ਫਿਰੋਜ਼ਪੁਰ, 21 ਮਈ (ਸੁਖਵਿੰਦਰ ਸਿੰਘ)-ਭਾਜਪਾ ਦੀ ਸੀਨੀਅਰ ਨੇਤਰੀ ਡਾ. ਸਰੋਜ ਤਿਆਗੀ ਨੇ ਫਿਰੋਜ਼ਪੁਰ ਵਾਸੀਆਂ ਨੂੰ 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਵਿਚ ਭਾਜਪਾ ਨੂੰ ਇਕ ਮੌਕਾ ਦੇਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੇ ਪਹਿਲਾਂ ਕਈ ਪਾਰਟੀਆਂ ਨੂੰ ਮੌਕਾ ਦਿੱਤਾ, ਪਰ ਅੱਜ ਵੀ ਫਿਰੋਜ਼ਪੁਰ ਗੰਦਗੀ, ਟੁੱਟੀਆਂ ਸੜਕਾਂ ਅਤੇ ਖ਼ਰਾਬ ਸੀਵਰੇਜ ਵਰਗੀਆਂ ਮੁੱਢਲੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ | ਡਾ. ਤਿਆਗੀ ਨੇ ਕਿਹਾ ਕਿ ਹੁਣ ਸਮਾਂ ਬਦਲਾਅ ਦਾ ਹੈ ਅਤੇ ਲੋਕਾਂ ਨੂੰ ਰਾਣਾ ਗੁਰਮੀਤ ਸਿੰਘ ਸੋਢੀ ਦੀ ਅਗਵਾਈ 'ਤੇ ਭਰੋਸਾ ਜਤਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੇ ਨਗਰ ਕੌਂਸਲ ਵਿਚ ਭਾਜਪਾ ਦੇ ਨੁਮਾਇੰਦੇ ਜਿੱਤਦੇ ਹਨ ਤਾਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਫਿਰੋਜ਼ਪੁਰ ਦੀ ਤਸਵੀਰ ਅਤੇ ਤਕਦੀਰ ਦੋਵੇਂ ਬਦਲ ਸਕਦੀਆਂ ਹਨ | ਡਾ. ਤਿਆਗੀ ਨੇ ਕਿਹਾ ਕਿ ਰਾਣਾ ਸੋਢੀ ਦੀ ਸੋਚ ਹਮੇਸ਼ਾ ਪੂਰੇ ਸ਼ਹਿਰ ਦੇ ਇਕਸਾਰ ਵਿਕਾਸ ਦੀ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਸੜਕਾਂ, ਸੀਵਰੇਜ, ਸਫ਼ਾਈ, ਪੀਣ ਵਾਲੇ ਪਾਣੀ ਅਤੇ ਹੋਰ ਨਗਰ ਸੁਵਿਧਾਵਾਂ ਨੂੰ ਪਹਿਲ ਦੇ ਆਧਾਰ 'ਤੇ ਸੁਧਾਰਿਆ ਜਾਵੇਗਾ ਤਾਂ ਜੋ ਹਰ ਵਰਗ ਨੂੰ ਵਿਕਾਸ ਦਾ ਲਾਭ ਮਿਲ ਸਕੇ | ਉਨ੍ਹਾਂ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਪਰਖ ਚੁੱਕੇ ਹਨ | ਇਸ ਲਈ ਇਸ ਵਾਰ ਭਾਜਪਾ ਨੂੰ ਇੱਕ ਮੌਕਾ ਦੇ ਕੇ ਦੇਖਣਾ ਚਾਹੀਦਾ ਹੈ |