ਜਲਾਲਾਬਾਦ,24ਮਈ(ਪੱਤਰ ਪ੍ਰੇਰਕ)-ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲਗਾਤਾਰ ਕਿਸਾਨਾਂ ਦੇ ਖੇਤਾਂ ਵਿਚ ਨਹਿਰੀ ਪਾਣੀ ਪਹੁੰਚਾਉਣ ਦੇ ਦਾਅਵੇ ਕਰ ਰਹੀ ਹੈ ਅਤੇ ਜ਼ਮੀਨੀ ਪਾਣੀ ਬਚਾਉਣ ਦੇ ਦਾਅਵੇ ਵੀ ਕਰ ਰਹੀ ਹੈ ਪਰ ਜਲਾਲਾਬਾਦ ਹਲਕੇ ਦੀ ਬਰਕਤ ਵਾਹ ਮਾਈਨਰ ਇਹ ਦਾਅਵੇ ਖੋਖਲੇ ਸਾਬਤ ਕਰ ਰਹੀ ਹੈ¢ ਜਲਾਲਾਬਾਦ ਹਲਕੇ ਦੇ ਖੇਤਾਂ ਨੂੰ ਪਾਣੀ ਦਿੰਦੀ ਬਰਕਤ ਵਾਹ ਮਾਈਨਰ ਅਜੇ ਤੱਕ ਸਫ਼ਾਈ ਨੂੰ ਤਰਸ ਰਹੀ ਹੈ¢ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਇਕਾਈ ਪ੍ਰਧਾਨ ਸੁਰਿੰਦਰ ਕੁਮਾਰ, ਪ੍ਰੀਤਮ ਸਿੰਘ ਅਤੇ ਗੁਰਦੀਪ ਸਿੰਘ ਵਾਸੀ ਪਿੰਡ ਹਿਸਾਨ ਵਾਲਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਕਾਫ਼ੀ ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ ਅਤੇ ਧਰਤੀ ਹੇਠਲਾ ਪਾਣੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ¢ ਉਹ ਬਹੁਤ ਖ਼ੁਸ਼ ਸਨ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੀ ਬਿਜਾਈ ਲਈ 15 ਮਈ ਤਰੀਕ ਜ਼ਿਲ੍ਹਾ ਫ਼ਾਜ਼ਿਲਕਾ ਲਈ ਦਿੱਤੀ ਸੀ ਅਤੇ ਉਨ੍ਹਾਂ ਨੂੰ ਉਮੀਦ ਸੀ ਕਿ ਸਿੱਧੀ ਬਿਜਾਈ ਲਈ ਨਹਿਰੀ ਪਾਣੀ ਵੀ ਦਿੱਤਾ ਜਾਵੇਗਾ ਪਰ ਇਹ ਸਰਕਾਰ ਦੀ ਨਾਲਾਇਕੀ ਹੈ ਕਿ ਸਾਨੂੰ ਨਹਿਰੀ ਪਾਣੀ ਦਿੰਦੀ ਬਰਕਤ ਵਾਹ ਨਹਿਰ ਦੀ ਅਜੇ ਤੱਕ ਸਫ਼ਾਈ ਹੀ ਨਹੀਂ ਕਰਵਾਈ ਗਈ¢ ਨਹਿਰ ਦੇ ਵਿਚ ਵੱਡੀ ਮਾਤਰਾ ਵਿਚ ਘਾਹ ਫੂਸ ਤੇ ਜੜੀ ਬੂਟੀਆਂ ਉੱਗੇ ਹੋਏ ਹਨ¢ ਜੇਕਰ ਇਸ ਹਾਲਤ ਵਿਚ ਨਹਿਰ ਵਿਚ ਪਾਣੀ ਆਉਂਦਾ ਹੈ ਤਾਂ ਨਹਿਰ ਦੇ ਟੁੱਟਣ ਦੇ ਆਸਾਰ ਹਨ ਅਤੇ ਲੋਕਾਂ ਦਾ ਸਗੋਂ ਨੁਕਸਾਨ ਹੋਵੇਗਾ¢ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ਵਾਸੀਆਂ ਨੇ ਤਾਂ ਪਾਣੀ ਆਉਣੀ ਉਮੀਦ ਦੇ ਨਾਲ ਨਹਿਰੀ ਖਾਲ ਦੀ ਸਫ਼ਾਈ 15 ਤੋਂ ਪਹਿਲਾਂ ਕਰ ਦਿੱਤੀ ਸੀ ਪਰ ਅਜੇ ਤਕ ਸਫ਼ਾਈ ਵਾਲੀ ਕੋਈ ਗੱਲ ਨਜ਼ਰ ਨਹੀਂ ਆਉਂਦੀ¢ ਉਨ੍ਹਾਂ ਦੱਸਿਆ ਕਿ ਹੁਣ ਮਜਬੂਰੀ ਵੱਸ ਉਹ ਜ਼ਮੀਨੀ ਪਾਣੀ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਮਜਬੂਰ ਹਨ¢ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਹਿਰੀ ਪਾਣੀ ਬਾਰੇ ਬੜ੍ਹਕਾਂ ਮਾਰਨ ਤੋਂ ਪਹਿਲਾਂ ਜ਼ਮੀਨੀ ਹਕੀਕਤ ਵੀ ਜਾਣਨੀ ਚਾਹੀਦੀ ਹੈ ਕਿ ਉਸ ਦੇ ਅਫ਼ਸਰ ਕੀ ਨਾਲਾਇਕੀ ਕਰ ਰਹੇ ਹਨ¢ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿਚ 5 ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੋਣਾ ਹੈ ਅਤੇ ਬਚਦੇ ਲਗਭਗ 10 ਦਿਨਾਂ ਵਿਚ ਨਹਿਰਾਂ ਦੀ ਸਫ਼ਾਈ ਹੋਣਾ ਵੀ ਮੁਸ਼ਕਲ ਹੈ¢ ਸਾਨੂੰ ਤਾਂ ਲੱਗਦਾ ਹੈ ਕਿ ਇਸ ਵਾਰ ਝੋਨਾ ਵੀ ਨਹਿਰੀ ਪਾਣੀ ਤੋਂ ਬਿਨਾਂ ਲੱਗੇਗਾ ਜਾਂ ਫਿਰ ਜ਼ਮੀਨਦੋਜ਼ ਪਾਣੀ ਨਾਲ ਲਗਾਉਣਾ ਪਵੇਗਾ¢ ਉਨ੍ਹਾਂ ਮੰਗ ਕੀਤੀ ਕਿ ਜ਼ੁੰਮੇਵਾਰ ਅਧਿਕਾਰੀਆਂ ਤੇ ਕਰੜੀ ਕਾਰਵਾਈ ਕੀਤੀ ਜਾਵੇ ਅਤੇ ਨਹਿਰਾਂ ਦੀ ਤੁਰੰਤ ਸਫ਼ਾਈ ਕਰਵਾ ਕੇ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਕਿਸਾਨਾਂ ਨੂੰ ਅਤੇ 5 ਜੂਨ ਤੋਂ ਲੱਗਣ ਵਾਲੇ ਝੋਨੇ ਨੂੰ ਨਹਿਰੀ ਪਾਣੀ ਦੇਣ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ¢