23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸਾਬਕਾ ਪ੍ਰਧਾਨ ਤਰਸੇਮ ਮੱਲਾ ਨੇ ਆਜ਼ਾਦ ਉਮੀਦਵਾਰ ਦੇ ਹੱਕ 'ਚ ਮੰਗੀਆਂ ਵੋਟਾਂ

Ad Position 21
No active advertisement
ਅਜੀਤ ਡੈਸਕ 25-05-2026
ਤਲਵੰਡੀ ਭਾਈ, 24 ਮਈ (ਰਵਿੰਦਰ ਸਿੰਘ ਬਜਾਜ)-ਨਗਰ ਕੌਂਸਲ ਤਲਵੰਡੀ ਭਾਈ ਦੇ ਸਾਬਕਾ ਪ੍ਰਧਾਨ ਤਰਸੇਮ ਸਿੰਘ ਮੱਲਾ ਵਲੋਂ ਵਾਰਡ ਨੰਬਰ 3 ਤੋਂ ਆਜ਼ਾਦ ਉਮੀਦਵਾਰ ਰੁਪਿੰਦਰ ਕੌਰ ਪਤਨੀ ਸੁਚਪਾਲ ਸਿੰਘ ਆੜ੍ਹਤੀ ਦੇ ਹੱਕ 'ਚ ਵੋਟਾਂ ਮੰਗੀਆਂ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਜ਼ਾਦ ਉਮੀਦਵਾਰ ਰੁਪਿੰਦਰ ਕੌਰ ਦੇ ਪਤੀ ਸੁਚਪਾਲ ਸਿੰਘ ਆੜ੍ਹਤੀ ਨੇ ਕਿਹਾ ਕਿ ਜੇ ਵਾਰਡ ਦੇ ਲੋਕ ਉਨ੍ਹਾਂ ਨੂੰ ਆਪਣਾ ਕੀਮਤੀ ਸਮਰਥਨ ਦੇ ਕੇ ਕਾਮਯਾਬ ਕਰਦੇ ਹਨ ਤਾਂ ਉਹ ਵਾਰਡ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ | ਇਸ ਦੌਰਾਨ ਉਨ੍ਹਾਂ ਕਿਹਾ ਕਿ ਵਾਰਡ ਵਿਚ ਗਲੀਆਂ-ਨਾਲੀਆਂ ਦੀ ਮੁਰੰਮਤ ਅਤੇ ਸਟਰੀਟ ਲਾਈਟਾਂ ਵਰਗੀਆਂ ਮੁੱਢਲੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਇਸ ਮੌਕੇ ਸ਼ਮਸ਼ੇਰ ਸਿੰਘ, ਮੰਦਰ ਸਿੰਘ, ਛਿੰਦਾ ਸ਼ੀਨਾ, ਗੁਰਨਾਮ ਸਿੰਘ ਸ਼ੀਨਾ, ਮੇਜਰ ਸਿੰਘ ਸ਼ੀਨਾ, ਜੋਗਿੰਦਰ ਸਿੰਘ ਕਮਰਾ, ਕੁਲਦੀਪ ਸਿੰਘ ਕਮਰਾ, ਸੋਨੂੰ, ਨਵਦੀਪ ਸਿੰਘ ਅਰੋੜਾ, ਅਮਰ ਸਿੰਘ, ਗੁਰਦੇਵ ਸਿੰਘ ਸਰਾਂ, ਪੱਪੀ, ਮਨੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਬ ਭਾਰਤ ਨੌਜਵਾਨ ਸਭਾ, ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਮੌਕੇ ਕੈਂਪ ਲਗਾ... ਅਗਲੀ ਖ਼ਬਰ ਚੋਣਾਂ ਵਿਚ ਆਪ ਦਾ ਯੂਥ ਵਿੰਗ ਨਿਭਾਏਗਾ ਅਹਿਮ ਭੂਮਿਕਾ-ਸੂਬਾ ਸਕੱਤਰ ਖਾਈ
Ad Position 24