22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸਮਾਜ ਸੇਵੀ ਸੰਸਥਾ ਸੇਵਾ ਭਾਰਤੀ ਵਲੋਂ ਨਵੀਂ ਕਾਰਜਕਾਰਨੀ ਦਾ ਐਲਾਨ

Ad Position 21
No active advertisement
ਅਜੀਤ ਡੈਸਕ 25-05-2026
ਫ਼ਾਜ਼ਿਲਕਾ, 24 ਮਈ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਦੇ ਕੰਮਾਂ ਦੀ ਅਗਾਂਹਵਧੂ ਸੰਸਥਾ ਸੇਵਾ ਭਾਰਤੀ ਫ਼ਾਜ਼ਿਲਕਾ ਇਕਾਈ ਦੇ ਨਵ-ਨਿਯੁਕਤ ਪ੍ਰਧਾਨ ਰਵੀ ਅਰੋੜਾ ਨੇ ਆਪਣੀ ਨਵੀਂ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਹੈ | ਜਾਣਕਾਰੀ ਦਿੰਦਿਆਂ ਸੇਵਾ ਭਾਰਤੀ ਦੇ ਅਹੁਦੇਦਾਰ ਰਮਾ ਭਾਰਤੀ ਸ਼ਰਮਾ ਨੇ ਦੱਸਿਆ ਕਿ ਹਾਲ ਹੀ ਵਿਚ ਹੋਈ ਮੀਟਿੰਗ ਦੌਰਾਨ ਸੇਵਾ ਭਾਰਤੀ ਵਲੋਂ ਚਲਾਏ ਜਾ ਰਹੇ ਵੱਖ-ਵੱਖ ਸਮਾਜ ਸੇਵੀ ਪ੍ਰਕਲਪਾਂ ਦੀ ਸਮੀਖਿਆ ਕੀਤੀ ਗਈ | ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਰਵੀ ਅਰੋੜਾ ਵਲੋਂ ਐਲਾਨੀ ਗਈ ਕਾਰਜਕਾਰਨੀ ਵਿਚ ਅਮਿਤ ਉਬਵੇਜਾ ਨੂੰ ਸਰਪ੍ਰਸਤ, ਨੀਰਜ ਸਚਦੇਵਾ ਨੂੰ ਜਨਰਲ ਸਕੱਤਰ, ਸੁਭਾਸ਼ ਚੰਦਰ ਨੂੰ ਕੈਸ਼ੀਅਰ, ਰਾਕੇਸ਼ ਆਹੂਜਾ ਨੂੰ ਸਹਿ-ਕੈਸ਼ੀਅਰ, ਵਿਜੇ ਅੰਗੀ ਅਤੇ ਰਤਨ ਕਟਾਰੀਆ ਨੂੰ ਉਪ-ਪ੍ਰਧਾਨ, ਸੰਜੀਵ ਮੋਂਗਾ ਨੂੰ ਸੀਨੀਅਰ ਸਕੱਤਰ, ਪੰਕਜ ਗਰਗ ਨੂੰ ਲੇਖਾ ਨਿਰੀਖਕ (ਆਡੀਟਰ), ਜਗਦੀਸ਼ ਕਟਾਰੀਆ ਅਤੇ ਬਾਬੂ ਲਾਲ ਨੂੰ ਸੀਨੀਅਰ ਸਲਾਹਕਾਰ, ਅਨਿਲ ਸੇਤੀਆ ਨੂੰ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ | ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੇ ਭਰੋਸਾ ਪ੍ਰਗਟਾਇਆ ਕਿ ਨਵੀਂ ਕਾਰਜਕਾਰਨੀ ਦੀ ਅਗਵਾਈ ਹੇਠ ਸੇਵਾ ਭਾਰਤੀ ਫ਼ਾਜ਼ਿਲਕਾ ਇਕਾਈ ਸਮਾਜ ਸੇਵਾ ਦੇ ਖੇਤਰ ਵਿਚ ਹੋਰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗੀ ਅਤੇ ਲੋੜਵੰਦ ਵਰਗ ਤੱਕ ਸਹਾਇਤਾ ਪਹੁੰਚਾਉਣ ਦੇ ਆਪਣੇ ਮਿਸ਼ਨ ਨੂੰ ਹੋਰ ਮਜ਼ਬੂਤ ਕਰੇਗੀ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਤੇ ਆਪ ਦਾ Tਫਰੈਂਡਲੀ ਮੈਚU ਪੰਜਾਬ ਨੂੰ ਕਰ ਰਿਹਾ ਬਰਬਾਦ-ਸ਼ਵੇਤ ਮਲਿਕ ਅਗਲੀ ਖ਼ਬਰ ਲਾਪਰਵਾਹੀ ਨਾਲ ਜ਼ਖ਼ਮੀ ਕਰਨ ਵਾਲੇ ਕਾਰ ਚਾਲਕ 'ਤੇ ਪਰਚਾ ਦਰਜ
Ad Position 24