ਫ਼ਿਰੋਜ਼ਪੁਰ 25 ਮਈ (ਰਾਕੇਸ਼ ਚਾਵਲਾ)-ਅਖਿਲ ਭਾਰਤੀ ਅਗਰਵਾਲ ਸੰਮੇਲਨ ਫ਼ਿਰੋਜ਼ਪੁਰ ਵਲੋਂ ਬੀਤੇ ਦਿਨ ਇਤਿਹਾਸਕ ਫ਼ਿਰੋਜ਼ਪੁਰ ਕਿਲ੍ਹੇ ਦੇ ਦੌਰੇ ਦਾ ਇਕ ਪ੍ਰੋਗਰਾਮ ਉਲੀਕਿਆ ਗਿਆ | ਇਸ ਵਿਚ ਸੰਮੇਲਨ ਦੇ ਮੈਂਬਰਾਂ, ਮਹਿਲਾਵਾਂ ਅਤੇ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਪ੍ਰੋਗਰਾਮ ਦੌਰਾਨ ਸਾਰਿਆਂ ਨੇ ਪ੍ਰਾਚੀਨ ਕਿਲ੍ਹੇ ਦੀ ਇਤਿਹਾਸਕ ਧਰੋਹਰ ਅਤੇ ਫ਼ੌਜੀ ਵਿਰਾਸਤ ਨੂੰ ਨੇੜਿਉਂ ਦੇਖਿਆ | ਸੰਮੇਲਨ ਦੇ ਪ੍ਰਧਾਨ ਰਾਕੇਸ਼ ਅਗਰਵਾਲ ਬਬਲੀ ਨੇ ਦੱਸਿਆ ਕਿ ਇਹ ਦੌਰਾ ਸਾਰਿਆਂ ਲਈ ਯਾਦਗਾਰੀ ਅਤੇ ਗਿਆਨਵਰਧਕ ਅਨੁਭਵ ਸਾਬਤ ਹੋਇਆ | ਉਨ੍ਹਾਂ ਕਿਹਾ ਕਿ ਕਿਲ੍ਹੇ ਵਿਚ ਮੌਜੂਦ ਬੰਕਰ, ਪੁਰਾਣੇ ਹਥਿਆਰ, ਸੰਤਰੀ ਪੋਸਟ, ਦਰਬਾਰ ਹਾਲ ਅਤੇ ਪ੍ਰਸਿੱਧ ਖੂਹ ਨੰਬਰ-85 ਸਮੇਤ ਕਈ ਇਤਿਹਾਸਕ ਸਥਾਨਾਂ ਦਾ ਦੌਰਾ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਫ਼ੌਜ ਵਲੋਂ ਵਿਸ਼ੇਸ਼ ਤੌਰ 'ਤੇ ਨਿਯੁਕਤ ਕੀਤੇ ਗਏ ਅਧਿਕਾਰੀਆਂ ਨੇ ਕਿਲ੍ਹੇ ਦੇ ਇਤਿਹਾਸ ਅਤੇ ਇਸ ਦੀ ਰਣਨੀਤਕ ਅਹਿਮੀਅਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਨਾਲ ਸਾਰੇ ਮੈਂਬਰਾਂ ਵਿਚ ਆਪਣੀ ਪ੍ਰਾਚੀਨ ਵਿਰਾਸਤ ਪ੍ਰਤੀ ਮਾਣ ਦੀ ਭਾਵਨਾ ਹੋਰ ਮਜ਼ਬੂਤ ਹੋਈ | ਪ੍ਰੋਗਰਾਮ ਦੌਰਾਨ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ ਸੀ, ਜਦੋਂ ਕਿ ਫ਼ੌਜ ਵਲੋਂ ਚਾਹ ਪਿਲਾਈ ਗਈ | ਸੰਮੇਲਨ ਦੇ ਅਹੁਦੇਦਾਰਾਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ ਵਾਲੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾਇਰੈਕਟਰ ਅਸ਼ੋਕ ਮਿੱਤਲ, ਸਕੱਤਰ ਜਿਤੇਸ਼ ਅਗਰਵਾਲ, ਉਪ ਪ੍ਰਧਾਨ ਦਿਨੇਸ਼ ਅਗਰਵਾਲ, ਵਿਜੇ ਗਰਗ, ਵਿਜੇ ਗੁਪਤਾ, ਮਹਿਲਾ ਸੰਮੇਲਨ ਦੀ ਸਰਪ੍ਰਸਤ ਸੰਜਨਾ ਮਿੱਤਲ, ਪ੍ਰਧਾਨ ਆਮਨਾ ਗੁਪਤਾ, ਸਕੱਤਰ ਮੀਨਾਕਸ਼ੀ ਮਿੱਤਲ, ਖ਼ਜ਼ਾਨਚੀ ਮੀਨਾ ਗੁਪਤਾ ਤੋਂ ਇਲਾਵਾ ਸੰਮੇਲਨ ਦੇ ਅਮਿਤ ਗੁਪਤਾ, ਧਰੁਵ ਗੁਪਤਾ, ਸੰਦੀਪ ਅਗਰਵਾਲ, ਪ੍ਰਾਚੀ ਮਿੱਤਲ, ਰਿਚਾ ਮਿੱਤਲ, ਸਾਰਿਕਾ ਮਿੱਤਲ, ਸਰਿਤਾ ਗਰਗ, ਸ਼ਾਇਨਾ ਗੋਇਲ ਅਤੇ ਵੱਡੀ ਗਿਣਤੀ ਵਿਚ ਸੰਮੇਲਨ ਦੇ ਮੈਂਬਰ, ਮਹਿਲਾਵਾਂ ਅਤੇ ਬੱਚੇ ਹਾਜ਼ਰ ਸਨ |