22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਜੋਗਿੰਦਰ ਸਿੰਘ ਜਿੰਦੂ ਨੇ ਭੁਪਿੰਦਰ ਸਿੰਘ ਭਾਨਾ ਅਤੇ ਭੁਪਿੰਦਰ ਸਿੰਘ ਕਲਸੀ ਦੀ ਚੋਣ ਮੁਹਿੰਮ ਨੂੰ ਦਿੱਤਾ ਹੁਲਾਰਾ

Ad Position 21
No active advertisement
ਅਜੀਤ ਡੈਸਕ 25-05-2026
ਤਲਵੰਡੀ ਭਾਈ, 24 ਮਈ (ਕੁਲਜਿੰਦਰ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਵਲੋਂ ਤਲਵੰਡੀ ਭਾਈ ਦੇ ਵਾਰਡ ਨੰਬਰ 08 ਅਤੇ 10 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭੁਪਿੰਦਰ ਸਿੰਘ ਭਾਨਾ ਅਤੇ ਭੁਪਿੰਦਰ ਸਿੰਘ ਕਲਸੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਦਿੰਦੇ ਹੋਏ ਚੋਣ ਪ੍ਰਚਾਰ ਕੀਤਾ ਗਿਆ | ਇਸ ਸਮੇਂ ਵਿਚਾਰ ਸਾਂਝੇ ਕਰਦਿਆਂ ਸ. ਜਿੰਦੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਲਈ ਕਾਰਜ ਕੀਤੇ ਹਨ ਅਤੇ ਅਕਾਲੀ ਦਲ ਵਲੋਂ ਲੋਕਾਂ ਨੂੰ ਅਨੇਕਾਂ ਸਹੂਲਤਾਂ ਪ੍ਰਦਾਨ ਕਰਵਾਈਆਂ, ਜਿਨ੍ਹਾਂ ਦੇ ਚੱਲਦਿਆਂ ਅੱਜ ਵੀ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਵਾਰਡ ਨੰਬਰ 08 ਅਤੇ 10 ਤੋਂ ਸਾਡੇ ਉਮੀਦਵਾਰ ਭੁਪਿੰਦਰ ਸਿੰਘ ਭਾਨਾ ਅਤੇ ਭੁਪਿੰਦਰ ਸਿੰਘ ਕਲਸੀ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਜੁਟੇ ਰਹਿਣ ਵਾਲੇ ਇਨਸਾਨ ਹਨ ਅਤੇ ਇਹ ਕੌਂਸਲਰ ਬਣਨ ਉਪਰੰਤ ਲੋਕਾਂ ਨੂੰ ਯੋਗ ਅਗਵਾਈ ਦੇਣਗੇ ਅਤੇ ਸਮੱਸਿਆਵਾਂ ਦਾ ਹੱਲ ਕਰਨਗੇ | ਇਸ ਸਮੇਂ ਜੋਗਿੰਦਰ ਸਿੰਘ ਜਿੰਦੂ ਦੋਵਾਂ ਵਾਰਡਾਂ 'ਚ ਘਰ-ਘਰ ਪੁੱਜੇ ਅਤੇ ਤੱਕੜੀ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਅਕਾਲੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ | ਇਸ ਸਮੇਂ ਚਮਕੌਰ ਸਿੰਘ ਟਿੱਬੀ ਸਾਬਕਾ ਜ਼ਿਲ੍ਹਾ ਪ੍ਰਧਾਨ, ਸੰਤ ਬਾਬਾ ਜੋਰਾ ਸਿੰਘ, ਬਲਬੀਰ ਸਿੰਘ ਰਾਜਾ, ਹਰਪ੍ਰੀਤ ਸਿੰਘ, ਜਗਦੀਪ ਸਿੰਘ ਭੋਲੂਵਾਲਾ, ਗਗਨਦੀਪ ਸਿੰਘ ਸਾਬਕਾ ਸਰਪੰਚ ਹਰਾਜ, ਵੀਰ ਸਿੰਘ ਲੋਹਾਮ, ਰਾਜਦੀਪ ਸਿੰਘ ਰਾਜੂ ਸੁਲਹਾਣੀ, ਜਸਵੀਰ ਸਿੰਘ ਕਲਸੀ, ਰਾਜਿੰਦਰਪਾਲ ਸਿੰਘ ਲਾਡਾ ਸੁਲਹਾਣੀ, ਸੁਖਪ੍ਰੀਤ ਸਿੰਘ ਮਾਛੀਬੁਗਰਾ ਤੋਂ ਇਲਾਵਾ ਹੋਰ ਕਈ ਅਕਾਲੀ ਆਗੂ ਤੇ ਵਰਕਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਹਾਰਾ ਕਲੱਬ ਦੀ ਮੀਟਿੰਗ ਦੌਰਾਨ ਮੈਰਿਟ ਪ੍ਰਾਪਤ ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਅਗਲੀ ਖ਼ਬਰ ਕਾਂਗਰਸ ਤੇ ਆਪ ਦਾ Tਫਰੈਂਡਲੀ ਮੈਚU ਪੰਜਾਬ ਨੂੰ ਕਰ ਰਿਹਾ ਬਰਬਾਦ-ਸ਼ਵੇਤ ਮਲਿਕ
Ad Position 24