08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸੀਨੀਅਰ ਸਿਟੀਜ਼ਨ ਕੌਂਸਲ ਦੇ ਮੈਂਬਰਾਂ ਦੀ ਹੋਈ ਅਹਿਮ ਬੈਠਕ

Ad Position 21
No active advertisement
ਅਜੀਤ ਡੈਸਕ 14-06-2026
ਫ਼ਿਰੋਜ਼ਪੁਰ, 13 ਜੂਨ (ਕੁਲਬੀਰ ਸਿੰਘ ਸੋਢੀ)-ਸੰਸਥਾ ਸੀਨੀਅਰ ਸਿਟੀਜ਼ਨ ਕੌਂਸਲ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇਕ ਅਹਿਮ ਮੀਟਿੰਗ ਬਾਗ਼ਬਾਨ ਮੱਖੂ ਗੇਟ ਵਿਖੇ ਹੋਈ | ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਕੌਂਸਲ ਪ੍ਰਧਾਨ ਪੀ.ਡੀ ਸ਼ਰਮਾ ਨੇ ਦੱਸਿਆ ਕੌਂਸਲ ਵਲੋਂ ਇਕ ਮਤਾ ਪਾਸ ਕੀਤਾ ਗਿਆ ਸੀ ਕਿ ਹਰ ਮਹੀਨੇ ਆਪਣੇ ਮੈਂਬਰਾਂ ਦੇ ਜਨਮਦਿਨ ਧੂਮਧਾਮ ਨਾਲ ਮਨਾਏ ਜਾਣਗੇ ਜੋ ਅੱਜ ਵੀ ਬਰਕਰਾਰ ਹੈ | ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਹਾਜ਼ਰ ਸਾਥੀਆਂ ਨਾਲ ਸੰਸਥਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ 'ਤੇ ਫ਼ੈਸਲਾ ਕੀਤਾ ਗਿਆ ਕਿ ਬਜ਼ੁਰਗਾਂ ਦੀ ਸਹੂਲਤ ਲਈ ਐਂਬੂਲੈਂਸ ਬਣਾਈ ਜਾਵੇਗੀ | ਪ੍ਰਧਾਨ ਸ਼ਰਮਾ ਨੇ ਅੱਗੇ ਦੱਸਿਆ ਕਿ ਮੀਟਿੰਗ ਪਿੱਛੋਂ ਅਪ੍ਰੈਲ 'ਤੇ ਮਈ ਮਹੀਨੇ ਦੇ ਜਨਮਦਿਨ ਵਾਲੇ ਮੈਂਬਰਾਂ ਦੇ ਜਨਮਦਿਨ ਮਨਾਏ ਗਏ | ਇਸ ਦੌਰਾਨ ਕੌਂਸਲ ਦੀ ਰਿਵਾਇਤ ਅਨੁਸਾਰ ਅਸ਼ੋਕ ਕੱਕੜ ਵਲੋਂ ਧਾਰਮਿਕ ਗੀਤ ਸੁਣਾਇਆ ਗਿਆ ਅਤੇ ਰਵਿੰਦਰ ਸ਼ਰਮਾ, ਦਾਸ ਕੁਮਾਰ ਗੁਲ੍ਹਾਟੀ, ਵਰਿੰਦਰ ਸ਼ਰਮਾ, ਪ੍ਰੇਮ ਕੁਮਾਰ, ਗੁਰਦਿਆਲ ਸਿੰਘ ਵਿਰਕ, ਜਤਿੰਦਰ ਨਿਸ਼ਚਲ ਅਤੇ ਮਹਿੰਦਰ ਪਾਲ ਬਜਾਜ ਵਲੋਂ ਆਪਣੀਆਂ ਵੱਖ-ਵੱਖ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ | ਮੀਟਿੰਗ ਉਪਰੰਤ ਪ੍ਰਧਾਨ ਸ਼ਰਮਾ ਨੇ ਹਾਜ਼ਰ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜਗਮੋਹਨ ਸਿੰਘ ਖੁਰਮਾ ਪੰਜਾਬ ਸਟੇਟ ਸਵਰਨਕਾਰ ਸੰਘ ਦੇ ਵਾਈਸ ਪ੍ਰਧਾਨ ਹੋਏ ਨਿਯੁਕਤ ਅਗਲੀ ਖ਼ਬਰ ਵਿਧਾਇਕ ਰਣਬੀਰ ਭੁੱਲਰ ਨੇ ਵਪਾਰੀਆਂ ਦੀਆਂ ਸੁਣੀਆਂ ਮੁਸ਼ਕਿਲਾਂ
Ad Position 24