11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਵਰਿਆਮ ਖੇੜਾ ਵਿਖੇ ਖੇਤ ਬਚਾਓ ਅਭਿਆਨ ਦਾ ਸਮਾਪਤੀ ਸਮਾਰੋਹ ਆਯੋਜਿਤ

Ad Position 21
No active advertisement
ਅਜੀਤ ਡੈਸਕ 01-07-2026
ਫ਼ਾਜ਼ਿਲਕਾ, 30 ਜੂਨ (ਦਵਿੰਦਰ ਪਾਲ ਸਿੰਘ)–ਕ੍ਰਿਸ਼ੀ ਵਿਗਿਆਨ ਕੇਂਦਰ ਫ਼ਾਜ਼ਿਲਕਾ ਆਈ.ਸੀ.ਏ.ਆਰ.ਸੀਫੇਟ ਖੇਤਰੀ ਕੇਂਦਰ ਅਬੋਹਰ ਅਤੇ ਕ੍ਰਿਭਕੋ ਅਬੋਹਰ ਦੇ ਸਾਂਝੇ ਯਤਨਾਂ ਸਦਕਾ ਪਿੰਡ ਵਰਿਆਮ ਖੇੜਾ ਵਿਖੇ ‘ਖੇਤ ਬਚਾਓ ਅਭਿਆਨ’ ਦਾ ਸ਼ਾਨਦਾਰ ਸਮਾਪਤੀ ਸਮਾਰੋਹ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਆਈ.ਸੀ.ਏ.ਆਰ.ਸੀਫੇਟ ਲੁਧਿਆਣਾ ਦੇ ਨਿਰਦੇਸ਼ਕ ਡਾ.ਨਚੀਕੇਤ ਕੋਤਵਾਲੀ ਵਾਲੇ ਨੇ ਕੀਤੀ। ਸਮਾਰੋਹ ਵਿਚ ਵੱਡੀ ਗਿਣਤੀ ’ਚ ਕਿਸਾਨਾਂ, ਖੇਤੀ ਮਾਹਿਰਾਂ ਅਤੇ ਪਿੰਡ ਵਾਸੀਆਂ ਨੇ ਹਿੱਸਾ ਲਿਆ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ.ਨਚੀਕੇਤ ਕੋਤਵਾਲੀ ਵਾਲੇ ਨੇ ਕਿਹਾ ਕਿ ‘ਖੇਤ ਬਚਾਓ ਅਭਿਆਨ’ ਸਿਰਫ਼ ਇਕ ਜਾਗਰੂਕਤਾ ਪ੍ਰੋਗਰਾਮ ਨਹੀਂ, ਸਗੋਂ ਖੇਤੀਬਾੜੀ ਅਤੇ ਵਾਤਾਵਰਨ ਦੀ ਸੰਭਾਲ ਲਈ ਇਕ ਜਨ ਅੰਦੋਲਨ ਹੈ। ਉਨ੍ਹਾਂ ਕਿਹਾ ਕਿ ਮਿੱਟੀ ਦੀ ਸਿਹਤ, ਪਾਣੀ ਦੀ ਬੱਚਤ, ਸੰਤੁਲਿਤ ਖਾਦ ਪ੍ਰਬੰਧਨ ਅਤੇ ਫ਼ਸਲੀ ਰਹਿੰਦ-ਖੂੰਹਦ ਦੇ ਵਿਗਿਆਨਕ ਪ੍ਰਬੰਧਨ ਨੂੰ ਅਪਣਾ ਕੇ ਹੀ ਖੇਤੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਖੇਤੀ ਵਿਵਿਧਤਾ, ਫੂਡ ਪ੍ਰੋਸੈਸਿੰਗ ਅਤੇ ਖੇਤੀ ਉਦਯੋਗ ਅਪਣਾ ਕੇ ਆਮਦਨ ਵਧਾਉਣ ਦਾ ਸੁਝਾਅ ਦਿੱਤਾ। ਡਾ.ਅਰਵਿੰਦ ਕੁਮਾਰ ਅਹਲਾਵਤ ਨੇ ਕਿਸਾਨਾਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ, ਜੈਵਿਕ ’ਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕੇ.ਵੀ.ਕੇ.ਫ਼ਾਜ਼ਿਲਕਾ ਕਿਸਾਨਾਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਕਾਰਜਸ਼ੀਲ ਹੈ। ਡਾ. ਪ੍ਰਕਾਸ਼ ਚੰਦ ਗੁਰਜਰ ਨੇ ਮਿੱਟੀ ਦੀ ਪਰਖ ਦੇ ਆਧਾਰ ’ਤੇ ਖਾਦਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਿਰਫ਼ ਰਸਾਇਣਿਕ ਖਾਦਾਂ ’ਤੇ ਨਿਰਭਰ ਰਹਿਣ ਦੀ ਬਜਾਏ ਗੋਬਰ ਦੀ ਰੂੜੀ ਖਾਦ, ਵਰਮੀ ਕੰਪੋਸਟ, ਹਰੀ ਖਾਦ ਅਤੇ ਜੈਵਿਕ ਖਾਦਾਂ ਦੀ ਸਾਂਝੀ ਵਰਤੋਂ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਲਾਗਤ ਘਟਦੀ ਹੈ। ਡਾ. ਰੁਪਿੰਦਰ ਕੌਰ ਨੇ ਕੇ.