06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

113 ਸਾਲ ਪੁਰਾਣੇ ਰੀਕ੍ਰਿਏਸ਼ਨ ਕਲੱਬ ਫ਼ਾਜ਼ਿਲਕਾ ਨੂੰ ਮਿਲੀ ਨਵੀਂ ਪਛਾਣ, ਅਤਿ-ਆਧੁਨਿਕ ਡਾਇਨਿੰਗ ਰੈਸਟੋਰੈਂਟ ਅਤੇ ਮੀਟਿੰਗ ਹਾਲ ਸ਼ਹਿਰ ਨੂੰ ਸਮਰਪਿਤ ਟੀਮ ਵਰਕ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ ਕਲੱਬ ਦਾ ਨਵਾਂ ਸਰੂਪ-ਵਿਧਾਇਕ ਸਵਨਾ

Ad Position 21
No active advertisement
ਅਜੀਤ ਡੈਸਕ 21-06-2026
ਫ਼ਾਜ਼ਿਲਕਾ, 20 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਇਤਿਹਾਸਕ ਅਤੇ ਵੱਕਾਰੀ ‘ਦੀ ਰੀਕ੍ਰਿਏਸ਼ਨ ਕਲੱਬ’ ਵਿਚ ਨਵੀਆਂ ’ਤੇ ਆਧੁਨਿਕ ਸਹੂਲਤਾਂ ਦਾ ਵਿਸਥਾਰ ਕਰਦੇ ਹੋਏ ਅਤਿ-ਆਧੁਨਿਕ ਡਾਇਨਿੰਗ ਰੈਸਟੋਰੈਂਟ, ਮੀਟਿੰਗ ਹਾਲ-ਕਮ-ਬਾਰ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਸ਼ੁੱਭ ਮੌਕੇ ’ਤੇ ਫ਼ਾਜ਼ਿਲਕਾ ਦੇ ਐੱਸ.ਐੱਸ.ਪੀ. ਗਗਨ ਅਜੀਤ ਸਿੰਘ ਅਤੇ ਹਲਕਾ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਕਲੱਬ ਦੇ ਸਕੱਤਰ ਅਸ਼ੋਕ ਕਾਮਰਾ ਅਤੇ ਉਨ੍ਹਾਂ ਦੀ ਟੀਮ ਵਲੋਂ ਆਏ ਹੋਏ ਸਾਰੇ ਮੁੱਖ ਮਹਿਮਾਨਾਂ ਨੂੰ ਗੁਲਦਸਤੇ ਭੇਟ ਕਰਕੇ ਅਤੇ ਸਨਮਾਨਿਤ ਕਰਕੇ ਕੀਤੀ ਗਈ। ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਐੱਸ.ਐੱਸ.ਪੀ.ਗਗਨ ਅਜੀਤ ਸਿੰਘ ਨੇ ਕਿਹਾ ਕਿ ਅੱਜ ਫ਼ਾਜ਼ਿਲਕਾ ਲਈ ਬੜੇ ਮਾਣ ਅਤੇ ਖ਼ੁਸ਼ੀ ਦਾ ਦਿਨ ਹੈ। ਉਨ੍ਹਾਂ ਦੱਸਿਆ ਕਿ ਸਾਲ 1913 ਵਿਚ ਸਥਾਪਿਤ ਹੋਇਆ ਇਹ ਕਲੱਬ ਸ਼ਹਿਰ ਦੀ ਇਕ ਇਤਿਹਾਸਕ ਪਛਾਣ ਹੈ। ਹੁਣ ਨਵੇਂ ਡਾਇਨਿੰਗ ਹਾਲ ਅਤੇ ਰੈਸਟੋਰੈਂਟ-ਕਮ-ਬਾਰ ਦੇ ਸ਼ੁਰੂ ਹੋਣ ਨਾਲ ਇੱਥੇ ਆਉਣ ਵਾਲੇ ਲੋਕਾਂ ਨੂੰ ਬਿਹਤਰ ਅਤੇ ਆਧੁਨਿਕ ਸਹੂਲਤਾਂ ਮਿਲਣਗੀਆਂ। ਇਸ ਮੌਕੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਰੀਕ੍ਰਿਏਸ਼ਨ ਕਲੱਬ ਫ਼ਾਜ਼ਿਲਕਾ ਦਾ ਇਕ ਪ੍ਰਤਿਸ਼ਠਿਤ ਕੇਂਦਰ ਹੈ, ਜਿੱਥੇ ਸ਼ਹਿਰ ਦੇ ਅਨੇਕਾਂ ਪਰਿਵਾਰ ਨਿਯਮਿਤ ਤੌਰ ’ਤੇ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਕਲੱਬ ਦੀ ਟੀਮ ਦੇ ਆਪਸੀ ਸਹਿਯੋਗ ਸਦਕਾ ਇਸ ਨਵੇਂ ਸਰੂਪ ਨੂੰ ਸ਼ਹਿਰ ਵਾਸੀਆਂ ਦੇ ਸਪੁਰਦ ਕੀਤਾ ਗਿਆ ਹੈ। ਵਿਧਾਇਕ ਸਵਨਾ ਨੇ ਕਲੱਬ ਦੇ ਸਕੱਤਰ ਅਸ਼ੋਕ ਕਾਮਰਾ, ਵਾਈਸ ਪ੍ਰੈਜ਼ੀਡੈਂਟ ਰੂਬੀ ਕਾਠਪਾਲ, ਕੈਸ਼ੀਅਰ ਵਿਜੇ ਗਗਨੇਜਾ, ਪ੍ਰੋਜੈਕਟ ਚੇਅਰਮੈਨ ਰਾਜੇਸ਼ ਨਾਗਪਾਲ ਬਿੱਟਾ ਅਤੇ ਪੂਰੀ ਪ੍ਰਬੰਧਕੀ ਟੀਮ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਕਲੱਬ ਦੇ ਸਕੱਤਰ ਅਸ਼ੋਕ ਕਾਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਰਾਣੇ ਡਾਇਨਿੰਗ ਹਾਲ ਦਾ ਨਿਰਮਾਣ ਕਰੀਬ 15 ਸਾਲ ਪਹਿਲਾਂ ਹੋਇਆ ਸੀ, ਜੋ ਸਮੇਂ ਦੇ ਨਾਲ ਜਰਜਰ ਹੋ ਚੁੱਕਾ ਸੀ। ਹੁਣ ਇਸ ਨੂੰ ਪੂਰੀ ਤਰ੍ਹਾਂ ਆਧੁਨਿਕ ਲੁੱਕ ਦਿੱਤੀ ਗਈ ਹੈ ਅਤੇ ਉੱਚ ਪੱਧਰੀ ਨਵਾਂ ਫ਼ਰਨੀਚਰ ਲਗਾਇਆ ਗਿਆ ਹੈ। ਇਸ ਨਵੇਂ ਹਾਲ ਵਿਚ ਇੱਕ ਸਮੇਂ 35 ਤੋਂ 40 ਲੋਕਾਂ ਦੇ ਬੈਠਣ ਦਾ ਆਰਾਮਦਾਇਕ ਪ੍ਰਬੰਧ ਹੈ। ਇਸ ਦੇ ਨਾਲ ਹੀ ਮੀਟਿੰਗ ਹਾਲ ਦੀ ਸਹੂਲਤ ਵੀ ਵਿਕਸਿਤ ਕੀਤੀ ਗਈ ਹੈ, ਜਿਸ ਨਾਲ ਮੈਂਬਰਾਂ ਨੂੰ ਵੱਖ-ਵੱਖ ਪ੍ਰੋਗਰਾਮਾਂ ਅਤੇ ਮੀਟਿੰਗਾਂ ਕਰਨ ਵਿਚ ਆਸਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਇਕ ਸਫਲ ਟੀਮ ਵਰਕ ਦਾ ਨਤੀਜਾ ਹੈ, ਜਿਸ ਵਿਚ ਡਾ.ਰਵੀ ਗਗਨੇਜਾ, ਰਾਜੇਸ਼ ਨਾਗਪਾਲ ਅਤੇ ਪੂਰੀ ਟੀਮ ਦਾ ਅਹਿਮ ਯੋਗਦਾਨ ਰਿਹਾ। ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਕਲੱਬ ਦੀ ਬਿਜਲੀ ਦੀ ਖਪਤ ਨੂੰ ਘਟਾਉਣ ਲਈ ਹੁਣ ਇੱਥੇ ’ਸੋਲਰ ਪ੍ਰੋਜੈਕਟ’ ਲਗਾਉਣ ਦੀ ਯੋਜਨਾ ’ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਉਦਘਾਟਨੀ ਸਮਾਰੋਹ ਦੌਰਾਨ ਨਗਰ ਕੌਂਸਲ ਦੇ ਸਾਬਕਾ ਚੇਅਰਮੈਨ ਅਨਿਲ ਸੇਠੀ, ਲਵੀਸ਼ ਚਾਵਲਾ, ਪ੍ਰਦੀਪ ਗਰੋਵਰ ਬਿੱਲਾ, ਐਡਵੋਕੇਟ ਮਹਿੰਦਰ ਲੂਣਾ, ਇੰਜੀ.ਵਿਨੋਦ ਗੁਪਤਾ, ਰਾਜਿੰਦਰ ਪੁਪਨੇਜਾ, ਡਾ.ਅਜੇ ਧਵਨ, ਸੁਸ਼ੀਲ ਫੁਟੇਲਾ, ਸੰਨ੍ਹੀ ਝਾਂਬ, ਅਮਨ ਕਵਾਤੜਾ, ਸੰਜੀਵ ਸਚਦੇਵਾ ਗੋਲਡੀ, ਨਰਿੰਦਰ ਪ੍ਰਣਾਮੀ, ਨਰਿੰਦਰ ਵਾਟਸ, ਰਾਜਿੰਦਰ ਕਾਮਰਾ, ਵਿਕੀ ਬਤਰਾ, ਬੰਟੀ ਕੁਕਰੇਜਾ, ਰਾਕੇਸ਼ ਖੇੜਾ, ਵਿਸ਼ਾਲ ਕਾਮਰਾ, ਵਿਕਾਸ ਬਠਲਾ ਸਮੇਤ ਸ਼ਹਿਰ ਦੇ ਕਈ ਹੋਰ ਪਤਵੰਤੇ ਸੱਜਣ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਯੋਗ ਦਿਵਸ ’ਤੇ ਵਿਸ਼ੇਸ਼-‘ਕਰੋ ਯੋਗ, ਰਹੋ ਨਿਰੋਗ’ ਅਗਲੀ ਖ਼ਬਰ ਬਿਜਲੀ ਟਰਾਂਸਫ਼ਾਰਮਰ ਤੋਂ ਤਾਰ ਲਾਉਣ ਨੂੰ ਲੈ ਕੇ ਹੋਇਆ ਵਿਵਾਦ ਗੋਲੀ ਚੱਲਣ ਨਾਲ ਇਕ ਵਿਅਕਤੀ ਜ਼ਖ਼ਮੀ
Ad Position 24
No active advertisement