25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸੀਨੀਅਰ ਵਕੀਲ ਮੇਹਰ ਸਿੰਘ ਮੱਲ ਨੂੰ ਸੈਨੇਟ ਚੋਣ ਲਈ ਵਕੀਲਾਂ ਨੇ ਦਿੱਤਾ ਸਮਰਥਨ

Ad Position 21
No active advertisement
ਅਜੀਤ ਡੈਸਕ 01-06-2026
ਫਿਰੋਜ਼ਪੁਰ, 31 ਮਈ (ਰਾਕੇਸ਼ ਚਾਵਲਾ)-ਜ਼ਿਲ੍ਹਾ ਕਚਹਿਰੀ ਫ਼ਿਰੋਜਪੁਰ ਦੇ ਸੀਨੀਅਰ ਵਕੀਲ ਅਤੇ ਕਈ ਧਾਰਮਿਕ 'ਤੇ ਸਮਾਜਿਕ ਸੰਸਥਾਵਾਂ ਦੇ ਮੋਹਰੀ ਵਕੀਲ ਮੇਹਰ ਸਿੰਘ ਮੱਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਆਗਾਮੀ ਸੈਨੇਟ ਚੋਣ ਵਿਚ ਗ੍ਰੈਜੂਏਟ ਕੰਸਟੀਚੂਐਂਸੀ ਦੀ ਚੋਣ ਲੜ ਰਹੇ ਹਨ | ਜਿਸ ਕਰਕੇ ਇਲਾਕੇ ਦੇ ਨੌਜਵਾਨਾ ਤੋਂ ਇਲਾਵਾ ਵਕੀਲ ਭਾਈਚਾਰੇ ਵਿਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ | ਵਕੀਲਾਂ ਵਲੋਂ ਮੇਹਰ ਸਿੰਘ ਮੱਲ ਨੂੰ ਖੁੱਲ੍ਹ ਕੇ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ | ਫ਼ਿਰੋਜ਼ਪੁਰ ਦੇ ਗੁਰਸਿੱਖ ਪਰਿਵਾਰ ਨਾਲ ਸਬੰਧਿਤ ਵਕੀਲ ਮੇਹਰ ਸਿੰਘ ਮੱਲ ਨੌਜਵਾਨਾਂ ਦੀ ਤਰੱਕੀ ਲਈ ਉੱਚ ਤਕਨੀਕੀ ਸਿੱਖਿਆ, ਕਿੱਤਾ ਮੁਖੀ ਰੋਜ਼ਗਾਰ 'ਤੇ ਸਰਹੱਦੀ ਖੇਤਰਾਂ ਦੀਆਂ ਸਮੱਸਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਯੂਨੀਵਰਸਿਟੀ ਦੇ ਉੱਚ ਮੰਚਾਂ ਤੱਕ ਪਹੁੰਚਾਉਣ ਦੀ ਸਮਰੱਥਾ ਰੱਖਦੇ ਹਨ | ਜਿਸ ਕਰਕੇ ਉਹ ਬਿਨਾਂ ਕਿਸੇ ਸਵਾਰਥ ਤੋਂ ਚੋਣ ਮੈਦਾਨ ਵਿਚ ਉੱਤਰੇ ਹਨ | ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਲਵਜੀਤ ਪਾਲ ਸਿੰਘ ਟੁਰਨਾ ਤੇ ਹੋਰ ਇਕੱਤਰ ਵਕੀਲਾਂ ਨੇ ਦੱਸਿਆ ਕਿ ਨੌਜਵਾਨ ਵਕੀਲ ਮੇਹਰ ਸਿੰਘ ਮੱਲ ਵਲੋਂ ਚੋਣ ਲੜਨ ਨਾਲ ਖੇਤਰ ਦੇ ਨੌਜਵਾਨਾ ਦੇ ਅਧਿਕਾਰਾਂ ਦੀ ਰਾਖੀ ਹੋਵੇਗੀ | ਇਸ ਮੌਕੇ ਐਡਵੋਕੇਟ ਮੇਹਰ ਸਿੰਘ ਮੱਲ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਅਹੁਦੇ ਦੀ ਪ੍ਰਾਪਤੀ ਨਹੀਂ, ਸਗੋਂ ਪੰਜਾਬ ਯੂਨੀਵਰਸਿਟੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨੂੰ ਮਜ਼ਬੂਤ ਕਰਨਾ ਅਤੇ ਨੌਜਵਾਨਾਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਤੇ ਬਿਹਤਰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਉਣ ਲਈ ਸੰਘਰਸ਼ ਕਰਨਾ ਹੈ | ਜਿਨ੍ਹਾਂ ਦੇ ਹੱਲ ਲਈ ਪ੍ਰਭਾਵਸ਼ਾਲੀ ਨੁਮਾਇੰਦਗੀ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਿਰਫ਼ ਇੱਕ ਸਿੱਖਿਆ ਸੰਸਥਾ ਨਹੀਂ, ਬਲਕਿ ਪੰਜਾਬ ਦੀ ਵਿੱਦਿਅਕ ਵਿਰਾਸਤ ਅਤੇ ਬੌਧਿਕ ਵਿਕਾਸ ਦੀ ਪ੍ਰਤੀਕ ਹੈ | ਸੈਨੇਟ ਮੈਂਬਰ ਵਜੋਂ ਉਹ ਵਿਦਿਆਰਥੀਆਂ ਦੇ ਹੱਕਾਂ ਦੀ ਰੱਖਿਆ, ਸਿੱਖਿਆ ਦੇ ਮਿਆਰ ਵਿੱਚ ਸੁਧਾਰ, ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਅਤੇ ਉਦਯੋਗ-ਅਕਾਦਮਿਕ ਸਾਂਝ ਨੂੰ ਮਜ਼ਬੂਤ ਬਣਾਉਣ ਲਈ ਕੰਮ ਕਰਨਗੇ | ਇਸ ਮੌਕੇ 'ਤੇ ਵਕੀਲ ਰੋਹਿਤ ਅਰੋੜਾ, ਨਵਬੀਰ ਸਿੰਘ, ਰਾਕੇਸ਼ ਭਾਰਤੀ, ਬਲਜੀਤ ਸਿੰਘ, ਦੀਪਕ ਮਹਿਤਾ, ਸਤਨਾਮ ਸਿੰਘ ਥਿੰਦ ਤੇ ਗੁਰਪ੍ਰੀਤ ਸਿੰਘ ਭੁੱਲਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇਕਬਾਲ ਸਿੰਘ ਝੂੰਦਾਂ ਦੇ ਬਿਆਨ ਦੀ ਹਮਾਇਤ 'ਚ ਨਿੱਤਰੇ ਜਸਬੀਰ ਸਿੰਘ ਭੁੱਲਰ ਅਗਲੀ ਖ਼ਬਰ ਫਿਰੋਜ਼ਪੁਰ ਪਹੁੰਚਣ ਤੇ ਵਰ੍ਹਦੇ ਮੀਂਹ ਵਿਚ ਮੋੜਾ ਸਿੰਘ ਅਨਜਾਨ ਦਾ ਇਲਾਕੇ ਦੀ ਸੰਗਤ ਵਲੋਂ ਭਰਵਾਂ ਸਵਾਗਤ
Ad Position 24