ਜਲਾਲਾਬਾਦ, 24 ਮਈ(ਜਤਿੰਦਰ ਪਾਲ ਸਿੰਘ, ਕਰਨ ਚੁਚਰਾ)-ਸਥਾਨਕ ਸੁਤੰਤਰ ਭਵਨ ਵਿਖੇ ਸਰਬ ਭਾਰਤ ਨੌਜਵਾਨ ਸਭਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ.ਆਈ.ਐੱਸ.ਐੱਫ) ਅਤੇ ਕੰਸਟਰੱਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ (ਰਜਿ:) ਏਟਕ ਵਲ਼ੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਮੌਕੇ ਕੈਂਪ ਲਗਾਇਆ ਗਿਆ¢ ਇਸ ਵਿਚ ਵੱਡੀ ਗਿਣਤੀ ਵਿਚ ਨੌਜਵਾਨ, ਵਿਦਿਆਰਥੀ ਅਤੇ ਉਸਾਰੀ ਕਿਰਤੀ ਹੋਏ¢ ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਰਿੰਦਰ ਸਿੰਘ ਢੰਡੀਆਂ,ਐਡਵੋਕੇਟ ਪਰਮਜੀਤ ਸਿੰਘ ਢਾਬਾਂ ਅਤੇ ਸੋਨਾ ਸਿੰਘ ਧੁਨਕੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਦੌਰ ਵਿਚ ਸਥਾਨਕ ਪੱਧਰ ਤੋਂ ਲੈ ਕੇ ਕੌਮਾਂਤਰੀ ਪੱਧਰ ਤੱਕ ਵਾਪਰ ਰਹੀਆਂ ਘਟਨਾਵਾਂ 'ਤੇ ਨਜ਼ਰਸਾਨੀ ਕਰਨ ਲਈ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਸਾਡੇ ਮਹਾਨ ਦੇਸ਼ ਭਗਤਾਂ ਦੇ ਫ਼ਲਸਫ਼ੇ ਨੂੰ ਪੜ੍ਹਨਾ ਚਾਹੀਦਾ ਹੈ ਅਤੇ ਉਸ ਤੋਂ ਸੇਧ ਲੈਣੀ ਚਾਹੀਦੀ ਹੈ¢ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਅਤੇ ਏ ਆਈ ਐੱਸ ਐੱਫ ਦੀ ਜ਼ਿਲ੍ਹਾ ਇਕਾਈ ਦੀ ਮੀਤ ਸਕੱਤਰ ਅੰਮਿ੍ਤ ਕਾਠਗੜ੍ਹ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਅਦੁੱਤੀ ਕੁਰਬਾਨੀ ਨੇ ਦੇਸ਼ ਦੀ ਜਵਾਨੀ ਵਿਚ ਇਕ ਨਵੀਂ ਰੂਹ ਫੂਕੀ ਸੀ ਜਿਸ ਦੇ ਰਸਤੇ ਤੇ ਚੱਲਦਿਆਂ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਵਰਗੇ ਸ਼ਹੀਦਾਂ ਨੇ ਕਰਤਾਰ ਸਿੰਘ ਸਰਾਭਾ ਵਾਂਗ ਹੱਸ ਕੇ ਫਾਂਸੀ ਦਾ ਰੱਸਾ ਚੁੰਮਿਆ ਅਤੇ ਅਜਿਹੇ ਸ਼ਹੀਦਾਂ ਦੀ ਕੁਰਬਾਨੀ ਸਦਕਾ ਦੇਸ਼ ਆਜ਼ਾਦ ਹੋਇਆ ਸੀ¢ ਇਸ ਮੌਕੇ ਭਾਰਤ ਨੌਜਵਾਨ ਸਭਾ ਜ਼ਿਲ੍ਹਾ ਫ਼ਾਜ਼ਿਲਕਾ ਦੇ ਮੀਤ ਪ੍ਰਧਾਨ ਬਲਵਿੰਦਰ ਘੁਬਾਇਆ, ਕੁਲਜੀਤ ਕਾਠਗੜ੍ਹ,ਕਿਰਨਦੀਪ ਬਸਤੀ ਚੱਕ ਸੁੱਕੜ, ਅਮਿਤ ਸਿੰਘ ਧਰਮੂ ਵਾਲਾ, ਵਰੁਨ ਢਾਬਾਂ, ਗੁਰਪਿੰਦਰ ਸਿੰਘ ਠਠੇਰਾ, ਸਤਿੰਦਰਜੀਤ ਕੌਰ, ਕੋਮਲਪ੍ਰੀਤ ਭੰਬਾ ਵਟੂ, ਪਲਕ ਕਾਸਿਮ ਕੇ, ਪੂਜਾ ਰਾਣੀ ਚੱਕ ਮੌਜਦੀਨ ਵਾਲਾ, ਅਸ਼ੋਕ ਲਮੋਚੜ, ਮੰਗਤ ਸੋਹਣਾ ਸਾਂਦੜ, ਸੁਨੀਲ ਢਾਣੀ ਬਚਨ ਸਿੰਘ, ਸੰਦੀਪ ਕਾਸਿਮ ਕੇ, ਚਰਨਪ੍ਰੀਤ ਸਿੱਧੂ ਕਾਲੋਨੀ,ਫੁੰਮਣ ਸਿੰਘ ਤੋਤਿਆਂ ਵਾਲਾ ਭਗਵਾਨ ਫਲੀਆਂ ਵਾਲਾ,ਜਗਸੀਰ ਸਿੰਘ ਘਾਂਗਾ ਕਲਾਂ, ਬਲਵਿੰਦਰ ਸੂਰਘੂਰੀ, ਜਸਵੰਤ ਭੰਬਾ ਵਟੂ ਨੇ ਵੀ ਕੈਂਪ ਆਪਣੇ ਵਿਚਾਰ ਪੇਸ਼ ਕੀਤੇ¢