30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਕਾਂਗਰਸ ਉਮੀਦਵਾਰ ਗੁਰਭਗਤ ਸਿੰਘ ਗਿੱਲ ਦੀ ਮਾਤਾ ਅਤੇ ਪਤਨੀ ਨੇ ਘਰ-ਘਰ ਜਾ ਕੇ ਮੰਗੀਆਂ ਵੋਟਾਂ

Ad Position 21
No active advertisement
ਅਜੀਤ ਡੈਸਕ 22-05-2026
ਜ਼ੀਰਾ, 21 ਮਈ (ਪ੍ਰਤਾਪ ਸਿੰਘ ਹੀਰਾ)-26 ਮਈ ਨੂੰ ਹੋ ਰਹੀਆਂ ਨਗਰ ਕੌਂਸਲ ਚੋਣਾਂ ਦਾ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ | ਇਸੇ ਤਹਿਤ ਵਾਰਡ ਨੰਬਰ 16 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਭਗਤ ਸਿੰਘ ਗਿੱਲ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ | ਜਦੋਂ ਵਾਰਡ ਦੀਆਂ ਬੀਬੀਆਂ ਨੇ ਚੋਣ ਕਮਾਂਡ ਪੂਰੀ ਤਰ੍ਹਾਂ ਆਪਣੇ ਹੱਥਾਂ ਵਿਚ ਲੈ ਲਈ | ?ਗੁਰਭਗਤ ਸਿੰਘ ਗਿੱਲ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਉਨ੍ਹਾਂ ਦੀ ਮਾਤਾ ਕਰਮਜੀਤ ਕੌਰ, ਧਰਮਪਤਨੀ ਰਜਵੰਤ ਕੋਰ ਗਿੱਲ ਨੇ ਵਾਰਡ ਦੀ ਬਸਤੀ ਪੂਰਨ ਸਿੰਘ ਵਾਲੀ ਮਾਡਲ ਟਾਊਨ ਅਤੇ ਨਾਮਦੇਵ ਨਗਰ ਵਿਖੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਵੋਟਰਾਂ ਤੋਂ ਸਮਰਥਨ ਮੰਗਿਆ | ਘਰ-ਘਰ ਪ੍ਰਚਾਰ ਦੌਰਾਨ ਉਮੀਦਵਾਰ ਦੇ ਪਰਿਵਾਰ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗੁਰਭਗਤ ਸਿੰਘ ਗਿੱਲ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਨਗਰ ਕੌਂਸਲ ਭੇਜਣ ਤਾਂ ਜੋ ਵਾਰਡ ਦਾ ਸਰਵਪੱਖੀ ਵਿਕਾਸ ਬਿਨਾਂ ਕਿਸੇ ਪੱਖਪਾਤ ਦੇ ਕਰਵਾਇਆ ਜਾ ਸਕੇ | ?ਵਾਰਡ ਵਾਸੀਆਂ ਵਲੋਂ ਮਿਲ ਰਿਹਾ ਭਰਵਾਂ ਹੁੰਗਾਰਾ ਚੋਣ ਪ੍ਰਚਾਰ ਦੌਰਾਨ ਵਾਰਡ ਨੰਬਰ 16 ਦੇ ਨਿਵਾਸੀਆਂ, ਖਾਸ ਕਰਕੇ ਮਹਿਲਾ ਵੋਟਰਾਂ ਵਲੋਂ ਗੁਰਭਗਤ ਸਿੰਘ ਗਿੱਲ ਦੇ ਪਰਿਵਾਰ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ ਇਸ ਵਾਰ ਕਾਂਗਰਸ ਪਾਰਟੀ ਦੇ ਹੱਕ ਵਿਚ ਫ਼ਤਵਾ ਦੇਣਗੇ | ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਗਿੱਲ ਪਰਿਵਾਰ ਹਮੇਸ਼ਾ ਸੁੱਖ-ਦੁੱਖ ਵਿਚ ਉਨ੍ਹਾਂ ਦੇ ਨਾਲ ਖੜ੍ਹਦਾ ਆਇਆ ਹੈ | ਇਸ ਲਈ ਉਹ ਚੋਣਾਂ ਵਿਚ ਉਨ੍ਹਾਂ ਦਾ ਪੂਰਾ ਸਾਥ ਦੇਣਗੇ | ਇਸ ਮੌਕੇ ਲਵਪ੍ਰੀਤ ਕੌਰ ਮੈਂਬਰ ਪੰਚਾਇਤ ਲਹੁ ਕੇ ਕਲ੍ਹਾਂ, ਜਸਪ੍ਰੀਤ ਕੌਰ, ਦਲਜੀਤ ਕੌਰ, ਇੰਦਰਜੀਤ ਕੌਰ, ਸਿਮਰਨ ਕੌਰ, ਸਵਰਨਜੀਤ ਕੌਰ, ਸਰਬਜੀਤ ਕੌਰ, ਹਰਜਿੰਦਰ ਕੌਰ, ਕੁਲਦੀਪ ਕੌਰ, ਮਨਪ੍ਰੀਤ ਕੌਰ, ਰਾਜਪਾਲ ਕੌਰ, ਗੀਤਾ ਤੋਂ ਇਲਾਵਾ ਵੱਡੀ ਗਿਣਤੀ ਵਾਰਡ ਦੀਆਂ ਪ੍ਰਮੁੱਖ ਬੀਬੀਆਂ ਅਤੇ ਕਾਂਗਰਸੀ ਮਹਿਲਾ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ -ਨਗਰ ਕੌਂਸਲ ਚੋਣਾਂ 'ਚ ਵੱਡਾ ਮੁਕਾਬਲਾ- ਇਕ ਪਾਸੇ ਰਾਣਾ ਗੁਰਮੀਤ ਸਿੰਘ ਸੋਢੀ ਦਾ 'ਪਹਿਲਵਾਨ', ਦੂਜੇ ਪਾਸੇ ਪਰਮਿੰਦਰ ਸਿ... ਅਗਲੀ ਖ਼ਬਰ ਇਕ ਮੌਕਾ ਭਾਜਪਾ ਨੂੰ ਦਿਓ, ਫਿਰੋਜ਼ਪੁਰ ਦੀ ਤਸਵੀਰ ਬਦਲ ਜਾਏਗੀ- ਡਾ. ਸਰੋਜ ਤਿਆਗੀ
Ad Position 24