16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਇਤਿਹਾਸਕ ਅਸਥਾਨ ਪੋਥੀਮਾਲਾ ’ਤੇ ਨਤਮਸਤਕ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਸ਼ੁਰੂ ਕੀਤਾ ਚੋਣ ਪ੍ਰਚਾਰ

Ad Position 21
repet_subhas-goyals [Copy P29]
ਅਜੀਤ ਡੈਸਕ 30-06-2026
ਗੁਰੂਹਰਸਹਾਏ, 29 ਜੂਨ (ਹਰਚਰਨ ਸਿੰਘ ਸੰਧੂ)-ਨਗਰ ਕੌਂਸਲ ਚੋਣਾਂ ਗੁਰੂਹਰਸਹਾਏ ਜੋ 5 ਜੁਲਾਈ ਨੂੰ ਹੋ ਰਹੀਆਂ ਹਨ ਇਸੇ ਤਹਿਤ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵਲੋਂ ਇਤਿਹਾਸਿਕ ਧਾਰਮਿਕ ਅਸਥਾਨ ਪੋਥੀਮਾਲਾ ਤੋਂ ਨਤਮਸਤਕ ਹੋ ਕੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਵਾਰਡ ਨੰਬਰ 5 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੀਮਾ ਰਾਣੀ, ਵਾਰਡ ਨੰਬਰ 6 ਤੋਂ ਰਵਿੰਦਰ ਕੁਮਾਰ ਰਵੀ ,ਵਾਰਡ ਨੰਬਰ 7 ਤੋਂ ਕਰਮਜੀਤ ਕੌਰ ਅਤੇ ਵਾਰਡ ਨੰਬਰ 8 ਤੋਂ ਗੁਲਸ਼ਨ ਕੁਮਾਰ ਨੇ ਦੇ ਹੱਕ ਵਿੱਚ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਨੇ ਚੋਣ ਪ੍ਰਚਾਰ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਅਕਾਲੀ ਆਗੂ ਵਰਦੇਵ ਸਿੰਘ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਗਰ ਕੌਂਸਲ ਚੋਣਾਂ ਵਿਚ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਤੱਕੜੀ ਦੇ ਨਿਸ਼ਾਨ ਵਾਲਾ ਬਟਨ ਦਬਾਉਣ ਤਾਂ ਜੋ ਨਗਰ ਕੌਂਸਲ ਤੇ ਅਕਾਲੀ ਦਲ ਦੀ ਕਮੇਟੀ ਬਣਾਈ ਜਾ ਸਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਰ ਵਰਗ ਦੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਹਨ ਅਤੇ ਖੇਤਰੀ ਪਾਰਟੀ ਨੂੰ ਮਜਬੂਤ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਤੇ ਪਾਰਟੀ ਉਮੀਦਵਾਰਾਂ ਨੇ ਵੀ ਲੋਕਾਂ ਨੂੰ ਆਪਣੇ ਹੱਕ ਪ੍ਰਤੀ ਲਾਮਬੰਦ ਕੀਤਾ ।ਇਸ ਮੌਕੇ ਗੁਰਸੇਵਕ ਸਿੰਘ ਕੈਸ਼ ਮਾਨ ,ਹਰਪਿੰਦਰ ਸਿੰਘ ਮਾਨ ਸੁਰਿੰਦਰ ਪਾਲ ਸਿੰਘ ਪੋਪਾ ਸਾਬਕਾ ਚੇਅਰਮੈਨ ਮਰਕਟੀ ਗੁਰੂਹਰਸਹਾਏ ਸੁਖਵੰਤ ਸਿੰਘ ਮਿੱਠੂ ਕਰਕਾਂਦੀ ,ਲਾਡਾ ਵੋਹਰਾ ,ਬੂਟਾ ਸਿੰਘ ਸ਼ਾਮ ਸਿੰਘ ਵਾਲਾ ,ਗੁਰੂ ਯੁਵਰਾਜ ਸਿੰਘ ,ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਵਿੰਦਰ ਸਿੰਘ ਚੁੱਘਾ ਸਮੇਤ ਸ਼ਹਿਰ ਦੇ ਕਈ ਪਤਵੰਤੇ ਅਤੇ ਅਕਾਲੀ ਦਲ ਦੇ ਵਰਕਰ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਗੁਰਸੇਵਕ ਸਿੰਘ ਵਲੋ ਟੋਲ ਤੇ ਝੋਨਾ ਲਗਾਉਣ ਕਾਰਨ ਫ਼ਿਰੋਜ਼ਸ਼ਾਹ ਟੋਲ ਪਲਾਜ਼ਾ 18 ਦਿਨ ਤੋਂ ਬੰਦ ਜੇ 2 ਜੁਲਾਈ ਤੱਕ... ਅਗਲੀ ਖ਼ਬਰ ਰੇਲਵੇ ਦੇ ਕੰਮਕਾਜ ਵਿਚ ਦਖ਼ਲਅੰਦਾਜ਼ੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ
Ad Position 24