ਵੀ.ਕੇ. ਵਲੋਂ ਪੇਂਡੂ ਔਰਤਾਂ ਲਈ ਚਲਾਏ ਜਾ ਰਹੇ ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ, ਹੁਨਰ ਵਿਕਾਸ, ਪੋਸ਼ਣ ਵਾਟਿਕਾ ਅਤੇ ਮਹਿਲਾ ਸਸ਼ਕਤੀਕਰਨ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਵਿਕਾਸ ਕੁਮਾਰ ਅਤੇ ਅਮਿੱਤ ਸ਼ਿਓਰਾਣ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਖੇਤਾਂ ਨੂੰ ਉਪਜਾਊ ਬਣਾਈ ਰੱਖਣ ਲਈ ਰਸਾਇਣਿਕ ਖਾਦਾਂ ਦੀ ਸੰਜਮ ਨਾਲ ਵਰਤੋਂ ਕਰਨ ਅਤੇ ਜੈਵਿਕ ਸਰੋਤਾਂ ਨੂੰ ਅਪਣਾਉਣ ’ਤੇ ਜ਼ੋਰ ਦਿੱਤਾ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਸੀਫੇਟ ਤੋਂ ਡਾ. ਮਹੇਸ਼ ਸਮੋਤਾ, ਪ੍ਰਿਥਵੀਰਾਜ, ਡਾ. ਕਿਸ਼ਨ ਪਟੇਲ ਅਤੇ ਡਾ. ਰਮੇਸ਼ ਚੰਦ ਨੇ ਅਹਿਮ ਭੂਮਿਕਾ ਨਿਭਾਈ। ਇਸ ਦੇ ਨਾਲ ਹੀ ਪਿੰਡ ਵਰਿਆਮ ਖੇੜਾ ਸੁਸਾਇਟੀ ਦੇ ਰਵੀ ਕੁਮਾਰ, ਯੋਗੀ ਕੁਮਾਰ ਅਤੇ ਰਾਜੇਸ਼ ਨੇ ਕਿਸਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਵਿਚ ਵਿਸ਼ੇਸ਼ ਸਹਿਯੋਗ ਦਿੱਤਾ, ਜਿਸ ਲਈ ਮੁੱਖ ਮਹਿਮਾਨਾਂ ਵਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਸਮਾਰੋਹ ਦੇ ਅਖੀਰ ਵਿਚ ਹਾਜ਼ਰ ਕਿਸਾਨਾਂ ਨੇ ਮਿੱਟੀ ਦੀ ਸਿਹਤ ਸੰਭਾਲ, ਸੰਤੁਲਿਤ ਖਾਦ ਪ੍ਰਬੰਧਨ, ਪਾਣੀ ਦੀ ਬੱਚਤ ਅਤੇ ਟਿਕਾਊ ਖੇਤੀ ਪੱਧਤੀਆਂ ਨੂੰ ਅਪਣਾਉਣ ਦਾ ਪੱਕਾ ਸੰਕਲਪ ਲਿਆ। ਕਿਸਾਨਾਂ ਨੇ ਇਸ ਅਭਿਆਨ ਨੂੰ ਵਾਤਾਵਰਨ ਅਤੇ ਖੇਤੀ ਦੇ ਹਿਤ ਵਿਚ ਇਕ ਬੇਹੱਦ ਸ਼ਲਾਘਾਯੋਗ ਪਹਿਲ ਦੱਸਿਆ।
Ad Position 22
No active advertisement
ਪਿਛਲੀ ਖ਼ਬਰ 222 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਕਾਬੂ, ਮਾਮਲਾ ਦਰਜ ਅਗਲੀ ਖ਼ਬਰ ਮਾਂ ਸਰਸਵਤੀ ਕਾਲਜ ਅਬੋਹਰ ਅਤੇ ਸੀਡ ਫਾਰਮ ਪੱਕਾ ਵਿਖੇ ਸਪੈਸ਼ਲ ਇੰਟੈਸਿਵ ਰਿਵੀਜ਼ਨ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ
Ad Position 24