ਮੰਡੀ ਅਰਨੀਵਾਲਾ, 18 ਜੂਨ (ਨਿਸ਼ਾਨ ਸਿੰਘ ਮੋਹਲ਼ਾ)-ਭਾਰਤੀ ਜਨਤਾ ਪਾਰਟੀ ਮੰਡਲ ਅਰਨੀਵਾਲਾ ਦੇ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਤੇ ਸਰਕਲ ਰੋੜਾਂਵਾਲੀ ਦੇ ਪ੍ਰਧਾਨ ਜਤਿੰਦਰ ਵਿਕੀ ਵਲੋਂ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਮਨਜਿੰਦਰ ਸਿੰਘ ਉਰਫ਼ ਸਾਜਨ ਖੇੜਾ ਨੂੰ ਭਾਰਤੀ ਜਨਤਾ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਨਗਰ ਪੰਚਾਇਤ ਦੀਆਂ ਚੋਣਾਂ ਦੌਰਾਨ ਪਾਰਟੀ ਅਹੁਦੇਦਾਰ ਹਰਭਜਨ ਸਿੰਘ ਦਰਗਨ ਐਨ. ਜੀ. ਓ. ਸੈੱਲ ਪੰਜਾਬ ਦੇ ਸਹਿ ਕਨਵੀਨਰ ਉੱਪਰ ਆਮ ਆਦਮੀ ਪਾਰਟੀ ਨਾਲ ਰਲ ਕੇ ਝੂਠਾ ਪਰਚਾ ਦਰਜ ਕਰਵਾਉਣ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਹੋਣ ਦੇ ਦੋਸ਼ ਲੱਗੇ ਹਨ। ਪਾਰਟੀ ਅਨੁਸ਼ਾਸਨ ਅਤੇ ਸੰਗਠਨਾਤਮਕ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਸ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਤੁਰੰਤ ਪ੍ਰਭਾਵ ਨਾਲ ਖ਼ਾਰਜ ਕਰ ਦਿੱਤਾ ਹੈ। ਪਾਰਟੀ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਬੇਨਤੀ ਕੀਤੀ ਹੈ ਕਿ ਉਸ ਨਾਲ ਪਾਰਟੀ ਪੱਧਰ ਦਾ ਕੋਈ ਵੀ ਸੰਬੰਧ ਨਾ ਰੱਖਿਆ ਜਾਵੇ। ਪਾਰਟੀ ਵਲੋਂ ਇਹ ਕਾਰਵਾਈ ਹਰਭਜਨ ਸਿੰਘ ਦਰਗਣ ਐਨ.ਜੀ.ਓ ਸੈੱਲ ਪੰਜਾਬ ਦੇ ਸਹਾਇਕ ਕਨਵੀਨਰ, ਰਾਣਾ ਗੁਰਜੀਤ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ, ਮੱਖਣ ਸਿੰਘ, ਬਲਵਿੰਦਰ ਸਿੰਘ ਬਿੱਟੂ ਮੰਡਲ ਪ੍ਰਧਾਨ ਅਰਨੀਵਾਲਾ ਅਤੇ ਲਵਿਸ਼ ਸ਼ਰਮਾ ਦੀ ਰਿਪੋਰਟ ਅਤੇ ਸਿਫ਼ਾਰਸ਼ ਦੇ ਆਧਾਰ ਤੇ ਕੀਤੀ ਗਈ ਹੈ।