25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਪ੍ਰਕਿਰਤੀ ਕਲੱਬ ਵਲੋਂ ਸਕੂਲ 'ਚ ਠੰਢੇ ਪਾਣੀ ਵਾਲਾ ਕੂਲਰ ਲਗਵਾਇਆ

Ad Position 21
No active advertisement
ਅਜੀਤ ਡੈਸਕ 01-06-2026
ਜ਼ੀਰਾ, 31 ਮਈ (ਪ੍ਰਤਾਪ ਸਿੰਘ ਹੀਰਾ)-ਪ੍ਰਕਿਰਤੀ ਕਲੱਬ ਜ਼ੀਰਾ ਵਲੋਂ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਬਹਿਕ ਗੁੱਜਰਾਂ ਵਿਖੇ ਵਿਦਿਆਰਥੀਆਂ ਅਤੇ ਸਟਾਫ਼ ਦੇ ਲਈ ਠੰਢੇ ਪਾਣੀ ਵਾਲਾ ਕੂਲਰ ਲਗਵਾਇਆ ਗਿਆ ਹੈ | ਸਕੂਲ ਵਿਚ ਕਰਵਾਏ ਗਏ ਸਮਾਗਮ ਦੌਰਾਨ ਇਹ ਵਾਟਰ ਕੂਲਰ ਸਕੂਲ ਮੈਨੇਜਮੈਂਟ ਨੂੰ ਭੇਟ ਕੀਤਾ ਗਿਆ | ਇਸ ਮੌਕੇ ਪ੍ਰਕਿਰਤੀ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਸੇਵਾ ਕਲੱਬ ਮੈਂਬਰ ਸਮਾਜ ਸੇਵੀ ਅੰਗਰੇਜ਼ ਸਿੰਘ ਸੰਧੂ ਵਲੋਂ ਕਰਵਾਈ ਗਈ ਹੈ | ਉਨ੍ਹਾਂ ਨੇ ਦੱਸਿਆ ਕਿ ਕੂਲਰ ਦੇ ਨਾਲ ਹੀ ਪਾਣੀ ਸਾਫ਼ ਕਰਨ ਲਈ ਆਰ.ਓ ਸਿਸਟਮ ਵੀ ਲਗਾਇਆ ਗਿਆ ਹੈ | ਇਸ ਮੌਕੇ ਸਕੂਲ ਪਿ੍ੰਸੀਪਲ ਸੁਖਵਿੰਦਰ ਸਿੰਘ ਨੇ ਪ੍ਰਕਿਰਤੀ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਰਮੀ ਦੇ ਮੌਸਮ ਵਿਚ ਵਿਦਿਆਰਥੀਆਂ ਨੂੰ ਠੰਢੇ ਪਾਣੀ ਵਾਲੇ ਕੂਲਰ ਦੀ ਬਹੁਤ ਜ਼ਰੂਰਤ ਸੀ, ਜਿਹੜੀ ਕਿ ਕਲੱਬ ਦੇ ਯਤਨਾਂ ਸਦਕਾ ਪੂਰੀ ਹੋਈ ਹੈ | ਇਸ ਦੌਰਾਨ ਸਕੂਲ ਮੈਨੇਜਮੈਂਟ ਵਲੋਂ ਕਲੱਬ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਦੌਰਾਨ ਅੰਗਰੇਜ਼ ਸਿੰਘ ਸੰਧੂ, ਜਸਵੰਤ ਸਿੰਘ ਨਾਮਦੇਵ, ਮਲੂਕ ਸਿੰਘ ਰਿਟਾਇਰਡ ਤਹਿਸੀਲਦਾਰ, ਸੁਰਜੀਤ ਕੁਮਾਰ ਚੌਧਰੀ, ਬਲਦੇਵ ਸਿੰਘ ਬਾਵਾ, ਹਰਜੀਤ ਸਿੰਘ ਸਚਦੇਵਾ, ਮਾਸਟਰ ਰਾਜਵਿੰਦਰ ਸਿੰਘ ਮਾਨਸਾ, ਕੁਲਬੀਰ ਸਿੰਘ ਸੰਧੂ ਅਤੇ ਸਕੂਲ ਸਟਾਫ਼ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੰਨ੍ਹੇ-ਮੁੰਨੇ ਬੱਚਿਆਂ ਵਲੋਂ ਸ਼ੀਤਲ ਜਲ ਦੀ ਸੇਵਾ ਅਗਲੀ ਖ਼ਬਰ ਰਾਮਗੜ੍ਹੀਆ ਬਰਾਦਰੀ ਨੇ ਸੀਤਾ ਦਾ ਨੋਟਾਂ ਦੇ ਹਾਰ ਨਾਲ ਕੀਤਾ ਸਨਮਾਨ, ਜਿੱਤ ਨੂੰ ਦੱਸਿਆ ਲੋਕਾਂ ਦੇ ਭਰੋਸੇ ਦੀ ਜਿੱਤ
Ad Position 24