23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਵਾਰਡ ਨੰਬਰ 8 ਦੇ ਸੂਝਵਾਨ ਵੋਟਰ 26 ਮਈ ਨੂੰ ਟਰੈਕਟਰ ਚੋਣ ਨਿਸ਼ਾਨ 'ਤੇ ਮੋਹਰ ਲਗਾਉਣ-ਚਰਨਜੀਤ ਸਿੰਘ ਝੰਡੇਆਣਾ

Ad Position 21
No active advertisement
ਅਜੀਤ ਡੈਸਕ 25-05-2026
ਮੋਗਾ, 24 ਮਈ (ਜਸਪਾਲ ਸਿੰਘ ਬੱਬੀ)-26 ਮਈ ਨੂੰ ਨਗਰ ਨਿਗਮ ਮੋਗਾ ਚੋਣਾਂ ਵਿਚ ਇਮਾਨਦਾਰ, ਤਜਰਬੇਕਾਰ ਪੜੇ ਲਿਖੇ ਤੇ ਹਰ ਵਰਗ ਦੇ ਸਾਂਝੇ ਉਮੀਦਵਾਰ ਸਾਬਕਾ ਕੌਂਸਲਰ ਚਰਨਜੀਤ ਸਿੰਘ ਝੰਡੇਆਣਾ ਟਰੈਕਟਰ ਚੋਣ ਨਿਸ਼ਾਨ 'ਤੇ ਜਿੱਤ ਹਾਸਲ ਕਰਨ ਲਈ ਵੋਟਰਾਂ ਨਾਲ ਵਰਕਰਾਂ ਤੇ ਸਮਰਥਕਾਂ ਨੂੰ ਲੈ ਕੇ ਘਰ ਘਰ ਜਾ ਕੇ ਵੋਟ ਟਰੈਕਟਰ ਨਿਸ਼ਾਨ ਲਈ ਅਪੀਲ ਕਰ ਰਹੇ ਹਨ | ਉਹ ਆਪਣੇ ਬਤੌਰ ਕੌਂਸਲਰ ਕੀਤੇ ਵਿਕਾਸ ਕਾਰਜ ਬਾਰੇ ਵੋਟਰਾਂ ਨੂੰ ਦੱਸ ਰਹੇ ਹਨ | ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਾਰਡ ਵਿਚ ਜਲਦੀ ਇਕ ਸੇਵਾ ਕੇਂਦਰ ਖੋਲਿਆ ਜਾਵੇਗਾ ਤਾਂ ਜੋ ਘਰ ਬੈਠਿਆਂ ਹੀ ਵਾਰਡ ਦੇ ਨਾਗਰਿਕਾਂ ਦਾ ਕੰਮ ਹੋ ਸਕੇ ਤੇ ਉਹ ਖੱਜਲ ਖੁਆਰੀ ਤੋ ਬਚ ਸਕਣ | ਚਰਨਜੀਤ ਸਿੰਘ ਝੰਡੇਆਣਾ ਨੇ ਕਿਹਾ ਕਿ ਉਹ ਵਾਰਡ ਨੰਬਰ 8 ਤੇ ਵੋਟਰਾਂ ਨਾਲ ਜੁੜੇ ਹੋਏ ਹਨ ਤੇ ਵਾਰਡ ਦੀਆਂ ਸਮੱਸਿਆਵਾਂ ਤੇ ਮੰਗਾਂ ਤੋ ਜਾਣੂੰ ਹਨ ਉਨ੍ਹਾਂ ਟਰੈਕਟਰ ਚੋਣ ਨਿਸ਼ਾਨ ਤੇ ਮੋਹਰ ਲਗਾਉਣ ਦੀ ਅਪੀਲ ਕੀਤੀ | ਇਸ ਮੌਕੇ ਰਾਜਾ ਸਿੰਘ ਭਾਰਤ ਵਾਲੇ, ਕੁਲਦੀਪ ਸਿੰਘ, ਪਰਮਜੋਤ ਸਿੰਘ ਖ਼ਾਲਸਾ, ਰਣਜੀਤ ਸਿੰਘ ਭਾਊ, ਮੁਕੇਸ਼ ਕੋਚਰ, ਗੁਰਨੈਬ ਸਿੰਘ, ਬੂਟਾ ਸਿੰਘ, ਗੁਰਚਰਨ ਸਿੰਘ, ਬਿਕਰਮਜੀਤ ਸਿੰਘ, ਹਰਪ੍ਰੀਤ ਸਿੰਘ ਮਾਲਵਾ, ਜਗਦੇਵ ਸਿੰਘ, ਜਸਪ੍ਰੀਤ ਸਿੰਘ ਰਣੀਆਂ, ਰੂਪ ਸਿੰਘ, ਰਜਿੰਦਰ ਸਿੰਘ, ਡਾ. ਮਹਿੰਦਰਪਾਲ, ਬਖ਼ਸ਼ੀਸ਼ ਸਿੰਘ, ਲਖਵਿੰਦਰ ਸਿੰਘ, ਜਗਜੀਤ ਸਿੰਘ, ਸਤਨਾਮ ਸਿੰਘ ਆਦਿ ਨੇ ਉਨ੍ਹਾਂ ਨਾਲ ਵਾਰਡ ਵਾਸੀਆਂ ਨੂੰ ਚੋਣ ਨਿਸ਼ਾਨ ਟਰੈਕਟਰ ਤੇ ਮੋਹਰਾਂ ਲਗਾ ਕੇ ਚਰਨਜੀਤ ਸਿੰਘ ਝੰਡੇਆਣਾ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਭਗਵੰਤ ਮਾਨ ਦੇ ਨਹਿਰੀ ਪਾਣੀ ਤੇ ਝੋਨੇ ਦੀ ਸਿੱਧੀ ਬਿਜਾਈ ਦੇ ਦਾਅਵੇ ਬਰਕਤ ਵਾਹ ਮਾਈਨਰ ਨੇ ਕੀਤੇ ਖੋਖਲੇ ਸਾਬਤ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ 'ਚ ਇੰਡੋਰ ਖੇਡਾਂ ਦਾ ਹੋਇਆ ਮਹਾਂ ਮੁਕਾਬਲਾ
Ad Position 24