01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਅੱਜ ਭੋਗ ’ਤੇ ਵਿਸ਼ੇਸ਼-ਸ੍ਰੀਮਤੀ ਨੀਨਾ ਰਾਣੀ ਗੋਇਲ

Ad Position 21
No active advertisement
ਅਜੀਤ ਡੈਸਕ 30-06-2026
ਤਲਵੰਡੀ ਭਾਈ- ਬਹੁਤ ਹੀ ਮਿਲਾਪੜੇ ਅਤੇ ਮਿਹਨਤੀ ਸੁਭਾਅ ਦੇ ਮਾਲਕ ਸ੍ਰੀਮਤੀ ਨੀਨਾ ਰਾਣੀ ਦਾ ਜਨਮ ਯੂ.ਪੀ. ਦੇ ਮੁਜ਼ੱਫਰਨਗਰ ਵਾਸੀ ਪਿਤਾ ਰੌਸ਼ਨ ਲਾਲ ਦੇ ਗ੍ਰਹਿ ਮਾਤਾ ਪੁਸ਼ਪਾ ਦੇਵੀ ਦੀ ਕੁੱਖੋਂ 4 ਅਗਸਤ 1965 ਨੂੰ ਹੋਇਆ। ਸ਼ੁਰੂ ਤੋਂ ਹੀ ਆਪਣੀ ਮਾਂ ਨਾਲ ਘਰੇਲੂ ਕੰਮਕਾਜ ’ਚ ਨਿਪੁੰਨ ਨੀਨਾ ਰਾਣੀ ਨੇ ਸਿੱਖਿਆ ’ਚ ਬੀ.ਏ. ਦੀ ਡਿਗਰੀ ਹਾਸਿਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਵਿਖੇ ਆਣ ਵਸਿਆ। ਨੀਨਾ ਰਾਣੀ ਦਾ ਵਿਆਹ 1988 ’ਚ ਤਲਵੰਡੀ ਭਾਈ ਦੇ ਵਾਸੀ ਕ੍ਰਿਸ਼ਨਾ ਕੁਮਾਰੀ ਅਤੇ ਕੇਦਾਰ ਨਾਥ ਦੇ ਹੋਣਹਾਰ ਸਪੁੱਤਰ ਜੈਨ ਪਾਲ ਗੋਇਲ ਨਾਲ ਗੁਰਮਰਿਆਦਾ ਅਨੁਸਾਰ ਹੋਇਆ। ਉਨ੍ਹਾਂ ਦੇ ਗ੍ਰਹਿ 2 ਸਪੁੱਤਰ ਸਮੀਰ ਗੋਇਲ ਅਤੇ ਸਜ਼ਲ ਗੋਇਲ ਨੇ ਜਨਮ ਲਿਆ। ਜਿੰਨਾਂ ਨੂੰ ਆਪ ਨੇ ਚੰਗੀ ਤਾਲੀਮ ਅਤੇ ਸਿੱਖਿਆ ਦੁਆ ਕੇ ਸਮਾਜ ’ਚ ਵਿਚਰਨਯੋਗ ਬਣਾਇਆ। ਨੀਨਾ ਰਾਣੀ ਦੇ ਪਤੀ ਜੈਨ ਪਾਲ ਗੋਇਲ ਜੋ ਕਿ ਸ਼ੁਰੂ ਤੋਂ ਹੀ ਤਲਵੰਡੀ ਭਾਈ ਦੇ ਵਸਨੀਕ ਹਨ ਤੇ ਤਲਵੰਡੀ ਭਾਈ ਦੇ ਮੰਨੇ-ਪ੍ਰਮੰਨੇ ਕਾਰੋਬਾਰੀ ਹਨ,ਦਾ ਲੋਹੇ ਦਾ ਵੱਡਾ ਕਾਰੋਬਾਰ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਪਤੀ ਪ੍ਰਸਿੱਧ ਸਮਾਜ ਸੇਵੀ ਹਨ ਜਿੰਨਾਂ ਵਲੋਂ ਸਮਾਜ ਸੇਵਾ ਲਈ ਵੱਡੇ ਯੋਗਦਾਨ ਪਾਏ ਗਏ। ਸ੍ਰੀਮਤੀ ਨੀਨਾ ਰਾਣੀ ਗੋਇਲ ਕੁਝ ਸਮੇਂ ਤੋਂ ਬਿਮਾਰ ਰਹਿਣ ਲੱਗ ਪਏ, ਦਾ ਉਨ੍ਹਾਂ ਦੇ ਪਤੀ ਨੇ ਇਲਾਜ ਕਰਵਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਅਖ਼ੀਰ ਬੀਤੀੇ ਦਿਨੀ ਪਰਿਵਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗੁਰੂ ਚਰਨਾਂ ਵਿਚ ਜਾ ਬਿਰਾਜੇ ਸ੍ਰੀਮਤੀ ਨੀਨਾ ਰਾਣੀ ਗੋਇਲ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਅਤੇ ਰਸਮ ਪਗੜੀ ਮਿਤੀ 30 ਜੂਨ ਦਿਨ ਮੰਗਲਵਾਰ ਨੂੰ ਦੁਪਹਿਰ 12.30 ਤੋਂ 2 ਵਜੇ ਤੱਕ ਰਿਚਮੰਡ ਵਿਲਾਜ਼, ਫ਼ਰੀਦਕੋਟ ਰੋਡ ਤਲਵੰਡੀ ਭਾਈ (ਫ਼ਿਰੋਜ਼ਪੁਰ) ਵਿਖੇ ਹੋਵੇਗੀ, ਜਿੱਥੇ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਆਗੂ ਸ਼ਰਧਾਂਜਲੀਆਂ ਭੇਟ ਕਰਨਗੇ। -ਰਵਿੰਦਰ ਸਿੰਘ ਬਜਾਜ
Ad Position 22
No active advertisement
ਪਿਛਲੀ ਖ਼ਬਰ ਖੜਗੇ ਫਿਰ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਬਣੇ ਤਰੁਣ ਚੁੱਘ ਸਮੇਤ 7 ਹੋਰ ਸੰਸਦ ਮੈਂਬਰਾਂ ਨੇ ਚੁੱਕੀ ਸਹੁੰ ਅਗਲੀ ਖ਼ਬਰ ਪੰਜਾਬ ਰਾਜ ਵੁਸ਼ੂ ਚੈਂਪੀਅਨਸ਼ਿਪ ਵਿਚ ਫਿਰੋਜ਼ਪੁਰ ਦੇ ਖਿਡਾਰੀਆਂ ਨੇ ਦੋ ਸੋਨ ਤਗਮਿਆਂ ਸਮੇਤ 6 ਮੈਡਲ ਜਿੱਤੇ ਦੋ ਖਿਡਾਰੀਆਂ ਦ...
Ad Position 24
No active advertisement