22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਕਾਂਗਰਸ ਤੇ ਆਪ ਦਾ Tਫਰੈਂਡਲੀ ਮੈਚU ਪੰਜਾਬ ਨੂੰ ਕਰ ਰਿਹਾ ਬਰਬਾਦ-ਸ਼ਵੇਤ ਮਲਿਕ

Ad Position 21
No active advertisement
ਅਜੀਤ ਡੈਸਕ 25-05-2026
ਫਿਰੋਜ਼ਪੁਰ, 24 ਮਈ (ਸੁਖਵਿੰਦਰ ਸਿੰਘ)-ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ ਹਨ | ਇਸ ਸਬੰਧੀ ਨਗਰ ਨਿਗਮ ਤੇ ਨਗਰ ਕੌਂਸਲ ਚੋਣ ਕਮੇਟੀ ਦੇ ਕਨਵੀਨਰ ਸ਼ਵੇਤ ਮਲਿਕ ਨੇ ਫਿਰੋਜ਼ਪੁਰ ਵਿਖੇ ਜ਼ਿਲ੍ਹਾ ਚੋਣ ਕਮੇਟੀ ਦੇ ਕਨਵੀਨਰਾਂ ਅਤੇ ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗ ਕਰਕੇ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ | ਮੀਟਿੰਗ ਦੌਰਾਨ ਸ਼ਵੇਤ ਮਲਿਕ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੋਹਾਂ ਪਾਰਟੀਆਂ ਦੇ Tਕੋਚ ਮਿਲੇ ਹੋਏ ਹਨUਅਤੇ ਹੇਠਲੇ ਪੱਧਰ 'ਤੇ ਫਰੈਂਡਲੀ ਮੈਚ ਖੇਡਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਪ ਦਾ ਇਕੋ ਹੀ ਮਕਸਦ ਪੰਜਾਬ ਨੂੰ ਲੁੱਟਣਾ ਅਤੇ ਜਵਾਨੀ ਨੂੰ ਬੇਰੁਜ਼ਗਾਰੀ ਤੇ ਨਸ਼ਿਆਂ ਵੱਲ ਧੱਕਣਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਦੇ ਵਧਦੇ ਜਨ ਆਧਾਰ ਤੋਂ ਘਬਰਾਈਆਂ ਵਿਰੋਧੀ ਪਾਰਟੀਆਂ ਵਲੋਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਡਰਾਉਣ ਅਤੇ ਗੁੰਡਾਗਰਦੀ ਰਾਹੀਂ ਉਮੀਦਵਾਰਾਂ ਦੇ ਕਾਗਜ਼ ਦਾਖ਼ਲ ਕਰਨ ਵਿਚ ਰੁਕਾਵਟਾਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਭਾਰਤੀ ਜਨਤਾ ਪਾਰਟੀ ਦਾ ਵਰਕਰ ਨਾ ਪਹਿਲਾਂ ਕਦੇ ਡਰਿਆ ਸੀ ਅਤੇ ਨਾ ਹੀ ਹੁਣ ਡਰੇਗਾ | ਸ਼ਵੇਤ ਮਲਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਤਰੱਕੀ ਦੀ ਨਵੀਂ ਉਚਾਈ ਹਾਸਲ ਕੀਤੀ ਹੈ ਅਤੇ ਹੁਣ ਪੰਜਾਬ ਵਿਚ ਵੀ ਡਬਲ ਇੰਜਨ ਸਰਕਾਰ ਬਣਾਉਣ ਲਈ ਲੋਕ ਭਾਜਪਾ ਨਾਲ ਜੁੜ ਰਹੇ ਹਨ |
ਇਸ ਮੌਕੇ ਜ਼ਿਲ੍ਹਾ ਚੋਣ ਕਮੇਟੀ ਦੇ ਕਨਵੀਨਰ ਲੈਕਚਰਾਰ ਅਮਰਜੀਤ ਸਿੰਘ ਘਾਰੂ ਨੇ ਜ਼ਿਲ੍ਹਾ ਫਿਰੋਜ਼ਪੁਰ ਦੀ ਚੋਣੀ ਕਾਰਗੁਜ਼ਾਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਜਪਾ ਦੇ ਉਮੀਦਵਾਰ ਚੋਣ ਜ਼ਾਬਤੇ ਅੰਦਰ ਰਹਿ ਕੇ ਸੁਚੱਜੇ ਢੰਗ ਨਾਲ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਪਾਰਟੀ ਨੂੰ ਬਹੁਤ ਵਧੀਆ ਨਤੀਜਿਆਂ ਦੀ ਉਮੀਦ ਹੈ | ਮੀਟਿੰਗ ਵਿਚ ਰਾਣਾ ਗੁਰਮੀਤ ਸਿੰਘ ਸੋਢੀ, ਸਰਬਜੀਤ ਸਿੰਘ ਬੌਬੀ ਬਾਠ, ਸ਼ਸ਼ੀ ਸ਼ਰਮਾ, ਅਨੁਮੀਤ ਹੀਰਾ ਸੋਢੀ, ਸਿਮਰਨਜੀਤ ਸਿੰਘ ਜੰਗ, ਜੁਗਰਾਜ ਸਿੰਘ ਕਟੋਰਾ, ਹਰਿੰਦਰ ਸਿੰਘ ਕੁਲ, ਹੀਰਾ ਫੁੱਗਲ, ਸਾਗਰ ਨਰੂਲਾ, ਬੂਟਾ ਸਿੰਘ ਰਾਣਾ ਰਾਏ, ਲਾਲੋ ਹਾਂਡਾ, ਐਡਵੋਕੇਟ ਰਜਤ ਸ਼ਰਮਾ, ਲਖਵਿੰਦਰ ਮੋਮੀ, ਦਵਿੰਦਰ ਬਜਾਜ, ਨਰਿੰਦਰ ਮਖੀਜਾ, ਦੀਪਕ ਵਰਮਾ, ਸੁਰਜੀਤ ਸਿੰਘ ਸਦਰਦੀਨ, ਇੰਦਰ ਗੁਪਤਾ, ਮੋਹਨ ਹਾਂਡਾ, ਕਿ੍ਸ਼ਨ ਨਰੂਲਾ, ਅਭੀ ਸ਼ੇਖ ਧਵਨ, ਦਵਿੰਦਰ ਨਾਰੰਗ ਅਤੇ ਮੇਜਰ ਸਿੰਘ ਟਿੱਬੀ ਸਮੇਤ ਹੋਰ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੋਗਿੰਦਰ ਸਿੰਘ ਜਿੰਦੂ ਨੇ ਭੁਪਿੰਦਰ ਸਿੰਘ ਭਾਨਾ ਅਤੇ ਭੁਪਿੰਦਰ ਸਿੰਘ ਕਲਸੀ ਦੀ ਚੋਣ ਮੁਹਿੰਮ ਨੂੰ ਦਿੱਤਾ ਹੁਲਾਰਾ ਅਗਲੀ ਖ਼ਬਰ ਸਮਾਜ ਸੇਵੀ ਸੰਸਥਾ ਸੇਵਾ ਭਾਰਤੀ ਵਲੋਂ ਨਵੀਂ ਕਾਰਜਕਾਰਨੀ ਦਾ ਐਲਾਨ
Ad Position 24