ਭਾਜਪਾ ਉਮੀਦਵਾਰ ਪੂਨਮ ਰਾਣੀ ਦੇ ਚੋਣ ਦਫ਼ਤਰ ਦਾ ਉਦਘਾਟਨ
ਅਜੀਤ ਡੈਸਕ
22-05-2026
ਤਲਵੰਡੀ ਭਾਈ, 21 ਮਈ (ਕੁਲਜਿੰਦਰ ਸਿੰਘ ਗਿੱਲ)-ਨਗਰ ਕੌਂਸਲ ਤਲਵੰਡੀ ਭਾਈ ਦੇ ਵਾਰਡ ਨੰਬਰ 05 ਤੋਂ ਭਾਰਤੀ ਜਨਤਾ ਪਾਰਟੀ ਵਲੋਂ ਭਾਜਪਾ ਜ਼ਿਲ੍ਹਾ ਫ਼ਿਰੋਜਪੁਰ ਦੇ ਉਪ ਪ੍ਰਧਾਨ ਵਿਜੇ ਕੁਮਾਰ ਕੈਥ ਦੀ ਧਰਮ ਪਤਨੀ ਪੂਨਮ ਰਾਣੀ ਰਾਣੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਜਿਨ੍ਹਾਂ ਵਲੋਂ ਚਲਾਈਆਂ ਜਾ ਰਹੀਆਂ ਚੋਣ ਸਰਗਰਮੀਆਂ ਨੂੰ ਹੋਰ ਤੇਜ਼ ਕਰਨ ਲਈ ਵਾਰਡ ਅੰਦਰ ਆਪਣਾ ਚੋਣ ਦਫ਼ਤਰ ਖੋਲਿ੍ਹਆ ਗਿਆ ਹੈ | ਜਿਸ ਦਾ ਉਦਘਾਟਨ ਅੱਜ ਨਗਰ ਕੌਂਸਲ ਚੋਣਾਂ ਭਾਜਪਾ ਵਲੋਂ ਤਲਵੰਡੀ ਭਾਈ ਅੰਦਰ ਤਾਇਨਾਤ ਕੀਤੇ ਗਏ ਚੋਣ ਇੰਚਾਰਜ ਰਾਜੀਵ ਧੀਂਗੜਾ ਵਲੋਂ ਕੀਤਾ ਗਿਆ | ਇਸ ਉਪਰੰਤ ਭਾਜਪਾ ਆਗੂਆਂ ਅਤੇ ਵਰਕਰਾਂ ਵਲੋਂ ਵੋਟਰਾਂ ਨਾਲ ਤਾਲਮੇਲ ਕਰਦਿਆਂ ਪੂਨਮ ਰਾਣੀ ਨੂੰ ਜਿਤਾਉਣ ਦੀ ਅਪੀਲ ਕੀਤੀ ਗਈ | ਇਸ ਸਮੇਂ ਮੰਡਲ ਪ੍ਰਧਾਨ ਸ਼ਾਮ ਸੁੰਦਰ ਬਾਂਸਲ, ਰੌਸ਼ਨ ਬਜਾਜ, ਸਾਬਕਾ ਕੌਂਸਲਰ ਧਰਮ ਸਿੰਘ, ਕੁਲਦੀਪ ਸਿੰਘ, ਸਾਬਕਾ ਮੰਡਲ ਪ੍ਰਧਾਨ ਅਨਿਲ ਅਰੋੜਾ, ਮਨਦੀਪ ਸਿੰਘ, ਸੰਜੀਵ ਗੱਖੜ , ਸੁਰਜਣ ਛੀਨਾ, ਦੇਬੀ, ਹਰਬੰਸ ਸਿੰਘ ਸਾਬਕਾ ਕੌਂਸਲਰ , ਰਾਜੂ, ਕਾਰਜ ਸਿੰਘ, ਨੀਰੂ, ਜੈ ਕਰਨ,ਜਗਦੇਵ ਸਿੰਘ, ਮਨੀਸ਼ਾ ਰਾਣੀ ਕਾਇਤ, ਨੀਰਜ ਰਾਣੀ, ਰਜਨੀ ਬਾਲਾ, ਸੁਭਾਸ਼ ਖਟਕ, ਖੇਮ ਕਰਨ, ਸਪਨਾ ਰਾਣੀ, ਪਰਮਜੀਤ ਕੌਰ, ਮਨਜੀਤ ਕੌਰ, ਧਰਮ ਪਾਲ, ਲਾਡੀ, ਨਵਜੋਤ ਕੌਰ, ਕੁਲਦੀਪ ਸਿੰਘ ਆਦਿ ਮੌਜੂਦ ਸਨ |