30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

-ਨਗਰ ਕੌਂਸਲ ਚੋਣਾਂ 'ਚ ਵੱਡਾ ਮੁਕਾਬਲਾ- ਇਕ ਪਾਸੇ ਰਾਣਾ ਗੁਰਮੀਤ ਸਿੰਘ ਸੋਢੀ ਦਾ 'ਪਹਿਲਵਾਨ', ਦੂਜੇ ਪਾਸੇ ਪਰਮਿੰਦਰ ਸਿੰਘ ਪਿੰਕੀ ਦਾ 'ਕਸ਼ਮੀਰ'- ਹੁਣ ਕੌਣ ਮਾਰੇਗਾ ਬਾਜ਼ੀ..

Ad Position 21
No active advertisement
ਅਜੀਤ ਡੈਸਕ 22-05-2026
ਫਿਰੋਜ਼ਪੁਰ, 21 ਮਈ (ਸੁਖਵਿੰਦਰ ਸਿੰਘ)-ਸ਼ਹਿਰ ਦੀਆਂ ਨਗਰ ਕੌਂਸਲ ਚੋਣਾਂ ਦਿਨੋ-ਦਿਨ ਰੋਚਕ ਹੁੰਦੀਆਂ ਜਾ ਰਹੀਆਂ ਹਨ | ਸ਼ਹਿਰ ਦੇ ਸਿਆਸੀ ਮੈਦਾਨ ਵਿਚ ਇਸ ਵਾਰ ਸਭ ਤੋਂ ਵੱਧ ਚਰਚਾ ਦੋ ਵੱਡੇ ਧੜਿਆਂ ਵਿਚਕਾਰ ਫਸੀ ਹੋਈ ਦਿਖਾਈ ਦੇ ਰਹੀ ਹੈ | ਜਿਸ ਦੀ ਮਿਸਾਲ ਵਾਰਡ ਨੰਬਰ -2 ਦੇ ਵਿਚ ਵੇਖਣ ਨੂੰ ਮਿਲੀ ਜਿੱਥੇ ਇਕ ਪਾਸੇ ਭਾਜਪਾ ਦੇ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਮੈਦਾਨ ਵਿਚ ਉਤਾਰੇ ਗਏ ਦਵਿੰਦਰ ਸਿੰਘ ਪਹਿਲਵਾਨ ਦੀ ਟੀਮ ਹੈ, ਜਦਕਿ ਦੂਜੇ ਪਾਸੇ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਆਪਣੇ ਕਰੀਬੀ ਸਾਥੀ ਕਸ਼ਮੀਰ ਸਿੰਘ ਭੁੱਲਰ ਦੇ ਹੱਕ ਵਿਚ ਪੂਰੀ ਤਾਕਤ ਨਾਲ ਡਟੇ ਹੋਏ ਹਨ | ਚੋਣੀ ਮਾਹੌਲ ਵਿਚ ਦੋਵੇਂ ਧੜਿਆਂ ਦੇ ਸਮਰਥਕ ਖੁੱਲ੍ਹ ਕੇ ਮੈਦਾਨ ਵਿਚ ਉਤਰ ਆਏ ਹਨ ਅਤੇ ਹਰ ਗਲੀ-ਮੁਹੱਲੇ ਵਿਚ ਚੋਣੀ ਗਰਮਾਹਟ ਦੇਖਣ ਨੂੰ ਮਿਲ ਰਹੀ ਹੈ | ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਰ ਦੀ ਟੱਕਰ ਸਿੱਧੀ Tਸੋਢੀ ਵਿਰੁੱਧ ਪਿੰਕੀUਬਣ ਚੁੱਕੀ ਹੈ, ਜਿਸ ਕਾਰਨ ਵੋਟਰਾਂ ਦੀ ਦਿਲਚਸਪੀ ਵੀ ਕਾਫ਼ੀ ਵਧ ਗਈ ਹੈ | ਰਾਣਾ ਗੁਰਮੀਤ ਸਿੰਘ ਸੋਢੀ ਦੇ ਧੜੇ ਵਲੋਂ ਵਿਕਾਸ ਦੇ ਮੁੱਦੇ ਨੂੰ ਮੁੱਖ ਹਥਿਆਰ ਬਣਾਇਆ ਜਾ ਰਿਹਾ ਹੈ | ਭਾਜਪਾ ਆਗੂ ਲਗਾਤਾਰ ਇਹ ਦਾਅਵਾ ਕਰ ਰਹੇ ਹਨ ਕਿ ਡਬਲ ਇੰਜਨ ਦੀ ਸਰਕਾਰ ਨਾਲ ਹੀ ਸ਼ਹਿਰ ਦਾ ਅਸਲ ਵਿਕਾਸ ਸੰਭਵ ਹੈ | ਦੂਜੇ ਪਾਸੇ ਪਰਮਿੰਦਰ ਸਿੰਘ ਪਿੰਕੀ ਆਪਣੀ ਪੁਰਾਣੀ ਸਿਆਸੀ ਪਕੜ, ਵਿਕਾਸ ਦੇ ਦਾਅਵੇ ਅਤੇ ਲੋਕਾਂ ਨਾਲ ਸਿੱਧੇ ਰਾਬਤੇ ਦੇ ਸਹਾਰੇ ਮੈਦਾਨ ਵਿਚ ਹਨ | ਪਿੰਕੀ ਧੜੇ ਵਲੋਂ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਾਂਗਰਸ ਹੀ ਲੋਕਾਂ ਦੇ ਦੁੱਖ-ਸੁੱਖ ਦੀ ਸੱਚੀ ਸਾਥੀ ਰਹੀ ਹੈ | ਸ਼ਹਿਰ ਦੇ ਚੌਰਾਹਿਆਂ, ਚਾਹ ਦੀਆਂ ਦੁਕਾਨਾਂ ਅਤੇ ਬਾਜ਼ਾਰਾਂ ਵਿਚ ਇਸ ਵੇਲੇ ਸਭ ਤੋਂ ਵੱਡੀ ਚਰਚਾ ਇਹੀ ਹੈ ਕਿ ਆਿਖ਼ਰ ਬਾਜ਼ੀ ਕਿਸ ਦੇ ਹੱਥ ਲੱਗੇਗੀ | ਕਈ ਵਾਰਡਾਂ ਵਿਚ ਮੁਕਾਬਲਾ ਇੰਨਾ ਫਸ ਚੁੱਕਾ ਹੈ ਕਿ ਸਿਆਸੀ ਪੰਡਿਤ ਵੀ ਖੁੱਲ੍ਹ ਕੇ ਕੋਈ ਅਨੁਮਾਨ ਲਗਾਉਣ ਤੋਂ ਕਤਰਾਉਂਦੇ ਦਿਖਾਈ ਦੇ ਰਹੇ ਹਨ | ਲੋਕਾਂ ਵਿਚ ਇਹ ਗੱਲ ਵੀ ਚੱਲ ਰਹੀ ਹੈ ਕਿ Tਕੁੰਡੀਆਂ ਦੇ ਸਿੰਗ ਫਸ ਗਏ, ਹੁਣ ਨਿਕਲੂ ਵੜੇਵੇਂ ਖਾਣੀUਭਾਵ ਚੋਣ ਨਤੀਜੇ ਆਖ਼ਰੀ ਪਲ ਤੱਕ ਰੋਚਕ ਰਹਿਣ ਵਾਲੇ ਹਨ | ਦੋਵੇਂ ਧੜਿਆਂ ਵਲੋਂ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ | ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਵਰਗ ਨੂੰ ਆਪਣੇ ਹੱਕ ਵਿਚ ਕਰਨ ਲਈ ਜ਼ੋਰ ਲਾਇਆ ਜਾ ਰਿਹਾ ਹੈ | ਚੋਣ ਪ੍ਰਚਾਰ ਦੇ ਆਖ਼ਰੀ ਦਿਨਾਂ ਵਿਚ ਸਿਆਸੀ ਤਾਪਮਾਨ ਹੋਰ ਵੱਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਹੁਣ ਦੇਖਣਾ ਇਹ ਹੋਵੇਗਾ ਕਿ ਫਿਰੋਜ਼ਪੁਰ ਦੀ ਜਨਤਾ ਕਿਸ ਧੜੇ ਦੇ ਹੱਕ ਵਿਚ ਫ਼ੈਸਲਾ ਸੁਣਾਉਂਦੀ ਹੈ ਅਤੇ ਨਗਰ ਕੌਂਸਲ ਦੀ ਇਸ ਸਿਆਸੀ ਜੰਗ ਵਿਚ ਆਿਖ਼ਰ ਜਿੱਤ ਦਾ ਸਿਹਰਾ ਕਿਸ ਦੇ ਸਿਰ ਸਜਦਾ ਹੈ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 16 'ਚ ਗੂੰਜਿਆ ਭਾਰਤੀ ਜਨਤਾ ਪਾਰਟੀ ਦਾ ਨਾਅਰਾ, ਰਾਣਾ ਸੋਢੀ ਨੇ ਮੋਹਿਤ ਢੱਲ ਲਈ ਮੰਗੀਆਂ ਵੋਟਾਂ ਅਗਲੀ ਖ਼ਬਰ ਕਾਂਗਰਸ ਉਮੀਦਵਾਰ ਗੁਰਭਗਤ ਸਿੰਘ ਗਿੱਲ ਦੀ ਮਾਤਾ ਅਤੇ ਪਤਨੀ ਨੇ ਘਰ-ਘਰ ਜਾ ਕੇ ਮੰਗੀਆਂ ਵੋਟਾਂ
Ad Position 24