27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਹੁਣ ਪੇਂਡੂ ਖੇਤਰਾਂ ਦੇ ਡਾਕਘਰਾਂ ਤੋਂ ਵੀ ਵਿਦੇਸ਼ ਭੇਜੇ ਜਾ ਸਕਣਗੇ ਪਾਰਸਲ

Ad Position 21
No active advertisement
ਅਜੀਤ ਡੈਸਕ 03-06-2026

ਫ਼ਿਰੋਜ਼ਪੁਰ, 2 ਜੂਨ (ਰਾਕੇਸ਼ ਚਾਵਲਾ)-ਡਾਕ ਵਿਭਾਗ ਨੇ ਅੰਤਰਰਾਸ਼ਟਰੀ ਡਾਕ ਬੁਕਿੰਗ ਸੇਵਾ ਦਾ ਦਾਇਰਾ ਵਧਾਉਂਦੇ ਹੋਏ ਹੁਣ ਪੇਂਡੂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਆਪਣੀ ਪਹੁੰਚ ਬਣਾ ਲਈ ਹੈ, ਤਾਂ ਜੋ ਪਿੰਡਾਂ ਦੇ ਲੋਕ ਵੀ ਇਸ ਸਹੂਲਤ ਦਾ ਲਾਭ ਲੈ ਸਕਣ | ਡਾਕ ਵਿਭਾਗ ਵਲੋਂ ਹੁਣ ਵਿਦੇਸ਼ਾਂ ਵਿਚ ਡਾਕ ਅਤੇ ਪਾਰਸਲ ਭੇਜਣ ਲਈ ਸ਼ਹਿਰੀ ਖੇਤਰਾਂ ਦੇ ਨਾਲ-ਨਾਲ ਪੇਂਡੂ ਇਲਾਕਿਆਂ ਦੇ ਡਾਕਘਰਾਂ ਵਿਚ ਵੀ ਇਹ ਵਿਸ਼ੇਸ਼ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ | ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਫ਼ਿਰੋਜ਼ਪੁਰ ਮੰਡਲ ਦੇ ਸੁਪਰਡੈਂਟ ਆਫ਼ ਪੋਸਟ ਆਫ਼ਿਸ ਰਵੀ ਕੁਮਾਰ ਨੇ ਦੱਸਿਆ ਕਿ ਹੁਣ ਆਮ ਲੋਕ ਡਾਕ ਵਿਭਾਗ ਰਾਹੀਂ ਵਿਦੇਸ਼ਾਂ ਵਿਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਬੇਹੱਦ ਵਾਜਬ ਕੀਮਤਾਂ 'ਤੇ ਸਮਾਨ ਭੇਜ ਸਕਦੇ ਹਨ | ਇਹ ਸਹੂਲਤ ਫ਼ਿਰੋਜ਼ਪੁਰ ਮੰਡਲ ਦੇ ਸਾਰੇ ਪੇਂਡੂ ਡਾਕਘਰਾਂ ਵਿਚ ਉਪਲਬਧ ਕਰਵਾਈ ਗਈ ਹੈ | ਉਨ੍ਹਾਂ ਵਿਸ਼ੇਸ਼ ਤੌਰ 'ਤੇ ਦੱਸਿਆ ਕਿ ਸਰਕਾਰੀ ਡਾਕਘਰਾਂ ਦੀਆਂ ਦਰਾਂ ਨਿੱਜੀ ਕੋਰੀਅਰ ਸਰਵਿਸਿਜ਼ ਦੇ ਮੁਕਾਬਲੇ ਕਾਫ਼ੀ ਘੱਟ ਅਤੇ ਕਿਫ਼ਾਇਤੀ ਹਨ | ਵਿਭਾਗ ਦੇ ਇਸ ਕਦਮ ਨਾਲ ਹੁਣ ਪਿੰਡਾਂ ਦੇ ਵਸਨੀਕਾਂ ਨੂੰ ਵਿਦੇਸ਼ ਪਾਰਸਲ ਭੇਜਣ ਲਈ ਸ਼ਹਿਰਾਂ ਵੱਲ ਨਹੀਂ ਭੱਜਣਾ ਪਵੇਗਾ, ਸਗੋਂ ਉਹ ਆਪਣੇ ਪਿੰਡ ਦੇ ਡਾਕਘਰ ਵਿਚੋਂ ਹੀ ਇਸ ਸੇਵਾ ਦਾ ਫ਼ਾਇਦਾ ਉਠਾ ਸਕਣਗੇ | ਲੋਕਾਂ ਦੀ ਸਹੂਲਤ ਲਈ ਵਿਭਾਗ ਨੇ ਦਰਾਂ ਦੀ ਜਾਣਕਾਰੀ ਆਨਲਾਈਨ ਵੀ ਮੁਹੱਈਆ ਕਰਵਾਈ ਹੈ | ਗਾਹਕ ਡਾਕ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਦੇਸ਼-ਵਿਦੇਸ਼ ਵਿਚ ਸਮਾਨ ਭੇਜਣ ਦੀਆਂ ਦਰਾਂ ਅਤੇ ਹੋਰ ਸੇਵਾਵਾਂ ਬਾਰੇ ਘਰ ਬੈਠੇ ਹੀ ਪਤਾ ਕਰ ਸਕਦੇ ਹਨ | ਇਸ ਤੋਂ ਇਲਾਵਾ, ਸੁਪਰਡੈਂਟ ਨੇ ਇਹ ਵੀ ਸਪਸ਼ਟ ਕੀਤਾ ਕਿ ਵਿਭਾਗ ਵਲੋਂ ਵਿਦੇਸ਼ ਭੇਜੇ ਜਾਣ ਵਾਲੇ ਸਮਾਨ ਲਈ ਉੱਚ ਗੁਣਵੱਤਾ ਵਾਲੇ ਪੈਕਿੰਗ ਬਾਕਸ ਅਤੇ ਪੈਕਿੰਗ ਦੀ ਸਹੂਲਤ ਵੀ ਬਹੁਤ ਹੀ ਘੱਟ ਰੇਟਾਂ 'ਤੇ ਪੇਂਡੂ ਡਾਕਘਰਾਂ ਵਿਚ ਮੁਹੱਈਆ ਕਰਵਾਈ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਸਪੈਸ਼ਲ ਇੰਟੈਂਸਿਵ ਰਿਵੀਜ਼ਨ -2026 ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪੱਧਰ 'ਤੇ 11 ਟੀਮਾਂ ਦਾ ਗਠਨ ਅਗਲੀ ਖ਼ਬਰ 'ਆਪ' ਦੀ ਮਹਿਲਾ ਆਗੂ ਦੇ ਘਰ ਉੱਪਰ ਅਣਪਛਾਤਿਆਂ ਵਲੋਂ ਪੱਥਰਬਾਜ਼ੀ, ਜਾਨੀ ਨੁਕਸਾਨ ਤੋਂ ਬਚਾਅ-ਇਨਸਾਫ਼ ਦੀ ਕੀਤੀ ਮੰਗ
Ad Position 24