09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸ਼ਾਟ ਸਰਕਟ ਹੋਣ ਕਾਰਨ ਕਬਾੜੀਏ ਦੀ ਦੁਕਾਨ ਵਿਚ ਲੱਗੀ ਅੱਗ, ਲੱਖਾਂ ਰੁਪਏ ਦਾ ਸਾਮਾਨ ਸੜਨ ਦਾ ਖ਼ਦਸ਼ਾ

Ad Position 21
No active advertisement
ਅਜੀਤ ਡੈਸਕ 14-06-2026
ਜ਼ੀਰਾ, 13 ਜੂਨ (ਰਜਨੀਸ਼ ਕਥੂਰੀਆ)-ਸ਼ਾਮ ਕਰੀਬ 5:30 ਵਜੇ ਮਲੋ ਕੇ ਰੋਡ ਜ਼ੀਰਾ ਤੇ ਸਥਿਤ ਇਕ ਕਬਾੜੀਏ ਦੀ ਦੁਕਾਨ ਤੇ ਕਥਿਤ ਸ਼ਾਰਟ ਸਰਕਟ ਹੋਣ ਕਰਕੇ ਅੱਗ ਲੱਗ ਗਈ | ਜਿਸ ਕਾਰਨ ਲੱਖਾਂ ਰੁਪਏ ਦੇ ਕਬਾੜ ਦੇ ਸਮਾਨ ਦੇ ਸੜਨ ਦਾ ਖ਼ਦਸ਼ਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਬਾੜ ਦਾ ਕੰਮ ਕਰਦੇ ਇੱਕ ਵਿਅਕਤੀ ਗੁਰਮੀਤ ਸਿੰਘ ਉਰਫ਼ ਮੀਤੇ ਕਬਾੜੀਏ ਦੀ ਦੁਕਾਨ ਵਿਚ ਸ਼ਾਮ ਕਰੀਬ 5:30 ਵਜੇ ਕਥਿਤ ਸ਼ਾਰਟ ਸਰਕਟ ਹੋਣ ਕਰਕੇ ਅੱਗ ਲੱਗ ਗਈ | ਇਸ ਬਾਰੇ ਦੁਕਾਨ ਮਾਲਕ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਧੁਖਦੀ-ਧੁਖਦੀ ਅੱਗ ਨੇ ਉੱਚੀਆਂ ਲਪਟਾਂ ਦਾ ਰੂਪ ਧਾਰਨ ਕਰ ਲਿਆ | ਇਸ ਸਬੰਧ ਵਿਚ ਸੂਚਨਾ ਮਿਲਣ ਤੇ ਨਗਰ ਕੌਂਸਲ ਜ਼ੀਰਾ ਦੀ ਫਾਇਰ ਬਿ੍ਗੇਡ ਦੀ ਗੱਡੀ ਅੱਗ ਬੁਝਾਉਣ ਲਈ ਮੌਕੇ ਤੇ ਪਹੁੰਚੀ, ਪਰ ਉਸ ਸਮੇਂ ਤੱਕ ਅੱਗ ਕਾਫ਼ੀ ਫੈਲ ਚੁੱਕੀ ਸੀ | ਇਸ ਦੌਰਾਨ ਵੇਖਦਿਆਂ ਹੀ ਵੇਖਦਿਆਂ ਦੁਕਾਨ ਵਿਚ ਵੱਡੀ ਮਾਤਰਾ ਵਿਚ ਪਏ ਸਮਾਨ ਨੂੰ ਅੱਗ ਲੱਗ ਗਈ ਜੋ ਕਿ ਹੋਰ ਵੀ ਅੱਗੇ ਫੈਲਦੀ ਜਾ ਰਹੀ ਸੀ | ਜਿਸ ਕਰਕੇ ਗਵਾਂਢ ਵਿਚ ਸਥਿਤ ਟੈਂਟ ਹਾਊਸ ਦੀ ਦੁਕਾਨ ਦੇ ਮਾਲਕਾਂ ਨੇ ਵੀ ਆਪਣੇ ਸਮਾਨ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਦੁਕਾਨ ਵਿਚੋਂ ਟੈਂਟ ਦਾ ਸਮਾਨ ਚੁੱਕ ਕੇ ਕਿਸੇ ਸੁਰੱਖਿਅਤ ਥਾਂ ਤੇ ਲਿਜਾਣਾ ਸ਼ੁਰੂ ਕਰ ਦਿੱਤਾ | ਸੂਚਨਾ ਮਿਲਣ ਤੇ ਥਾਣਾ ਸਿਟੀ ਜ਼ੀਰਾ ਦੇ ਐਸ.ਐਚ.ਓ.ਗੁਰਜੰਟ ਸਿੰਘ ਪੁਲਿਸ ਪਾਰਟੀ ਅਤੇ ਟਰੈਫ਼ਿਕ ਮੁਲਾਜ਼ਮਾਂ ਸਮੇਤ ਮੌਕੇ 'ਤੇ ਪਹੁੰਚੇ ਅਤੇ ਕਿਸੇ ਸੰਭਾਵਿਤ ਵੱਡੇ ਨੁਕਸਾਨ ਤੋਂ ਬਚਾਅ ਲਈ ਟਰੈਫ਼ਿਕ ਨੂੰ ਡਾਈਵਰਟ ਕਰਨਾ ਸ਼ੁਰੂ ਕਰ ਦਿੱਤਾ | ਖਬਰ ਲਿਖੇ ਜਾਣ ਤੱਕ ਨਗਰ ਕੌਂਸਲ ਜ਼ੀਰਾ ਦੀ ਫਾਇਰ ਬਿ੍ਗੇਡ ਅਤੇ ਆਮ ਲੋਕਾਂ ਵਲੋਂ ਅੱਗ ਬੁਝਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਸਨ |
Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਯੂਨੀਅਨ ਵਲੋਂ 'ਯੁੱਧ ਵਿੱਤ ਮੰਤਰੀ ਵਿਰੁੱਧ' ਮੁਹਿੰਮ ਦੀ ਸ਼ੁਰੂਆਤ 20 ਨੂੰ ਦਿੜ੍ਹਬਾ ਤੋਂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਸੀਨੀਅਰ ਮੀਤ ਪ੍ਰਧਾਨ ਰੇਸ਼ਮ ਸਿੰਘ ਭੁੱਲਰ ਨੇ ਜ਼ਿਲ੍ਹਾ ਪ੍ਰਧਾਨ ਜਿੰਦੂ ਨਾਲ ਕੀਤੀ...
Ad Position 24