10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਅਬੋਹਰ 'ਚ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਸ਼ੁਰੂਆਤ ਅਰੁਣ ਨਾਰੰਗ ਵਲੋਂ ਟਰੇਨਿੰਗ ਕੈਂਪ ਦਾ ਨਿਰੀਖਣ

Ad Position 21
No active advertisement
ਅਜੀਤ ਡੈਸਕ 14-06-2026
ਅਬੋਹਰ, 13 ਜੂਨ (ਵਿਵੇਕ ਹੂੜੀਆ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਦੀਆਂ ਅÏਰਤਾਂ ਦੀ ਆਰਥਿਕ ਮਦਦ ਲਈ ਸ਼ੁਰੂ ਕੀਤੀ ਗਈ ਵੱਕਾਰੀ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਸ਼ੁਰੂਆਤ ਅਬੋਹਰ ਦੇ ਦੋ ਸਰਕਾਰੀ ਸਕੂਲਾਂ ਵਿਚ ਹੋ ਗਈ ਹੈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਲਗਾਏ ਗਏ ਟਰੇਨਿੰਗ ਕੈਂਪਾਂ ਦਾ ਨਿਰੀਖਣ ਕੀਤਾ ਅਤੇ ਟਰੇਨਰਾਂ 'ਤੇ ਨਿਯੁਕਤ ਕੀਤੀਆਂ ਗਈਆਂ 'ਸਖ਼ੀਆਂ' ਦਾ ਉਤਸ਼ਾਹ ਵਧਾਇਆ | ਇਸ ਟਰੇਨਿੰਗ ਕੈਂਪ ਦੌਰਾਨ ਸੀ.ਡੀ.ਪੀ.ਓ.ਨਵਦੀਪ ਕੌਰ ਅਤੇ ਜਯੋਤੀ ਰਾਣੀ ਵਲੋਂ ਅਬੋਹਰ ਸ਼ਹਿਰ ਅਤੇ ਹਲਕੇ ਦੇ ਪਿੰਡਾਂ ਲਈ ਬਣਾਈਆਂ ਗਈਆਂ ਵਿਸ਼ੇਸ਼ 'ਸਖ਼ੀਆਂ' ਨੂੰ ਸਰਕਾਰੀ ਬੇਸਿਕ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਸ਼ੇਸ਼ ਸਿਖਲਾਈ ਦਿੱਤੀ ਗਈ | ਟਰੇਨਿੰਗ ਕੈਂਪ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 'ਆਪ' ਆਗੂ ਅਰੁਣ ਨਾਰੰਗ ਨੇ ਦੱਸਿਆ ਕਿ ਸ਼ਹਿਰਾਂ ਅਤੇ ਪਿੰਡਾਂ ਵਿਚ ਹਰ 100 ਮਹਿਲਾ ਵੋਟਰਾਂ ਪਿੱਛੇ 1 'ਸਖੀ' ਦੀ ਨਿਯੁਕਤੀ ਕੀਤੀ ਗਈ ਹੈ | ਇਨ੍ਹਾਂ ਸਖ਼ੀਆਂ ਵਲੋਂ 15 ਜੂਨ ਤੋਂ ਇਸ ਯੋਜਨਾ ਤਹਿਤ ਫਾਰਮ ਭਰਨ ਅਤੇ ਰਜਿਸਟਰੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਇਹ ਮੁਹਿੰਮ ਲਗਾਤਾਰ 15 ਦਿਨਾਂ ਤੱਕ ਚੱਲੇਗੀ ਅਤੇ 1 ਜੁਲਾਈ ਤੋਂ ਯੋਗ ਅÏਰਤਾਂ ਦੇ ਬੈਂਕ ਖਾਤਿਆਂ ਵਿਚ ਸਿੱਧੇ ਪੈਸੇ ਆਉਣੇ ਸ਼ੁਰੂ ਹੋ ਜਾਣਗੇ | ਯੋਜਨਾ ਦੇ ਵੇਰਵੇ ਸਾਂਝੇ ਕਰਦਿਆਂ ਅਰੁਣ ਨਾਰੰਗ ਨੇ ਦੱਸਿਆ ਕਿ ਇਸ ਸਕੀਮ ਤਹਿਤ ਅਨੁਸੂਚਿਤ ਜਾਤੀ ਵਰਗ ਦੀਆਂ ਅÏਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਅਤੇ ਪਛੜੀਆਂ ਸ਼੍ਰੇਣੀਆਂ 'ਤੇ ਜਨਰਲ ਵਰਗ ਦੀਆਂ ਅÏਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ | 18 ਸਾਲ ਤੋਂ ਵੱਧ ਉਮਰ ਦੀ ਹਰ ਅÏਰਤ ਇਸ ਯੋਜਨਾ ਦਾ ਲਾਭ ਲੈਣ ਦੀ ਹੱਕਦਾਰ ਹੋਵੇਗੀ, ਭਾਵੇਂ ਉਹ ਪਹਿਲਾਂ ਤੋਂ ਕੋਈ ਸਰਕਾਰੀ ਪੈਨਸ਼ਨ ਹੀ ਕਿਉਂ ਨਾ ਲੈ ਰਹੀ ਹੋਵੇ | ਕੇਵਲ ਇਨਕਮ ਟੈਕਸ ਅਦਾ ਕਰਨ ਵਾਲੀਆਂ ਅÏਰਤਾਂ ਨੂੰ ਇਸ ਯੋਜਨਾ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਆਪਣੇ ਸਾਰੇ ਵਾਅਦਿਆਂ ਨੂੰ ਇੱਕ-ਇੱਕ ਕਰਕੇ ਪੂਰਾ ਕਰ ਦਿੱਤਾ ਹੈ ਅਤੇ ਅੱਜ ਸੂਬੇ ਦਾ ਹਰ ਵਰਗ ਬਿਨਾਂ ਕਿਸੇ ਭੇਦਭਾਵ ਦੇ ਸਰਕਾਰੀ ਯੋਜਨਾਵਾਂ ਦਾ ਲਾਭ ਉਠਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਸੇਵਾਮੁਕਤ ਅਧਿਆਪਕ 'ਤੇ ਹਮਲਾ ਕਰ ਕੇ ਖੋਹਿਆ ਪਰਸ ਅਗਲੀ ਖ਼ਬਰ ਅਬੋਹਰ ਪੁਲਿਸ ਦੀ ਵੱਡੀ ਕਾਰਵਾਈ, ਚੋਰੀ ਦੀਆਂ ਵਾਰਦਾਤਾਂ ਅੰਜਾਮ ਦੇਣ ਵਾਲੇ 29 ਨੌਜਵਾਨਾਂ 'ਤੇ ਮਾਮਲਾ ਦਰਜ, 7 ਕਾਬੂ
Ad Position 24