23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ 'ਚ ਇੰਡੋਰ ਖੇਡਾਂ ਦਾ ਹੋਇਆ ਮਹਾਂ ਮੁਕਾਬਲਾ

Ad Position 21
No active advertisement
ਅਜੀਤ ਡੈਸਕ 25-05-2026
ਮੋਗਾ, 24 ਮਈ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮੀ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਪੈ੍ਰਜ਼ੀਡੈਂਟ ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਪਰਮਜੀਤ ਕੌਰ, ਹਰਪ੍ਰੀਤ ਕੌਰ ਅਕਾਦਮਿਕ ਸਲਾਹਕਾਰ, ਪਿ੍ੰਸੀਪਲ ਸਤਵਿੰਦਰ ਕੌਰ, ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ ਅਤੇ ਐਕਟੀਵਿਟੀ ਕੋਆਰਡੀਨੇਟਰ ਜਸਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਟਰ ਹਾਊਸ ਅੰਦਰੂਨੀ ਖੇਡ ਮੁਕਾਬਲੇ ਕਰਵਾਏ ਗਏ | ਜਿਸ ਵਿਚ ਵੱਖ-ਵੱਖ ਹਾਊਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਲੁੱਡੋ ਖੇਡ ਵਿਚ ਭਾਗ ਲਿਆ | ਇਸ ਖੇਡ ਵਿਚ ਵਿਦਿਆਰਥੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ | ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਕੈਰਮ ਖੇਡ ਵਿਚ ਭਾਗ ਲਿਆ | ਨੌਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਦਿਮਾਗ਼ੀ ਤਾਕਤ ਦਿਖਾਉਂਦੇ ਹੋਏ ਸ਼ਤਰੰਜ ਵਿਚ ਭਾਗ ਲਿਆ | ਇਨ੍ਹਾਂ ਖੇਡਾਂ ਵਿਚ ਵਿਦਿਆਰਥੀਆਂ ਨੇ ਸਰੀਰ ਦੀ ਥਾਂ ਆਪਣੇ ਦਿਮਾਗ਼ ਦੀ ਵਰਤੋਂ ਕੀਤੀ | ਲੁੱਡੋ ਖੇਡ ਮੁਕਾਬਲੇ ਵਿਚ ਤੀਸਰੀ ਜਮਾਤ ਦੇ ਜੁਪੀਟਰ ਹਾਊਸ ਦਾ ਅਮਰਿੰਦਰ ਸਿੰਘ, ਵੀਨਸ ਹਾਊਸ ਦਾ ਜਸਦੀਪ ਸਿੰਘ, ਚੌਥੀ ਜਮਾਤ ਦੇ ਮਰਕਰੀ ਹਾਊਸ ਦਾ ਜਸਮੀਤ ਸਿੰਘ, ਪੰਜਵੀਂ ਜਮਾਤ ਦੇ ਵੀਨਸ ਹਾਊਸ ਦੀ ਅਵਨੀਤ ਕੌਰ ਅਤੇ ਮਾਰਸ਼ ਹਾਊਸ ਦੀ ਪਰਿਆਸ਼ੀ ਜੇਤੂ ਰਹੇ | ਕੈਰਮ ਖੇਡ ਮੁਕਾਬਲੇ ਵਿਚ ਛੇਵੀਂ ਕਲਾਸ ਵਿਚ ਜੂਪੀਟਰ ਹਾਊਸ, ਸੱਤਵੀਂ ਕਲਾਸ ਵਿਚ ਮਰਕਰੀ ਹਾਊਸ ਅਤੇ ਅੱਠਵੀਂ ਕਲਾਸ ਵਿਚ ਵੀਨਸ ਹਾਊਸ ਜੇਤੂ ਰਹੇ | ਸ਼ਤਰੰਜ ਖੇਡ ਵਿਚ ਨੌਵੀਂ ਕਲਾਸ ਵਿਚ ਵੀਨਸ ਹਾਊਸ ਦਾ ਵਿਦਿਆਰਥੀ ਗੁਰਜੋਤ ਸਿੰਘ ਅਤੇ ਦਸਵੀਂ ਕਲਾਸ ਮਾਰਸ਼ ਹਾਊਸ ਦੀ ਵਿਦਿਆਰਥਣ ਦਲਜਿੰਦਰ ਕੌਰ ਜੇਤੂ ਰਹੇ | ਇਨ੍ਹਾਂ ਵੱਖ-ਵੱਖ ਖੇਡਾਂ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਤੇ ਸਰਟੀਫਿਕੇਟ ਜਾਰੀ ਕੀਤੇ ਗਏ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸਤਵਿੰਦਰ ਕੌਰ ਨੇ ਕਿਹਾ ਇਹ ਮੁਕਾਬਲੇ ਜਿੱਤ ਹਾਰ ਲਈ ਨਹੀਂ ਸਗੋਂ ਬੱਚਿਆਂ ਵਿਚ ਟੀਮ ਭਾਵਨਾ, ਅਨੁਸ਼ਾਸਨ ਅਤੇ ਖੇਡ ਦੀ ਭਾਵਨਾ ਪੈਦਾ ਕਰਨ ਦਾ ਸਭ ਤੋਂ ਵਧੀਆ ਮੰਚ ਹਨ | ਅੰਦਰੂਨੀ ਖੇਡਾਂ ਬੱਚਿਆਂ ਨੂੰ ਸਬਰ, ਇਕਾਗਰਤਾ ਸਿਖਾਉਂਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 8 ਦੇ ਸੂਝਵਾਨ ਵੋਟਰ 26 ਮਈ ਨੂੰ ਟਰੈਕਟਰ ਚੋਣ ਨਿਸ਼ਾਨ 'ਤੇ ਮੋਹਰ ਲਗਾਉਣ-ਚਰਨਜੀਤ ਸਿੰਘ ਝੰਡੇਆਣਾ ਅਗਲੀ ਖ਼ਬਰ ਸਰਬ ਭਾਰਤ ਨੌਜਵਾਨ ਸਭਾ, ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਮੌਕੇ ਕੈਂਪ ਲਗਾ...
Ad Position 24