆ ਪ੍ਰਣਾਲੀ ਦਾ ਪ੍ਰਤੀਕ ਹਨ | ਉਨ੍ਹਾਂ ਕਿਹਾ ਕਿ ਪੜ੍ਹਾਈ ਮਨੁੱਖ ਦਾ ਤੀਜਾ ਨੇਤਰ ਹੈ, ਜੋ ਜੀਵਨ ਵਿਚ ਸਹੀ ਦਿਸ਼ਾ ਅਤੇ ਗਿਆਨ ਪ੍ਰਦਾਨ ਕਰਦੀ ਹੈ | ਉਨ੍ਹਾਂ ਕਿਹਾ ਕਿ ਆਧੁਨਿਕ ਯੁੱਗ ਵਿਚ ਸਿੱਖਿਆ ਹੀ ਮਨੁੱਖ ਦੀ ਅਸਲ ਤਾਕਤ ਅਤੇ ਸੱਚੀ ਸਾਥੀ ਹੈ | ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਸਮੇਂ-ਸਮੇਂ 'ਤੇ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ | ਪਿ੍ੰਸੀਪਲ ਸੁਖਦੀਪ ਕੌਰ ਨੇ ਵੀ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਅਧਿਆਪਕਾਂ ਦੀ ਲਗਨ ਅਤੇ ਵਿਦਿਆਰਥੀਆਂ ਦੀ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ ਅਤੇ ਸਫਲ ਵਿਦਿਆਰਥੀਆਂ ਦਾ ਸਨਮਾਨ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਇਕ ਮੌਕਾ ਭਾਜਪਾ ਨੂੰ ਦਿਓ, ਫਿਰੋਜ਼ਪੁਰ ਦੀ ਤਸਵੀਰ ਬਦਲ ਜਾਏਗੀ- ਡਾ. ਸਰੋਜ ਤਿਆਗੀ ਅਗਲੀ ਖ਼ਬਰ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਅਤੇ ਬਲਾਕ ਆਗੂਆਂ ਦੀ ਹੋਈ ਅਹਿਮ ਬੈਠਕ
Ad Position 24